Saturday, September 17, 2011

ਸ਼ਰਧਾਂਜਲੀ ਸਮਾਰੋਹ

                                                                       ਸ..ਜਸਵੰਤ ਸਿੰਘ

 ਬਠਿੰਡਾ 17 ਸਤੰਬਰ (ਬਿਓਰੋ ਚੀਫ ਰਾਹੀਂ)
ਪੰਜਾਬ ਦੇ ਨਾਮੀ ਸਾਹਿਤਕਾਰ,ਸੰਪਾਦਕ,ਪਸਵਕ ਦੇ  ਚੇਅਰਮੈਨ.,ਪ੍ਰੈਸ ਕਲੱਬ ਦੇ  ਸਰਪ੍ਰਸਤ, ਸਾਹਿਤ ਸਭਾ ਦੇ ਪ੍ਰਧਾਨ,ਪ੍ਰੈਸ ਸਕੱਤਰ ਸੋਸਲ ਵੈੱਲਫ਼ੇਅਰ ਕਲੱਬ,ਰੂਰਲ ਕਲੱਬ ,ਸ਼ਹੀਦ ਭਗਤ ਸਿੰਘ ਕਲੱਬ,ਫਰੈਂਡਜ਼ ਕਲੱਬ ਦੇ ਸਲਾਹਕਾਰ ,ਕਈ ਹੋਰ ਸੰਗਠਨਾਂ ਦੇ ਮੈਂਬਰ /ਅਗਜ਼ੈਕਟਿਵ ਮੈਂਬਰ, ਅਖ਼ਬਾਰ ਦੇ ਵਿਸ਼ੇਸ ਪ੍ਰਤੀਨਿਧੀ,ਅਤੇ  ਰਿਟਾਇਰਡ ਗਜ਼ਟਿਡ ਅਫ਼ਸਰ ,ਰਣਜੀਤ ਸਿੰਘ ਪ੍ਰੀਤ ਦੇ ਪਿਤਾ ਸਰਦਾਰ ਜਸਵੰਤ ਸਿੰਘ ਜੀ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਖਚਾ ਖਚ ਭਰੇ ਗੁਰਦੁਆਰਾ ਮਹਿਲ ਸਾਹਿਬ ਦੇ ਵੱਡੇ ਹਾਲ ਵਿੱਚ ਸਾਬਕਾ ਊਰਜਾ ਮ੍ਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ "ਕਿ ਸ. ਜਸਵੰਤ ਸਿੰਘ ਬਹੁਤ ਵਧੀਆ ਇਨਸਾਨ ਸਨ,ਜਿਨ੍ਹਾਂ ਨੇ ਮਿਹਨਤ ਅਤੇ ਸਿਆਣਪ ਨਾਲ ਸਾਰੇ ਬੱਚਿਆਂ ਨੂੰ ਸਰਵਿਸ ਕਰਨ ਯੋਗ ਬਣਾਇਆ,ਸ਼੍ਰੀ ਪ੍ਰੀਤ ਜਿਸ ਦਾ ਘੇਰਾ ਬਹੁਤ ਵਿਸ਼਼ਾਲ ਹੈ ,ਉੱਤੇ ਉਹ ਬਹੁਤ ਫ਼ਖ਼ਰ ਕਰਿਆ ਕਰਦੇ ਸਨ।" ਇਸ ਮੌਕੇ ਵਿਧਾਇਕ ਗੁਰਪ੍ਰੀਤ ਕਾਂਗੜ,ਲੋਕ ਮੋਰਚਾ ਦੇ ਜਗਮੇਲ ਸਿੰਘ ,ਐਮ ਪੀ ਪਰਮਜੀਤ ਕੌਰ ਗੁਲਸ਼ਨ,ਭਾਜਪਾ ਦੇ ਸੀਨੀਅਰ ਆਗੂ ਦਿਆਲ ਚੰਦ ਸੋਢੀ,ਅਧਿਆਪਕ ਜਥੇਬੰਦੀਆਂ ਦੇ ਆਗੂ ਜਗਸੀਰ ਸਹੋਤਾ,ਕਿਸਾਨ ਵਿੰਗ ਦੇ ਸੁਰਜੀਤ ਦਿਹੜ ਠੀਕਰੀਵਾਲਾ,ਪੱਤਰਕਾਰ ਭਾਈਚਾਰੇ ਵੱਲੋਂ ਹਰਜੀਤ ਮਲੂਕਾ,ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਜਿ਼ਲਾ ਪ੍ਰਧਾਨ ਡਾ. ਪਰਨੀਤ ਕੌਰ,ਜਿਲ੍ਹਾ ਰੂਰਲ ਕਲੱਬ ਦੇ ਪ੍ਰਧਾਨ ਜਤਿੰਦਰ ਭੱਲਾ,ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ ,ਸਾਬਕਾ ਚੇਅਰਮੈਨ ਹਰਦੇਵ ਸਿੰਘ ਬਰਾੜ, ਸਰਪੰਚ ਜਰਨੈਲ ਸਿੰਘ ,ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੇਮ ਸਿੰਗਲਾ,ਆਦਿ ਨੇ ਵਿਚਾਰ ਪ੍ਰਗਟ ਕੀਤੇ,ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਬੀਬੀ ਹਰਸਿਮਰਤ ਬਾਦਲ, ਵਿਧਾਇਕ ਅਜਾਇਬ ਸਿੰਘ ਭੱਟੀ,ਮੁਨਤਾਰ ਸਿੰਘ ਬਰਾੜ,ਅਤੇ ਰਾਜਿੰਦਰ ਕੌਰ ਭੱਠਲ ਦੇ ਪਹੁੰਚੇ ਸੰਦੇਸ਼ ਸਟੇਜ ਸਕੱਤਰ ਸੋਹਣ ਕੇਸਰਵਾਲੀਆ ਨੇ ਪੜ੍ਹ ਕਿ ਸੁਣਾਏ ,ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂ,ਸਮਾਜਸੇਵੀ ਜਥੇਬੰਦੀਆਂ ਦੇ ਮੈਂਬਰ,ਇਲਾਕੇ ਦੇ ਪੰਚ ,ਸਰਪੰਚ,ਅਤੇ ਰਿਸ਼ਤੇਦਾਰ ਹਾਜ਼ਰ ਸਨ।ਕਰੀਬ 10 ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਮੇਂ ਦੀ ਘਾਟ ਕਾਰਣ ਸਮਾਂ ਨਾ ਮਿਲ ਸਕਿਆ'

Friday, September 9, 2011

ਗਹਿਰੇ ਦੁੱਖ ਦਾ ਪ੍ਰਗਟਾਵਾ ( ਵਿਸ਼ੇਸ਼ ਰਿਪੋਰਟਰਾਂ ਰਾਹੀਂ)

ਗਹਿਰੇ ਦੁੱਖ ਦਾ ਪ੍ਰਗਟਾਵਾ ( ਵਿਸ਼ੇਸ਼ ਰਿਪੋਰਟਰਾਂ ਰਾਹੀਂ)
ਬਲਾਕ ਅਤੇ ਜਿ਼ਲ੍ਹਾ ਪੱਧਰ ਦੀਆਂ ਮੀਟਿੰਗਾਂ ਵਿੱਚ ਭਗਤਾ ਭਾਈ ਕਾ ਦੇ ਸਾਹਿਤਕਾਰ,ਸੰਪਾਦਕ,ਪਸਵਕ ਚੇਅਰਮੈਨ.,ਪ੍ਰੈਸ ਕਲੱਬ ਦੇ ਸਰਪ੍ਰਸਤ,ਪ੍ਰਧਾਨ ਸਾਹਿਤ ਸਭਾ,ਪ੍ਰੈਸ ਸਕੱਤਰ ਸੋਸਲ ਵੈੱਲਫ਼ੇਅਰ ਕਲੱਬ,ਰੂਰਲ ਕਲੱਬ ,ਸ਼ਹੀਦ ਭਗਤ ਸਿੰਘ ਕਲੱਬ,ਫਰੈਂਡਜ਼ ਕਲੱਬ ਦੇ ਸਲਾਹਕਾਰ ,ਕਈ ਹੋਰ ਸੰਗਠਨਾਂ ਦੇ ਮੈਂਬਰ /ਅਗਜ਼ੈਕਟਿਵ ਮੈਂਬਰ, ਅਖ਼ਬਾਰ ਦੇ ਵਿਸ਼ੇਸ ਪ੍ਰਤੀਨਿਧੀ, ਰਿਟਾਇਰਡ ਗਜ਼ਟਿਡ ਅਫ਼ਸਰ ,ਰਣਜੀਤ ਸਿੰਘ ਪ੍ਰੀਤ ਦੇ ਪਿਤਾ ਸਰਦਾਰ ਜਸਵੰਤ ਸਿੰਘ ਜੀ ਗੁਰਦਿਆਂ ਦੇ ਕੈਂਸਰ ਨਾਲ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ,ਜਿਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਕੀਤਾ ਗਿਆ,ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂ,ਸਮਾਜਸੇਵੀ ਜਥੇਬੰਦੀਆਂ ਦੇ ਮੈਂਬਰ,ਇਲਾਕੇ ਦੇ ਪੰਚ ,ਸਰਪੰਚ,ਅਤੇ ਰਿਸ਼ਤੇਦਾਰ ਹਾਜ਼ਰ ਸਨ।ਵੱਖ ਵੱਖ ਜਥੇਬੰਦੀਆਂ ਕਿਸਾਨ ਯੂਨੀਅਨ ,ਪੈਨਸ਼ਨਰਜ਼ ਯੂਨੀਅਨ,ਪ੍ਰੈਸ ਕਲੱਬ, ਸਾਹਿਤ ਸਭਾਵਾਂ,ਕਰਿਆਨਾ ਯੂਨੀਅਨ, ਆੜਤੀਆ ਐਸੋਸੀਏਸ਼ਨ,ਮਨਿਆਰੀ ਯੂਨੀਅਨ,ਸਥਾਨਕ ਕਲੱਬਾਂ,ਪੰਚਾਇਤਾਂ ਅਤੇ ਹੋਰਨਾਂ ਦਰਜਨਾਂ ਜਥੇਬੰਦੀਆਂ ਨੇ  ਸ ਪ੍ਰੀਤ ਅਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ,ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।*****

Thursday, September 8, 2011

ਮਾਲਵੇ ਵਿੱਚ ਫੈਲੇ ਕੈਂਸਰ ਨੇ ਸਾਹਿਤਕਾਰ ਪ੍ਰੀਤ ਦੇ ਸਿਰ ਤੋਂ ਵੀ ਖੋਹ ਲਈ ਬੋਹੜ ਦੀ ਛਾਂ--------

ਮਾਲਵੇ'

                                              

ਕੈਂਸਰ 

ਦਾ

ਕਹਿਰ

ਜਾਰੀ
ਮਾਲਵੇ ਵਿੱਚ ਫੈਲੇ ਕੈਂਸਰ ਨੇ ਸਾਹਿਤਕਾਰ ਪ੍ਰੀਤ ਦੇ ਸਿਰ ਤੋਂ ਵੀ ਖੋਹ ਲਈ ਬੋਹੜ ਦੀ ਛਾਂ--------
ਇਸ ਦੁੱਖ ਸਮੇ ਫੋਟੋ ਮੁਤਾਬਕ ਪੰਜਾਬੀ ਹਾਇਕੂ-----
ਪੜਦਾਦਾ ਪੜੋਤਾ
ਕੱਠੇ ਹੱਸਣ ਖੇਡਣ
ਦੋਹਾਂ ਦੀ ਦੋ ਹੋ ਗਈ
                                                       

Monday, September 5, 2011

ਦਿਲ ਦਾ ਦਰਦ-------

ਸਵ: ਬਿੰਦਰਜੀਤ ਕੌਰ ਪ੍ਰੀਤ
(ਵੇਖੋ ਆ ਗਿਆ ਚੈਨ ਹਨ੍ਹੇਰੀਆਂ ਨੂੰ,
ਮੇਰੇ ਆਲ੍ਹਣੇ ਦੇ ਜਦੋਂ ਕੱਖ ਨਾਂ ਰਹੇ)
ਦਿਲ ਦਾ ਦਰਦ-------
ਦੱਸੋ ਕਿਵੇਂ ਭੁੱਲਾਂ  ਉਹਦੀਆ,ਵੰਗਾਂ ਦੀ ਛਣਕਾਰ ਨੂੰ,
ਦਿਲ ਦੇ ਵਿਹੜੇ ਖਿੜੇ ਫੁੱਲਾਂ ਨੂੰ, ਨਵੀਂ ਨਕੋਰ ਬਹਾਰ ਨੂੰ,
ਬੱਦਲਾਂ ਬਿਨ ਚਮਕੀ ਬਿਜਲੀ ਨੂੰ,ਫਿੱਕੀ ਹੋਈ ਫ਼ੁਹਾਰ ਨੂੰ,
ਹੁਣ ਕੌਣ ਯਾਦ ਕਰਾਵੇ ਉਹਨੂੰ, ਕੀਤੇ ਕੌਲ ਕਰਾਰ ਨੂੰ ,
ਮੈ ਕਹਿਨਾਂ ਤੁਰ ਜਾਣ ਵਾਲੀਏ,ਨਾਲ ਹੀ ਲੈ ਜਾਂਦੀ,
ਕਿਓਂ ਛੱਡ ਗਈ ਏਂ ਏਥੇ ਜਿਉਂਦੇ,ਪ੍ਰੀਤ ਮੁਰਦਾਰ ਨੂੰ।---ਪ੍ਰੀਤ


Sunday, September 4, 2011

ਪੰਜਾਬੀ ਹਾਇਕੂ--------- ਰਣਜੀਤ ਸਿੰਘ ਪ੍ਰੀਤ

ਪੰਜਾਬੀ ਹਾਇਕੂ---------
  ਰਣਜੀਤ ਸਿੰਘ ਪ੍ਰੀਤ
 (1)
ਫੇਲ੍ਹ ਹੋ ਗਿਆ ਬੇਟਾ
   ਨੇਤਾ ਵੰਡੇ ਲੱਡੂ
ਬਹੁਮੱਤ ਬੇਟੇ ਨਾਲ
 (2) 
 ਹੱਥੋਂ ਡਿੱਗੀ ਕਾਪੀ
ਖਿੱਲਰੇ ਸੁੱਕੇ ਫੁੱਲ
ਖੜੋਤੀ ਜੱਕੋ ਤੱਕੀ
 (3) 
ਛੈਲ ਛਬੀਲਾ ਗੱਭਰੂ
ਨਸ਼ੇ ਨੇ ਮਾਰਿਆ
ਬਾਪੂ ਦਾਦਾ ਕਾਨ੍ਹੀ 
 (4)
ਦਾਹੜੀ ਰੰਗੀ
ਕੁੱਬਾ ਹੋਇਆ
ਕੁੱਝ ਗੁਆਚਾ ਲੱਭੇ
(5)
ਮੱਕੀ ਦੀ ਛੱਲੀ
ਸੁਨਹਿਰੀ ਦਾਣੇ ਭੂਰੇ ਵਾਲ
ਗਿੱਦੜ ਖਾਧੀ 

Thursday, September 1, 2011


                                                    INDIAN WOMEN'S HOCKEY TEAM

                  Asian Champions Trophy  Men’s  & Women’s
                                  Ranjit Singh Preet
                                Asian Champions Trophy  Men’s & Women’s to be held at Ordos from September 3-11,          India (men’s) will be missing the services of senior players like Arjun Halappa, Shivendra Singh, Dharamvir, Tushar Khandekar and Bharat Chhikara. While Shivendra is recuperating from a collar bone fracture, Halappa and Khandkar are suffering from groin and ankle injuries respectively, on the other hand Sandeep Singh & Sardara Singh leaved the Banglor coching camp. But India chief coach Michael Nobbs said, “I think I am happy with the team. All the selectors and coaches were unanimous on team selection. While selecting the team we kept in mind not just this tournament but also Australian tour and Champions Trophy in December-2011.”  
Men’s teams- South Korea , Japan, India , China, Pakistan , Malaysia.

Men’s Squad:

Goalkeepers: Bharat Chetri, PR Sreejesh.
Defenders: V R Raghunath, Rupinder Pal Singh, Harpreet Singh.
Midfielders: Vikas Sharma, Gurbaj Singh, Ignace Tirkey, Manpreet Singh, Manjit Kullu.
Forwards: Rajpal Singh (captain), Danish Mujtaba, Sarvanjit Singh, SV Sunil, Ravi Pal, Gurvinder Singh Chandi, Roshan Minz, Yuvraj Walmiki.
Standbys: Kamaldeep Singh (Goalkeeper), VR Raghunath (Defender), Vikas Sharma (Midfielder), Birender Lakra (Midfielder), Mandip Antil (Forward), Chinglensana Singh Kangujam (Forward).
Men’s Matches schedule:
Sept 3: South Korea v Japan, India v China, Pakistan v Malaysia.
Sept 4: Japan v India, South Korea v Malaysia, Pakistan v China.
Sept 6: China v Malaysia, Pakistan v Japan, India v South Korea.
Sept 7: Malaysia v India, China v Japan, Pakistan v South Korea.
Sept 9: Pakistan v India, South Korea v China, Malaysia v Japan.
Sept 11: Final, classification matches 5th v 6th, 3rd v 4th.

Women’s Asian Champions Trophy :-

                                                         The first-ever Asian Women’s Hockey Champions Trophy was organised in Busan, (South Korea). Besides the host, China, India and Japan participated. Before arriving for the tournament, Indian coach was sacked after being reported for abuse of Women’s Hockey Team. Sruprisingly, the players showed their mettle by winning the Bronze. South Korea won the final by defeating Japan 2-1. . After half-time they were leading 1-0. India finished third defeating China 2-1. For India Saba Anjum and skipper Surinder Kaur struck the goals,But India has lost all the matches at group stage
Women’s Teams-2011-- Korea ,India ,Japan, China
Women’s Squad:
Goalkeepers: Yogita Bali, Savita.
Defenders: Joydeep Kaur, Jaspreet Kaur, Th Pinki Devi.
Midfielders: Ritu Rani, Asunta Lakra, Kirandeep Kaur, Mukta Prava Barla, Deepika, Kiran Dahiya.
Forwards: Saba Anjum (Captain), Jaspreet Kaur Handa, Poonam Rani, Vandana Kataria, Rani, Th Anuradha Devi, Soundarya Yendala.
Standbys: Rajani Etimarpu (Goalkeeper), Preety Sunila Kiro (Defender), M N Ponnamma (Midfielder), Sushila Chanu (Midfielder), Deep Grace Ekka (Midfielder), Roselin Dung Dung (Forward), Lilima Minz (Forward), Rashmi Singh (Forward).
Women’s Matches schedule:
September 4 – Korea v India
September 6 – Japan v India
September 8 – China v India
September 10 – Bronze Medal Match & Final
Ranjit Singh Preet
Bhagta-151206 (Bathinda)
Mob;98157-07232