Sunday, June 5, 2011


              ( ਵੇਖੋ ਆ ਗਿਆ ਚੈਨ ਹਨ੍ਹੇਰੀਆਂ ਨੂੰ ,ਮੇਰੇ ਆਲ੍ਹਣੇ ਦੇ ਜਦੋਂ ਕੱਖ ਨਾ ਰਹੇ)


            
ਜਬ ਵੀ ਬੁਲਾਇਆ ਹਮ ਕੋ ਆਨਾ ਪੜੇਗਾ----------

                          
ਬਿੰਦਰਜੀਤ ਕੌਰ ਪ੍ਰੀਤ ਨੂੰ ਚੇਤੇ ਕਰਦਿਆਂ--(5-6-2010 ਰਾਤ 0.42 ਵਜੇ)                    
                    (1)
ਕਿਵੇਂ ਭੁਲਾਵਾਂ ਤੈਨੂੰ,ਤੇਰੀ ਯਾਦ ਬਥੇਰੀ ਆਉਂਦੀ ਹੈ,
ਬੂਹਾ ਭੇੜਾਂ,ਰੋਕਾਂ ਲਾਵਾਂ, ਫਿਰ ਵੀ ਆ ਜਗਾਉਂਦੀ ਹੈ,
ਜ਼ਿੰਦਗੀ ਦੇ ਚਰਖੇ ਤੇ ਮੱਲੋ ਮੱਲੀ ਤੰਦਾਂ ਪਾਉਂਦੀ ਹੈ,
ਕੌਡੀ ਮੁੱਲ ਨੀ ਰਿਹਾ ਮੇਰਾ,ਇਹ ਗੱਲ ਮਾਰ ਮੁਕਾਉਂਦੀ ਹੈ,
ਤੇਰੀ ਆਖੀ ਆਖ਼ਰੀ ਗੱਲ,ਅੱਜ ਸੁੱਤੇ ਸਿਵੇ ਜਗਾਉਂਦੀ ਹੈ,
ਸਤਿਨਾਮ ਵਾਹਿਗੁਰੂ ਕਹਿਕੇ,ਮੇਰੀ ਬੁਕਲ ਵਿੱਚ ਤੇਰਾ ਏਦਾਂ ਤੁਰ ਜਾਣਾ,
ਚਾਰੌਂ ਪਾਵਿਆਂ ਤੇ ਬਹਿਕੇ ਇਹ ਘਟਨਾਂ,ਮੇਰੀਆਂ ਧਾਹਾਂ ਨਿੱਤ ਕਢਾਉਂਦੀ ਹੈ,
ਕਿਵੇਂ ਭੁਲਾਵਾਂ ਤੈਨੂੰ,ਤੇਰੀ ਯਾਦ ਬਥੇਰੀ ਆਉਂਦੀ ਹੈ,
 ਅੱਜ ਮੈਂ ਚੱਲੀ, ਕੱਲ੍ਹ ਤੂੰ ਆਜੀਂ ,ਕਹਿਕੇ ਨਿੱਤ ਰਵਾਉਂਦੀ ਹੈ-------ਪ੍ਰੀਤ
        ********************************
                                   (2)
ਅੱਜ 5 ਤਾਰੀਖ਼ ਫਿਰ ਆ ਗਈ ਏ,ਮੈਨੂੰ ਹੋਰ ਰੁਲਾਨੇ ਕਿ ਲੀਏ,
ਤੇਰਾ ਰੱਬ ਨੂੰ ਚੇਤੇ ਕਰਨਾਂ,ਮੈਨੂੰ ਯਾਦ ਹੈ,ਯਾਦ ਦਿਲਾਨੇ ਕਿ ਲੀਏ,
ਤੂੰ ਛੱਡ ਕਿ ਮੈਨੂੰ ਚਲੀ ਗਈ,ਵੇਖ  ਵੰਗਾਂ ਆਂਸੂ ਬਹਾਨੇ ਕਿ ਲੀਏ,
ਜੇ ਰੁਸੱ ਗਈ ਏਂ,ਪ੍ਰੀਤ ਤਰਲੇ ਕਢਦਾ ਇ, ਤੈਨੂੰ ਮਨਾਨੇ ਕਿ ਲੀਏ,
ਜਾਂ ਸੱਦ ਲੈ ਮੈਨੂੰ,ਮੈਂ ਉਡੀਕ ਚ ਬੈਠਾਂ,ਸਾਰਾ ਹਾਲ ਸੁਨਾਨੇ ਕਿ ਲੀਏ-----ਪ੍ਰੀਤ
       **********************************
                              (3)
ਕਦੇ ਬਿਗਾਨੇ ਵੇਖੇ ਸਨ,ਅੱਜ ਆਪਣੇ ਵੀ ਅਜ਼ਮਾ ਲਏ ਨੇ,
ਕੰਡਿਆਂ ਨੇ ਜ਼ਖ਼ਮੀ ਕੀਤਾ ਸੀ,ਅੱਜ ਫੁੱਲ ਵੀ ਟੱਕ ਲਾ ਗਏ ਨੇ,
ਬਿੰਦਰ ਤੇਰੇ ਆਖਰੀ ਸਾਹ ਹੀ,ਮੇਰੇ ਲਈ ਸਿਆਪੇ ਪਾ ਗਏ ਨੇ,
ਪ੍ਰੀਤ ਜੋ ਮੱਤਾਂ ਦਿੰਦਾ ਸੀ,ਅੱਜ ਉਹਦੇ ਵੀ ਮੱਤ ਮੁਰਝਾ ਗਏ ਨੇ।------ਪ੍ਰੀਤ
    *********************************              
                    (4)  
 ਤੇਰੇ ਵਿਛੋੜੇ ਨੂੰ ਕਿਵੇਂ ਜਰਜੂੰਗਾ ਮੈ,
ਯਾਦਾਂ ਦੀ ਅੱਗ ਵਿੱਚ ਸੜਜੂੰਗਾ ਮੈ,
ਗੰਦਲੇ ਸਮਾਜੀ ਸਮੁੰਦਰਾਂ ਚ ਕਿਵੇਂ ਤਰਜੂੰਗਾ ਮੈ,
ਵਿਛੋੜਾ ਦੇ ਗਈ ਏਂ, ਹੁਣ ਰੋ ਰੋ ਕਿ ਮਰਜੂੰਗਾ ਮੈ।----------ਪ੍ਰੀਤ
     ****************************** 
                             (5)
                            ਦਰਦਾਂ ਦੀ ਗਠੜੀ
ਦਰਦ ਦੀ ਕਸਕ ਉਹੀ ਜਾਣਦੇ ਨੇ,ਜਿਹਨਾਂ ਨੇ ਖ਼ੁਦ ਪਿੰਡੇ ਤੇ ਇਹ ਹੰਢਾਇਆ ਹੁੰਦੈ,
ਤੁਰ ਗਿਆਂ ਦੇ ਨਾਲ ਨਹੀਂ ਤੁਰ ਹੁੰਦਾ,ਭਾਵੇਂ ਹਰ ਕਿਸੇ ਨੇ ਇਹ ਸਮਝਾਇਆ ਹੁੰਦੈ,
ਪਤਾ ਗੁਆਚੇ ਦਾ ਕਿਸੇ ਨੂੰ ਕੀ ਲੱਗਣਾਂ,ਦਿਲ ਰੋਂਦਾ ਇ ਜਿਨ੍ਹਾਂ ਕੁੱਝ ਗਵਾਇਆ ਹੁੰਦੈ,
ਯਾਦ ਕਿਸ ਨੂੰ ਆਖੀਦਾ ਇ,ਇਹ ਉਹੀ ਜਾਣਦੇ ਨੇ,ਜਿਨ੍ਹਾਂ ਨੂੰ ਇਹਨੇ ਰੁਆਇਆ ਹੁੰਦੈ,
ਕੀ ਜਾਨਣ ਐਸ਼ਾਂ ਕਰਨ ਵਾਲੇ,ਉਹੀ ਜਾਣਦੇ ਨੇ ਜਿਨ੍ਹਾਂ ਰੁਮਾਲ ਨੂੰ ਸਾਥੀ ਬਣਾਇਆ ਹੁੰਦੈ,
ਪ੍ਰੀਤ ਇਹ ਮਤਲਬੀ ਲੋਕ ਕੀ ਜਾਨਣ,ਕੌਣ ਕਿੰਨਾਂ ਅੰਦਰੋਂ ਤੇ ਬਾਹਰੋਂ ਮੁਰਝਾਇਆ ਹੁੰਦੈ।।-------ਪ੍ਰੀਤ
**************************************
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾ;98157-07232

No comments:

Post a Comment