Tuesday, October 22, 2013
Thursday, October 17, 2013
ਨਿ-ਆਸਰਿਆਂ ਦਾ ਆਸਰਾ ਸੀ ;ਸੰਤ ਬਾਬਾ ਮੋਹਨ ਸਿੰਘ ਜੀ
18 ਅਕਤੂਬਰ ਬਰਸੀ ’ਤੇ ਵਿਸ਼ੇਸ਼
ਨਿ-ਆਸਰਿਆਂ
ਦਾ ਆਸਰਾ ਸੀ ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ
ਬੇ-ਸਹਾਰਿਆਂ ਦਾ ਸਹਾਰਾ,ਨਿ-ਆਸਰਿਆਂ ਦਾ ਆਸਰਾ,ਦੀਨ
ਦੁਖੀਆਂ ਦੇ ਮਸੀਹਾ,ਸੰਤ ਬਾਬਾ ਮੋਹਨ ਸਿੰਘ ਦਾ ਜਨਮ ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ
ਪਾਕਿਸਤਾਨ ਵਿੱਚ ਹੋਇਆ । ਕੁਰਸੀਆਂ ਦੀ ਵੰਡ ਲਈ ਦੇਸ਼ ਦੀ ਵੰਡ ਨੇ ਪਰਵਾਰਾਂ ਦਾ ਵੀ ਨਿਖੇੜਾ ਪਾ
ਦਿੱਤਾ । ਇਸ ਦਾ ਸ਼ਿਕਾਰ ਹੋਏ ਮੋਹਨ ਸਿੰਘ ਜੀ ਨੇ ਸ਼ਰਨਾਰਥੀ ਕੈਂਪਾਂ ਵਿੱਚ ਲੋੜਵੰਦਾਂ ਦੀ ਸੇਵਾ
ਸੰਭਾਲ ਦੇ ਨਾਲ ਨਾਲ ਵਿਛੜਿਆਂ ਨੂੰ ਮਿਲਾਉਂਣ ਅਤੇ ਮੁੜ ਵਸੇਬੇ ਨੂੰ ਆਪਣਾ ਧਰਮ ਬਣਾ ਲਿਆ । ਕੁੱਝ
ਸਮਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਤੇ ਫਿਰ ਭਗਤ ਪੂਰਨ ਸਿੰਘ ਨਾਲ ਵੀ ਬਿਤਾਇਆ
।
ਸੇਵਾ ਭਾਵਨਾਂ ਨੂੰ ਵੇਖਦਿਆਂ ਭਗਤ
ਪੂਰਨ ਸਿੰਘ ਨੇ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਿਹਾਇਸ਼ ਦਾ ਪ੍ਰਬੰਧ ਕਰਦਿਆਂ
ਇਲਾਕੇ ਵਿੱਚੋਂ ਦਸਵੰਧ ਇਕੱਠਾ ਕਰਨ ਅਤੇ ਲੋੜਵੰਦਾਂ ਨੂੰ ਅੰਮ੍ਰਿਤਸਰ ਵਿਖੇ ਲਿਆਉਂਣ ਦੀ
ਜ਼ਿੰਮੇਵਾਰੀ ਸੌਂਪ ਦਿੱਤੀ । ਜਦ ਅੰਮ੍ਰਿਤਸਰ ਵਿਖੇ ਲਿਜਾਏ ਲੋੜਵੰਦਾਂ ਨੂੰ ਉੱਥੇ ਜਗ੍ਹਾ ਦੀ ਘਾਟ
ਕਾਰਣ ਵਾਪਸ ਪਟਿਆਲੇ ਲਿਆਉਣਾਂ ਪੈਂਦਾ ਤਾਂ ਅਜਿਹੀ ਔਖਿਆਈ ਵੇਖ ਦੁਖ ਨਿਵਾਰਨ ਸਾਹਿਬ ਦੇ ਤਤਕਾਲੀਨ
ਮੈਨੇਜਰ ਅਜਾਇਬ ਸਿੰਘ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੇ ਲਾਵਾਰਸਾਂ, ਅਪਾਹਜਾਂ, ਪਾਗਲਾਂ,
ਬਿਮਾਰਾਂ ਨੂੰ ਏਥੇ ਹੀ ਸੰਭਾਲਣ ਲੱਗ ਜਾਣ ।
ਇਸ ਤਹਿਤ ਹੀ ਉਹਨਾਂ ਨੇ 1983 ਵਿੱਚ ਪਾਸੀ ਰੋਡ ‘ਤੇ
ਪਾਟੀਆਂ-ਪੁਰਾਣੀਆਂ ਬੋਰੀਆਂ ਨੂੰ ਤੰਬੂ- ਕਨਾਤਾਂ ਵਾਂਗ ਲਗਾ ਕੇ ਮਜ਼ਬੂਰ- ਲਾਚਾਰਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ । ਲੋੜਵੰਦਾਂ ਨੂੰ ਦੁਆਈ
ਦਿਵਾਉਂਣ ਲਈ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਲਿਜਾਂਦੇ ਅਤੇ ਇਹਨਾਂ ਦੀ ਪੇਟ ਪੂਰਤੀ ਲਈ ਨੇੜਲੇ
ਇਲਾਕੇ ਵਿੱਚੋਂ ਭੋਜਨ ਆਦਿ ਮੰਗ ਕੇ ਲਿਆਉਂਦੇ । ਇਸ ਰੁਝੇਵੇਂ ਦੌਰਾਂਨ ਹੀ ਬਾਬਾ ਜੀ ਦੀ ਪੱਤਨੀ ਚਰਨ
ਕੌਰ ਦਾ ਵੀ ਦਿਹਾਂਤ ਹੋ ਗਿਆ ਅਤੇ ਦੋ ਕੁ ਸਾਲ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ
ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ ।
ਜ਼ਰੂਰਤਵੰਦਾਂ ਦੀ ਗਿਣਤੀ ਵਧਣ ਨਾਲ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ
ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ ‘ਤੇ ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ
ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ
ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994 ਨੂੰ ਸਵਰਗ ਸੁਧਾਰ ਗਏ । ਉਹਨਾਂ ਦੀ ਬਰਸੀ ਹਰ ਸਾਲ
16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ,ਆਸ਼ਰਮ ਵਿੱਚ ਇਲਾਜ ਨਾਲ ਠੀਕ ਹੋਈਆਂ ਲੜਕੀਆਂ ਜਾਂ ਹੋਰ
ਗਰੀਬ ਲੜਕੀਆਂ ਦੇ ਬਰਸੀ ਮੌਕੇ ਵਿਆਹ ਵੀ ਕੀਤੇ ਜਾਂਦੇ ਹਨ । ਇਸ ਵਾਰ 19 ਵੀਂ ਬਰਸੀ ਮੌਕੇ 11
ਲੜਕੀਆਂ ਦੇ ਵਿਆਹ ਕਰਨ ਦੇ ਨਾਲ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਲੋੜਵੰਦਾਂ ਦੇ ਮਸੀਹਾ
ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਸਮਾਜ ਸੇਵੀ ਸੰਤ ਰਤਨ
ਐਵਾਰਡ ਦਿੱਤਾ ਜਾ ਰਿਹਾ ਹੈ । ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ‘ਤੇ ਚਲਦਿਆਂ ਔਕੜਾਂ,ਘਾਟਾਂ
ਦਾ ਸਾਹਮਣਾ ਕਰਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਦਾਨੀਆਂ ਦੀ ਮਦਦ ਨਾਲ ਚਲਾ ਰਹੇ ਹਨ ।
ਜਿੰਨ੍ਹਾਂ ਦੇ ਰੋਮ ਰੋਮ ਵਿੱਚ ਪਿਤਾ ਵਾਲੀਆਂ ਸੇਵਾ ਭਾਵਨਾਵਾਂ ਪੂਰੀ ਤਰ੍ਹਾਂ ਬਰਕਰਾਰ ਹਨ ।
Sunday, October 13, 2013
ਪਾਇਕਾ ਸਕੀਮ ਦੀਆਂ ਪੰਜਾਬ ਪੇਂਡੂ ਖੇਡਾਂ ਹੋਈਆਂ ਮੁਲਤਵੀ
ਫੁੱਟਬਾਲ ਵਿਸ਼ਵ ਕੱਪ ਲਈ 13 ਟੀਮਾਂ ਦਾ ਹੋਇਆ ਫੈਸਲਾ
ਰਣਜੀਤ ਸਿੰਘ ਪ੍ਰੀਤ
ਅਗਲੇ ਸਾਲ 13 ਜੂਨ ਤੋਂ 23
ਜੁਲਾਈ ਤੱਕ ਬਰਾਜ਼ੀਲ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਲਈ 13 ਟੀਮਾਂ
ਨੇ ਕੁਆਲੀਫਾਈ ਕਰ ਲਿਆ ਹੈ । ਇਹਨਾਂ ਵਿੱਚੋਂ 5 ਟੀਮਾਂ ਦਾ ਸਬੰਧ ਯੂਰਪ ਨਾਲ,4 ਦਾ ਏਸ਼ੀਆ ਨਾਲ,2
ਦਾ ਦੱਖਣੀ ਅਫਰੀਕਾ ਨਾਲ ਅਤੇ 2 ਟੀਮਾਂ ਦਾ ਸਬੰਧ ਕਾਨਕੈਫ ਖੇਟਤਰ ਨਾਲ ਹੈ । ਯੂਰਪ ਦੀਆਂ 5 ਟੀਮਾਂ
ਵਿੱਚ ਨੀਦਰਲੈਂਡ,ਇਟਲੀ,ਬੈਲਜੀਅਮ,ਜਰਮਨੀ,ਸਵਿਟਜਰਲੈਂਡ,ਦੱਖਣੀ ਅਮਰੀਕਾ ਤੋਂ ਮੇਜ਼ਬਾਨ
ਬਰਾਜ਼ੀਲ,ਅਰਜਨਟੀਨਾ,ਮੱਧ ਅਤੇ ਉੱਤਰੀ ਅਮਰੀਕਾ ਤੋਂ ਅਮਰੀਕਾ ਅਤੇ ਕੋਸਟਾਰੀਕਾ ਨੇ ਫਾਈਨਲ ਗੇੜ ਦਾ
ਬੂਹਾ ਖੜਕਾਇਆ ਹੈ । ਜ਼ਿਕਰਯੋਗ ਹੈ ਕਿ ਸੱਭ ਤੋਂ ਵੱਧ 5 ਵਾਰ ਇਹ ਆਲਮੀ ਕੱਪ ਬਰਾਜ਼ੀਲ ਨੇ ਜਿੱਤ
ਕੇ ਸਾਂਭਾਂ ਨਾਚ ਨੱਚਿਆ ਹੈ ।
ਕਬੱਡੀ ਕੱਪ ਹੁਣ 9 ਨਵੰਬਰ ਦੀ ਬਜਾਏ 30 ਨਵੰਬਰ ਨੂੰ
ਹੋਵੇਗਾ ਸ਼ੁਰੂ
ਪੰਜਾਬ ਦੀ ਧਰਤੀ 'ਤੇ 9 ਤੋਂ
23 ਨਵੰਬਰ ਤੱਕ ਹੋਣ ਵਾਲਾ ਪੁਰਸ਼ਾਂ ਦਾ ਚੌਥਾ ਤੇ ਔਰਤਾਂ ਦਾ ਤੀਸਰਾ ਕਬੱਡੀ
ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਗਿਆ ਹੈ | ਹੁਣ ਇਹ ਵਿਸ਼ਵ ਕੱਪ 30 ਨਵੰਬਰ
ਤੋਂ 14 ਦਸੰਬਰ ਤੱਕ ਹੋਵੇਗਾ |
ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ
ਸੋਹਨ ਲਾਲ ਲੋਟੇ ਨੇ ਕਿਹਾ ਕਿ ਵਿਸ਼ਵ ਕੱਪ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ |
ਇਸ ਵਾਰ ਵਿਸ਼ਵ ਕੱਪ 'ਚ ਪੁਰਸ਼ਾਂ ਦੀਆਂ 12 ਅਤੇ ਔਰਤਾਂ ਦੀਆਂ ਅੱਠ ਟੀਮਾਂ ਹਿੱਸਾ ਲੈਣਗੀਆਂ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਦਿੱਲੀ ਵਿਧਾਨ
ਸਭਾ ਚੋਣਾਂ ਦੇ ਨਵੰਬਰ 'ਚ ਹੋਣ ਦੀ
ਸੰਭਾਵਨਾ ਕਾਰਨ ਵਿਸ਼ਵ ਕੱਪ ਮੁਲਤਵੀ ਹੋਣ ਦੀ ਚਰਚਾ ਸੀ, ਪਰ ਹੁਣ ਦਸੰਬਰ ਮਹੀਨੇ 'ਚ ਐਨ. ਆਰ. ਆਈ. ਸੰਮੇਲਨ ਹੋਣ ਕਰਕੇ
ਇਸ ਦੇ ਸਮਾਂਤਰ ਹੀ 30 ਨਵੰਬਰ ਤੋਂ ਕਬੱਡੀ ਵਿਸ਼ਵ ਕੱਪ ਕਰਵਾਉਣ ਦਾ ਫ਼ੈਸਲਾ
ਲਿਆ ਗਿਆ ਹੈ | ਜਿਸ ਕਰਕੇ ਪ੍ਰਵਾਸੀ
ਪੰਜਾਬੀ ਸੰਮੇਲਨ ਦੇ ਨਾਲ-ਨਾਲ ਵਿਸ਼ਵ ਕੱਪ ਦਾ ਅਨੰਦ ਵੀ ਮਾਣ ਸਕਣਗੇ |
ਪਾਇਕਾ ਸਕੀਮ ਦੀਆਂ ਪੰਜਾਬ ਪੇਂਡੂ ਖੇਡਾਂ ਹੋਈਆਂ ਮੁਲਤਵੀ
ਖੇਡ ਵਿਭਾਗ ਪੰਜਾਬ ਵੱਲੋਂ ਪਾਇਕਾ ਸਕੀਮ ਅਧੀਨ ਕਰਵਾਈਆਂ ਜਾਣ ਵਾਲੀਆਂ ਪੰਜਾਬ ਰਾਜ ਪੇਂਡੂ ਖੇਡਾਂ 2013-14 ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਇਸ ਸਬੰਧੀ ਦੱਸਿਆ ਕਿ ਚੌਥੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨਾ ਪਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਰਾਜ ਪੇਂਡੂ ਖੇਡਾਂ (ਲੜਕੇ) ਲੁਧਿਆਣਾ ਵਿਖੇ 18 ਤੋਂ 20 ਅਕਤੂਬਰ ਤੱਕ ਅਤੇ ਲੜਕੀਆਂ ਦੀਆਂ ਖੇਡਾਂ 26 ਤੋਂ 28 ਅਕਤੂਬਰ ਤੱਕ ਜਲੰਧਰ ਵਿਖੇ ਹੋਣੀਆਂ ਸਨ | ਸ੍ਰੀ ਲੋਟੇ ਨੇ ਦੱਸਿਆ ਕਿ ਪੰਜਾਬ ਰਾਜ ਪੇਂਡੂ ਖੇਡਾਂ ਦੀਆਂ ਬਦਲੀਆਂ ਹੋਈਆਂ ਤਾਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ |
ਪਾਇਕਾ ਸਕੀਮ ਦੀਆਂ ਪੰਜਾਬ ਪੇਂਡੂ ਖੇਡਾਂ ਹੋਈਆਂ ਮੁਲਤਵੀ
ਖੇਡ ਵਿਭਾਗ ਪੰਜਾਬ ਵੱਲੋਂ ਪਾਇਕਾ ਸਕੀਮ ਅਧੀਨ ਕਰਵਾਈਆਂ ਜਾਣ ਵਾਲੀਆਂ ਪੰਜਾਬ ਰਾਜ ਪੇਂਡੂ ਖੇਡਾਂ 2013-14 ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਇਸ ਸਬੰਧੀ ਦੱਸਿਆ ਕਿ ਚੌਥੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨਾ ਪਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਰਾਜ ਪੇਂਡੂ ਖੇਡਾਂ (ਲੜਕੇ) ਲੁਧਿਆਣਾ ਵਿਖੇ 18 ਤੋਂ 20 ਅਕਤੂਬਰ ਤੱਕ ਅਤੇ ਲੜਕੀਆਂ ਦੀਆਂ ਖੇਡਾਂ 26 ਤੋਂ 28 ਅਕਤੂਬਰ ਤੱਕ ਜਲੰਧਰ ਵਿਖੇ ਹੋਣੀਆਂ ਸਨ | ਸ੍ਰੀ ਲੋਟੇ ਨੇ ਦੱਸਿਆ ਕਿ ਪੰਜਾਬ ਰਾਜ ਪੇਂਡੂ ਖੇਡਾਂ ਦੀਆਂ ਬਦਲੀਆਂ ਹੋਈਆਂ ਤਾਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ |
ਨਹੀਂ ਰਿਹਾ ਸਾਬਕਾ ਹਾਕੀ ਖਿਡਾਰੀ ਮੁਹੰਮਦ ਯਾਕੂਬ
ਭਾਰਤੀ ਹਾਕੀ ਟੀਮ ਦੇ
ਸਾਬਕਾ ਖਿਡਾਰੀ ਅਤੇ 1958 ਟੋਕੀਓ ਏਸ਼ੀਆਈ ਹਾਕੀ ਵਿੱਚੋਂ ਚਾਂਦੀ ਦਾ ਤਗਮਾ ਜੇਤੂ ਰਹੀ ਭਾਰਤੀ ਟੀਮ ਦੇ ਮੈਂਬਰ ਮੁਹੰਮਦ ਯਾਕੂਬ ਦਾ 12 ਅਕਤੂਬਰ ਨੂੰ ਬਰੇਲੀ ਵਿੱਚ
ਦਿਹਾਂਤ ਹੋ ਗਿਆ | ਉਹ 90 ਵਰਿਆਂ ਦੇ ਸਨ | ਯਾਕੂਬ ਨੇ ਆਪਣੇ 18 ਸਾਲ ਲੰਬੇ ਕੈਰੀਅਰ ਦੌਰਾਨ ਮੇਜਰ ਧਿਆਨ ਚੰਦ ਨਾਲ ਵੀ ਹਾਕੀ ਖੇਡੀ | ਉਹ ਹਾਕੀ ਦੇ ਕੌਮੀ ਅੰਪਾਇਰ ਅਤੇ ਫੁੱਟਬਾਲ ਦੇ ਕੌਮੀ ਰੈਫਰੀ ਵੀ ਰਹਿ
ਚੁੱਕੇ ਸਨ |
Subscribe to:
Posts (Atom)