Friday, November 11, 2011

ਪਲੇਠੇ ਪਰਲਜ਼ ਮਹਿਲਾ ਕਬੱਡੀ ਵਿਸ਼ਵ ਕੱਪ ਦੇ ਮੁਕਾਬਲੇ ਅੱਜ ‘ਤੋਂ

                                                                ਜ਼ੋਰ-ਅਜ਼ਮਾਈ ਦਾ ਨਜ਼ਾਰਾ

         ਪਲੇਠੇ ਪਰਲਜ਼ ਮਹਿਲਾ ਕਬੱਡੀ ਵਿਸ਼ਵ ਕੱਪ ਦੇ ਮੁਕਾਬਲੇ ਅੱਜ ਤੋਂ
                              ਉਦਘਾਟਨੀ ਮੈਚ ਅੱਜ ਰਾਤ 6.30 ਵਜੇ ਭਾਰਤ ਬਨਾਮ ਤੁਰਕਮੇਨਿਸਤਾਨ
                                                    ਰਣਜੀਤ ਸਿੰਘ ਪ੍ਰੀਤ
                              ਪੰਜਾਬ ਸਰਕਾਰ, ਸਪੋਰਟਸ ਵਿਭਾਗ,ਸਪੋਰਟਸ ਕੌਂਸਲ,ਖ਼ਾਸ਼ਕਰ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨਾਲ ਕਰਵਾਏ ਜਾ ਰਹੇ ਦੂਜੇ ਵਿਸ਼ਾਲ ਪਰਲਜ਼ ਕਬੱਡੀ ਵਿਸ਼ਵ ਕੱਪ ਵਿੱਚ ਇਸਤਰੀ ਵਰਗ ਦੀ ਕਬੱਡੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ । ਇਸ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ,ਅਮਰੀਕਾ,ਅਤੇ ਤੁਰਕਮੇਨਿਸਤਾਨ ਦੀਆਂ ਟੀਮਾਂ ਸ਼ਾਮਲ ਹਨ। ਇਰਾਨ ਦੇ ਇਨਕਾਰ ਕਰਨ ਮਗਰੋਂ ਤੁਰਕਮੇਨਿਸਤਾਨ ਨੂੰ ਐਂਟਰੀ ਦਿੱਤੀ ਗਈ ਹੈ । ਇਸ ਤਬਦੀਲੀ ਦੇ ਨਾਲ ਹੀ ਮੈਚਾਂ ਵਿੱਚ ਵੀ ਫੇਰ ਬਦਲ ਕੀਤਾ ਗਿਆ ਹੈ । ਜਿਸ ਅਨੁਸਾਰ ਅੱਜ ਭਾਰਤ ਦਾ ਪਹਿਲਾ ਮੁਕਾਬਲਾ ਤੁਰਕਮੇਨਿਸਤਾਨ ਨਾਲ ਦੇਰ ਸ਼ਾਮ ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿੱਚ ਖੇਡਿਆ ਜਾਣਾ ਹੈ । ਇਸਤਰੀ ਵਰਗ ਦੇ ਇਹ ਮੁਕਾਬਲੇ 11 ਤੋਂ 20 ਨਵੰਬਰ ਤੱਕ ਹੋਣੇ ਹਨ । ਸੱਤ ਖੇਡ ਮੈਦਾਨਾਂ ਵਿੱਚ, ਖੇਡੇ ਜਾਣ ਵਾਲੇ ਮੈਚਾਂ ਦੀ ਗਿਣਤੀ ਵੀ 7 ਹੈ । ਜੇਤੂ ਟੀਮ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੀਆਂ ਦੋਨੋ ਟੀਮਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣੇ ਹਨ ।
                                      ਮਹਿਲਾ ਟੀਮ ਦੀ ਚੋਣ ਲਈ ਲੁਧਿਆਣਾ ਵਿਖੇ ਟਰਾਇਲ  ਸਮੇ 43 ਖਿਡਾਰਨਾਂ ਦੀ ਚੋਣ ਕੀਤੀ ਗਈ ਸੀ । ਟੀਮ ਦੀ ਚੋਣ ਲਈ ਉਥੇ ਹੀ 40 ਖਿਡਾਰਨਾਂ ਦਾ ਕੈਂਪ ਚੱਲਿਆ ਅਤੇ 40 ਖਿਡਾਰਨਾਂ ਦਾ ਡੋਪ ਟੈਸਟ ਸਹੀ ਰਿਹਾ । ਜਿਨ੍ਹਾਂ ਵਿੱਚੋਂ 14 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ । ਇਹਨਾਂ ਵਿੱਚ 12 ਖਿਡਾਰਨਾਂ ਪੰਜਾਬ ਦੀਆਂ ਅਤੇ 2 ਖਿਡਾਰਨਾਂ ਹਰਿਆਣੇ ਦੀਆਂ ਹਨ। ਟੀਮ ਦੀ ਕਪਤਾਨ ਧਾਵੀ ਪ੍ਰਿਯੰਕਾ ਦੇਵੀ, ਨੂੰ ਬਣਾਇਆ ਗਿਆ ਹੈ  । ਜਦੋਂ ਕਿ ਉਪ-ਕਪਤਾਨੀ ਜਾਫ਼ੀ ਜਤਿੰਦਰ ਕੌਰ ਨੂੰ ਸੌਂਪੀ ਗਈ ਹੈ । ਰਾਜਵਿੰਦਰ ਅਤੇ ਜਤਿੰਦਰ ਦਾ ਸਬੰਧ ਜਗਤਪੁਰ ਅਕੈਡਮੀ ਨਾਲ ਹੈ । ਇਹਨਾਂ ਦੋਹਾਂ ਬਾਰੇ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੀਆਂ,ਕਿਓਂਕਿ ਇਹਨਾ ਕੋਲ ਚੰਗਾ ਤਜ਼ਰਬਾ ਹੈ । ਜਾਫ਼ੀਆਂ ਵਿੱਚ : ਜਤਿੰਦਰ ਕੌਰ, ਜਸਵੀਰ ਕੌਰ, ਅਨੂੰ ਰਾਣੀ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਰਿਤੂ ਰਾਣੀ, ਮਨਦੀਪ ਕੌਰ ਸ਼ਾਮਲ ਹਨ । ਜਦੋਂ ਕਿ ਧਾਵੀਆਂ ਵਿੱਚ : ਰਾਜਵਿੰਦਰ ਕੌਰ, ਪ੍ਰਿਯੰਕਾ ਦੇਵੀ,  ਸੁਖਵਿੰਦਰ ਕੌਰ,  ਮੀਨਾ,   ਕੁਲਵਿੰਦਰ ਕੌਰ,  ਮਨਦੀਪ ਕੌਰ,  ਸੁਮਨ ਲਤਾ ਨੂੰ ਚੁਣਿਆਂ ਗਿਆ ਹੈ । ਰਾਖਵੀਆਂ ਖਿਡਾਰਨਾਂ ਵਿੱਚ: ਬੀਰ ਦਵਿੰਦਰ ਕੌਰ, ਰਣਦੀਪ ਕੌਰ, ਇੰਦਰਜੀਤ ਕੌਰ ਅਤੇ ਨਵਨੀਤ ਕੌਰ ਦੇ ਨਾਂਅ ਦਰਜ ਹਨ । ਕੋਚ ਜਸਕਰਨ ਕੌਰ ਲਾਡੀ,ਅਵਤਾਰ ਕੌਰ ਨੂੰ ਟੀਮ ਦੀ ਖ਼ਿਤਾਬੀ ਜਿੱਤ ਦਾ ਪੂਰਾ ਭਰੋਸਾ ਹੈ । ਪਰ ਰਾਖ਼ਵੀਂ ਖਿਡਾਰਨ ਰਣਦੀਪ ਨੇ ਟੀਮ ਦੀ ਚੋਣ ਤੇ ਉਂਗਲੀ ਵੀ ਉਠਾਈ ਹੈ । ਕਿਸ ਟੀਮ ਨੇ ਕਿਸ ਟੀਮ ਨਾਲ,ਕਿਸ ਖੇਡ ਮੈਦਾਨ ਵਿੱਚ ,ਕਿੰਨੀ ਤਾਰੀਖ਼ ਨੂੰ, ਕਿੰਨੇ ਸਮੇ ਤੇ ਮੈਚ ਖੇਡਣਾ ਹੈ ਦਾ ਕੰਪਲੀਟ ਵੇਰਵਾ ਵੀ ਤਿਆਰ ਹੋ ਚੁੱਕਿਆ ਹੈ । ਜੋ ਇਸ ਪ੍ਰਕਾਰ ਹੈ:-

11 ਨਵੰਬਰ: ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ :; ਭਾਰਤ ਬਨਾਮ ਤੁਰਕਮੇਨਿਸਤਾਨ,
ਸ਼ਾਮ 5.30 ਵਜੇ ।
12 ਨਵੰਬਰ: ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ:;ਵਿਖੇ ਇੰਗਲੈਡ ਬਨਾਮ ਭਾਰਤ,
 ਦੁਪਿਹਰ 12.30 ਵਜੇ ।
13 ਨਵੰਬਰ: ਅਰਾਮ ਦਾ ਦਿਨ ।
14 ਨਵੰਬਰ: ਆਊਟ ਡੋਰ ਸਟੇਡੀਅਮ, ਹੁਸ਼ਿਆਰਪੁਰ:; ਅਮਰੀਕਾ ਬਨਾਮ ਤੁਰਕਮੇਨਿਸਤਾਨ,
     ਦੁਪਿਹਰ 12.30 ਵਜੇ ।
15  ਨਵੰਬਰ: ਐਨ ਐਮ ਸਰਜਾਰੀ ਕਾਲਜ, ਮਾਨਸਾ; ਅਮਰੀਕਾ ਬਨਾਮ ਇੰਗਲੈਡ,
    ਦੁਪਿਹਰ 12.30 ਵਜੇ ।
16 ਨਵੰਬਰ: ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ:; ਇੰਗਲੈਂਡ ਬਨਾਮ ਤੁਰਕਮੇਨਿਸਤਾ,
    ਸ਼ਾਮ 5.30 ਵਜੇ ।
17 ਨਵੰਬਰ :ਅਰਾਮ ਦਾ ਦਿਨ ।
18 ਨਵੰਬਰ: ਸਪੋਰਟਸ ਸਟੇਡੀਅਮ, ਬਠਿੰਡਾ:; ਭਾਰਤ ਬਨਾਮ ਅਮਰੀਕਾ,
    ਸ਼ਾਮ 5.30 ਵਜੇ ।
19 ਨਵੰਬਰ: ਅਰਾਮ ਦਾ ਦਿਨ ।
20 ਨਵੰਬਰ: ਗੁਰੂ ਨਾਨਕ ਸਟੇਡੀਅਮ, ਲੁਧਿਆਣਾ:; ਫਾਈਨਲ,ਸਮਾਪਨ ਸਮਾਰੋਹ,
     ਸ਼ਾਮ 6.00 ਵਜੇ ।




ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ )
ਮੁਬਾਇਲ ਸੰਪਰਕ;98157-07232

No comments:

Post a Comment