28 ਜਨਵਰੀ ਤੋਂ ਇਹ ਟਰਾਫ਼ੀ ਮੁਕਾਬਲਾ ਸ਼ੁਰੂ ਹੋਣਾਹੈ।
ਮਹਿਲਾ ਚੈਂਪੀਅਨਜ਼ ਟਰਾਫ਼ੀ
ਰਣਜੀਤ ਸਿੰਘ ਪ੍ਰੀਤ
ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਜਾਣੀ ਹੈ। ਜਿਸ ਵਿੱਚ ਸ਼ਾਮਲ ਹੋ ਰਹੀਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਹੈ। ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿਤਿਆ ਸੀ । ਹੁਣ ਤੱਕ ਦਾ ਅਖੀਰਲਾ ਅਰਥਾਤ 19ਵਾਂ 2011 ਦਾ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ ਹੈ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 6 ਮੁਲਕ ਹੀ ਫਾਈਨਲ ਖੇਡੇ ਹਨ। ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 7 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰ’ਤੇ ਹੈ। ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 7,ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2 ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ ।
ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਹੈ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇੜ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਣਾ ਹੈ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇੜ ਖੇਡਿਆ ਜਾਵੇਗਾ । ਕੁੱਲ ਮਿਲਾਕੇ 24 ਮੈਚ ਹੋਣੇ ਹਨ। ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਹੋਣਗੇ । ਜਨਵਰੀ 30,ਫਰਵਰੀ ਇੱਕ ਅਤੇ 4 ਨੂੰ ਅਰਾਮ ਦੇ ਦਿਨ ਹਨ । ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਵੇਗਾ । ਸਾਰੇ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;-
ਪੂਲ ਏ; 28 ਜਨਵਰੀ; ਚੀਨ ਬਨਾਮ ਹਾਲੈਂਡ,ਇੰਗਲੈਂਡ-ਜਪਾਨ,ਪੂਲ ਬੀ;ਜਰਮਨੀ-ਕੋਰੀਆ,ਨਿਊਜ਼ੀਲੈਂਡ-ਅਰਜਨਟੀਨਾਂ,
29ਜਨਵਰੀ;ਪੂਲ ਏ;ਚੀਨ-ਜਪਾਨ,ਇੰਗਲੈਂਡ-ਹਾਲੈਂਡ, ਪੂਲ ਬੀ; ਕੋਰੀਆ – ਨਿਊਜ਼ੀਲੈਂਡ, ਜਰਮਨੀ- ਅਰਜਨਟੀਨਾਂ,
31 ਜਨਵਰੀ; ਪੂਲ ਏ ;ਜਪਾਨ-ਹਾਲੈਂਡ, ਚੀਨ- ਇੰਗਲੈਂਡ, ਪੂਲ ਬੀ; ਨਿਊਜ਼ੀਲੈਂਡ- ਜਰਮਨੀ, ਅਰਜਨਟੀਨਾਂ- ਕੋਰੀਆ,
2 ਫਰਵਰੀ;ਨਾਕ-ਆਊਟ ਗੇੜ ( ਕੁਅਰਟਰ ਫਾਈਨਲਜ਼):- ਪੂਲ ਏ -1 ਬਨਾਮ ਪੂਲ ਬੀ-4, ਪੂਲ ਬੀ-2 ਬਨਾਮ ਪੂਲ ਏ -3, ਪੂਲ ਏ -2 ਬਨਾਮ ਪੂਲ ਬੀ-3, ਪੂਲ ਏ -4 ਬਨਾਮ ਪੂਲ ਬੀ-1,
3 ਫਰਵਰੀ:(ਕਰਾਸਓਵਰ ਮੈਚ): ਹਾਰੀ ਕੁਆਰਟਰ ਫਾਈਨਲ-1 ਬਨਾਮ ਹਾਰੀ ਕੁਆਰਟਰ ਫਾਈਨਲ-2
ਹਾ.ਕੁ.ਫਾ-3 ਬਨਾਮ ਹਾ.ਕੁ.ਫਾ.-4,
ਸੈਮੀਫਾਈਨਲ:-ਜੇਤੂ ਕੁ.ਫਾ.-1 ਬਨਾਮ ਜੇਤੂ ਕੁ.ਫਾ.-2,ਦੂਜਾ ਸੈਮੀਫਾਈਨਲ:ਜੇ.ਕੁ.ਫਾ-3 ਬਨਾਮ ਜੇ.ਕੁ.ਫਾ-4,
5 ਫਰਵਰੀ;ਕਰਾਸਓਵਰ ਮੈਚ ਵਿੱਚੋਂ ਹਾਰੀਆਂ ਟੀਮਾਂ ਦਾ ਮੈਚ 7ਵੇਂ,8ਵੇਂ ਲਈ ਅਤੇ ਜਿੱਤੀਆਂ ਟੀਮਾਂ ਦਾ ਮੈਚ 5ਵੇਂ,6ਵੇਂ ਸਥਾਨ ਲਈ ਹੋਵੇਗਾ । ਜਦੋਂ ਕਿ ਸੈਮੀਫਾਈਨਲ ਹਾਰੀਆਂ ਟੀਮਾਂ ਤੀਜੇ,ਚੌਥੇ ਸਥਾਨ ਲਈ ਅਤੇ ਜੇਤੂ ਟੀਮਾਂ ਖ਼ਿਤਾਬੀ ਮੁਕਾਬਲੇ ਲਈ ਮੈਦਾਨ ਵਿੱਚ ਉਤਰਨਗੀਆਂ ।
***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
No comments:
Post a Comment