Friday, July 27, 2012

ਜਿਉਂਦੇ ਜੀਅ ਅਮਜਦ,ਗੱਬਰ ਨੂੰ ਮਾਰ ਨਾ ਸਕਿਆ


     ਜਿਉਂਦੇ ਜੀਅ ਅਮਜਦ,ਗੱਬਰ ਨੂੰ ਮਾਰ ਨਾ ਸਕਿਆ
                                               ਰਣਜੀਤ ਸਿੰਘ ਪ੍ਰੀਤ
                    ਸਲੀਮ ਜਾਵੇਦ ਦੀ ਕਹਾਣੀ ਤੇ ਅਧਾਰਤ ਜਦ ਰਮੇਸ਼ ਸਿੱਪੀ ਨੇ 1975 ਵਿੱਚ ਫਿ਼ਲਮ ਸੋ਼ਅਲੇ ਬਣਾਈ ਤਾਂ, ਉਹਨਾਂ ਨੂੰ ਅਤੇ ਸੈਂਸਰ ਬੋਰਡ ਨੂੰ ਇਹ ਭਰਮ ਸੀ ਕਿ ਧਰਮਿੰਦਰ ਅਤੇ ਅਮਿਤਾਬ ਦੇ ਰੋਲ ਨੂੰ ਲੋਕ ਅਦਰਸ ਮੰਨਣਗੇ ਅਤੇ ਬਰਾਈਆਂ ਜਾਂ ਬੁਰੇ ਵਿਅਕਤੀਆਂ ਵਿਰੁੱਧ ਲਾਮਬੰਦ ਹੋਣ ਨੂੰ ਪਹਿਲ ਦੇਣਗੇ ਪਰ ਜਦ ਇਹ ਫਿਲਮ ਰਿਲੀਜ ਹੋਈ ਤਾਂ ਸਾਰਾ ਕੁੱਝ ਹੀ ਉਲਟਾ-ਪੁਲਟਾ ਹੋ ਗਿਆ ਅਮਜਦ ਖਾਨ ਜਿਸ ਨੇ ਗੱਬਰ ਦਾ ਰੋਲ ਕਰਿਆ ਸੀ ਦੇ ਡਾਇਲਾਗ ਅਤੇ ਚਾਲ-ਢਾਲ ਦਾ ਸਟਾਈਲ ਬੱਚੇ ਬੱਚੇ ਦੀ ਜੁਬਾਂਨ ਤੇ ਛਾ ਗਿਆ ਲੋਕਾਂ ਨੇ ਉਹਦੇ ਬੋਲੇ ਡਾਇਲਾਗ ਆਡੀਓ ਕੈਸਿਟਾਂ ਵਿੱਚ ਭਰਵਾ ਲਏ ਧਰਮਿੰਦਰ ਅਤੇ ਅਮਿਤਾਬ ਵਰਗੇ ਨਾਮੀ ਕਲਾਕਾਰ ਪਿਛਾਂਹ ਰਹਿ ਗਏ ਹੀਰੋ ਦੀ ਬਜਾਇ ਵਿਲੇਨ ਹੀ ਹੀਰੋ ਬਣ ਗਿਆ ਇਸ ਰੋਲ ਵਿੱਚ ਐਨੀ ਜਾਨ ਸੀ ਕਿ ਖੁਦ ਅਮਜਦ ਖਾਨ ਵੀ ਉਮਰ ਭਰ ਇਸ ਨੂੰ ਦੁਹਰਾ ਨਾ ਸਕਿਆ  
                       ਇਸ ਅਦਾਕਾਰ ਨੇ ਸੋਅਲੇ ਤੋਂ ਪਹਿਲਾਂ ਮਾਇਆਫਿਲਮ ਵਿੱਚ ਬਾਲ ਕਲਾਕਾਰ ਵਜੋਂ ਦੇਵਾ ਆਨੰਦ ਅਤੇ ਮਾਲਾ ਸਿਨਾਹ ਨਾਲ ਰੋਲ ਨਿਭਾਇਆ ਸੀ ਇਸ ਤੋਂ ਇਲਾਵਾ ਰਾਮਾਨੰਦ ਦੀ ਫਿਲਮ ਚਰਸਵਿੱਚ ਰੋਲ ਵੀ ਕੀਤਾ ਅਤੇ 21 ਅਕਤੂਬਰ 1949 ਨੂੰ ਜਨਮੇ ਅਮਜਦ ਨੇ ਕੇ ਆਸਿਫ ਦੀ ਫਿਲਮ ਲਵ ਐਂਡ ਗਾਡ ਵਿੱਚ ਗੁਲਾਮ ਹਬਸੀ ਦੀ ਭੂਮਿਕਾ ਵੀ ਨਿਭਾਈ ਅਮਜਦ ਖਾਨ ਨੇ ਕੁੱਲ ਮਿਲਾਕੇ 300 ਫਿਲਮਾਂ ਵਿੱਚ ਕੰਮ ਕਰਿਆ
                     ਉਹਦੇ ਅੱਬਾ ਜਾਨ ਜੋ ਇੱਕ ਸੜਕ ਹਾਦਸੇ ਵਿੱਚ ਚੱਲ ਵਸੇ ਸਨ, ਦੀਆਂ ਆਖੀਆਂ ਗੱਲਾਂ ਨੂੰ ਯਾਦ ਕਰਦਿਆਂ ਅਤੇ ਉਹਦੀਆਂ ਖਵਾਇਸਾਂ ਅਨੁਸਾਰ ਅਮਜਦ ਨੇ ਪਹਿਲਾਂ ਸਟੇਜ ਰਾਹੀਂ ਐਕਟਿੰਗ ਸਿੱਖੀ ਫਿਰ ਸਹਾਇਕ ਨਿਰਦੇਸਕ ਵਜੋਂ ਹਿੰਦੁਸਤਾਂ ਕੀ ਕਸਮਅਤੇ ਲਵ ਐਂਡ ਗਾਡਲਈ ਵੀ ਕੰਮ ਕਰਿਆ ਜਦ ਫਿਲਮ ਸੋਅਲੇ ਦੀ ਗੱਲ ਤੁਰੀ ਅਤੇ ਕਲਾਕਾਰਾਂ ਦੀ ਚੋਣ ਕੀਤੀ ਗਈ ਤਾਂ ਗੱਬਰ ਦੇ ਰੋਲ ਵਿੱਚ ਡੈਨੀ ਨੂੰ ਲੈਣ ਦਾ ਫੈਸਲਾ ਹੋਇਆ ਪਰ ਉਹ ਫਿਰੋਜਖਾਨ ਦੀ ਫਿਲਮ ਧਰਮਾਤਮਾਂ ਲਈ ਸੂਟਿੰਗ ਤਾਰੀਖਾਂ ਨਿਰਧਾਰਤ ਕਰ ਚੁੱਕਿਆ ਸੀ ਬਦਲ ਵਜੋਂ ਜਦ ਅਮਜਦ ਨੇ ਇਹ ਰੋਲ ਕਰਿਆ,ਤਾਂ ਸਭ ਨੂੰ ਲੱਗਿਆ ਕਿ ਸਾਇਦ ਇਹ ਠੀਕ ਹੀ ਹੋਇਆ ਹੈ
                      ਅਮਜਦ ਗ੍ਰੇਟ ਗੈਂਬਲਰ ਦੀ ਸੂਟਿੰਗ ਲਈ 1977 ਵਿੱਚ ਜਦ ਗੋਆ ਜਾ ਰਿਹਾ ਸੀ ,ਤਾਂ ਉਹਦਾ ਐਕਸੀਡੈਂਟ ਹੋ ਗਿਆ ਭਾਵੇਂ ਜਾਨ ਤਾਂ ਬਚ ਗਈ ਪਰ ਸਰੀਰ ਵਿੱਚ ਆਈ ਕਿਸੇ ਖਰਾਬੀ ਦੀ ਵਜਾ ਕਰਕੇ ਉਹਦਾ ਵਜਨ ਵਧਣਾ ਸੁਰੂ ਹੋ ਗਿਆ ਏਸੇ ਹੀ ਮੋਟਾਪੇ ਦੀ ਹਾਲਤ ਵਿੱਚ ਉਸ ਨੇ ਸਤਿਆਜੀਤ ਰੇਅ ਦੀ ਫਿਲਮ ਸਤਰੰਜ ਕੇ ਖਿਲਾੜੀ ਵਿੱਚ ਭੂਮਿਕਾ ਨਿਭਾਈ ਇਸ ਫਿਲਮ ਵਿੱਚ ਉਹ ਨਵਾਬ ਵਾਜਿਦ ਅਲੀ ਬਣਿਆਂ ਉਸਨੇ ਚੋਰ ਪੁਲੀਸ “,ਅਤੇ ਅਮੀਰ ਆਦਮੀ,ਗਰੀਬ ਆਦਮੀ ਫਿਲਮਾਂ ਦਾ ਨਿਰਮਾਣ ਵੀ ਕਰਿਆ
                  ਬਲੱਡ ਪ੍ਰੈਸਰ, ਮੋਟਾਪਾ,ਅਤੇ ਦਿਲ ਦਾ ਦੌਰਾ ਤਿੰਨੇ ਇਕੱਠੇ ਹੀ ਕਰਿੰਘੜੀ ਪਾ ਕੇ ਚਲਦੇ ਹਨ ਇਸ ਅਨੁਸਾਰ ਅਮਜਦ ਖਾਨ ਨੂੰ ਮੋਟਾਪੇ ਸਦਕਾ ਬਲੱਡ ਪ੍ਰੈਸਰ ਨੇ ਲਪੇਟੇ ਵਿੱਚ ਲੈ ਲਿਆ ਅਤੇ ਇਹੀ ਲਪੇਟਾ 49 ਵਰਿਆਂ ਦੇ ਗੱਬਰ ਨੂੰ 27 ਜੁਲਾਈ 1992 ਨੂੰ ਇਸ ਦੁਨੀਆਂ ਤੋਂ ਅਦਿਖ ਦੁਨੀਆਂ ਵਿੱਚ ਲੈ ਗਿਆ ਪਰ ਅਮਜਦ ਕਿਸੇ ਵੀ ਹੋਰ ਰੋਲ ਰਾਹੀਂ ਗੱਬਰ ਨੂੰ ਜਿੰਦਗੀ ਭਰ ਮਾਰ ਨਹੀਂ ਸਕਿਆ ਅੱਜ ਵੀ ਜਦ ਉਹਦੇ ਇਹ ਬੋਲ ਤੇਰਾ ਕੀ ਹੋਗਾ ਕਾਲੀਆ “ “ ਸਾਲੇ ਤੀਨੋਂ ਬਚ ਗਏ ਉਸ ਨੂੰ ਜਿੰਦਾ ਰੱਖ ਰਹੇ ਹਨ ਜਿਤਨੀ ਦੇਰ ਤੱਕ ਇਹ ਬੋਲ ਗੂੰਜਦੇ ਰਹਿਣਗੇ,ਉਤਨੀ ਦੇਰ ਤੱਕ ਗੱਬਰ ਜਿਉਂਦਾ ਰਹੇਗਾ ਅਤੇ ਅਮਜਦ ਖਾਨ ਵੀ ਉਹਦੀ ਉਂਗਲ ਫੜ ਉਤਨੀ ਦੇਰ ਤੱਕ ਪੁਲਾਂਘਾ ਪੁਟਦਾ ਰਹੇਗਾ
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232

No comments:

Post a Comment