ਕਿਸੇ ਨਾਲ ਨਾ ਹੋਵੇ ਰੱਬਾ,ਜਿਵੇਂ ਸਾਡੇ ਨਾਲ ਹੋਈ ਐ
ਰਣਜੀਤ ਸਿੰਘ ਪ੍ਰੀਤ
ਬੀਤੀ ਰਾਤ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਭਾਰਤੀ ਟੀਮ ਨਾਲ ਫੌਜਾਂ ਜਿੱਤ ਕਿ ਅੰਤ
ਨੂੰ ਹਾਰੀਆਂ ਵਾਲੀ ਗੱਲ ਹੋਈ । ਸੁਪਰ-8 ਰਾਊਂਡ ਦੇ ਆਖਰੀ ਮੈਚ ਵਿੱਚ ਆਪਣੇ ਆਪ ਨੂੰ ਪਾਕਿਸਤਾਨੀ
ਟੀਮ ਨੂੰ ਮੁਹਰੀ ਸਿੱਧ ਕਰਨ ਲਈ ਜਿੱਥੇ ਦੱਖਣੀ ਅਫਰੀਕਾ ਨੂੰ ਹਰਾਉਣਾ ਜ਼ਰੂਰੀ ਸੀ,ਉੱਥੇ ਵਧੀਆ ਰਨ
ਰੇਟ ਦੀ ਵੀ ਲੋੜ ਸੀ । ਪਰ ਭਾਰਤੀ ਟੀਮ ਸਿਰਫ਼ ਇੱਕ ਰਨ ਨਾਲ ਹੀ ਜੇਤੂ ਬਣੀ ਅਤੇ ਰਨ ਰੇਟ ਦਾ ਵੀ
ਸੁਧਾਰ ਨਾ ਹੋ ਸਕਿਆ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ,ਦੱਖਣੀ ਅਫਰੀਕਾ ਵਾਂਗ ਹੀ ਵਿਸ਼ਵ ਕੱਪ ਟੀ-20
ਮੁਕਾਬਲੇ ਤੋਂ ਬਾਹਰ ਹੋ ਗਈ । ਬੀਤੀ ਰਾਤ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ
ਨੂੰ ਬੈਟਿੰਗ ਦਾ ਸੱਦਾ ਦਿੱਤਾ । ਪਰ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ 45,ਰੋਹਿਤ ਸ਼ਰਮਾਂ
25,ਮਹਿੰਦਰ ਸਿੰਘ ਧੋਨੀ 23 ਦੇ ਸਕੋਰ ਦੀ ਬਦੌਲਤ 7.6 ਦੀ ਔਸਤ ਨਾਲ 152/6 ਰਨ ਹੀ ਬਣਾ ਸਕੀ ।
ਮੌਰਕਲ,ਪੀਟਰਸਨ ਨੇ 2-2 ਅਤੇ ਕੈਲਿਸ ਨੇ ਇੱਕ ਵਿਕਟ ਲਈ । ਜਵਾਬੀ ਪਾਰੀ ਵਿੱਚ ਦੱਖਣੀ ਅਫਰੀਕਾ ਨੇ
ਫੱਫ ਡੂ ਪਲੀਸਿਸ 65,ਪੀਟਰਸਨ,ਮੌਰਕਲ 10-10,ਡੁਮਿਨੀ ਦੀਆਂ 16 ਦੌੜਾਂ ਨਾਲ 19.5 ਓਵਰ ਵਿੱਚ 7.61
ਦੀ ਔਸਤ ਨਾਲ 151 ਰਨ ਹੀ ਬਣਾ ਸਕੀ । ਜ਼ਹੀਰ ਖ਼ਾਨ,ਬਾਲਾਜੀ ਨੇ 3-3,ਯੁਵਰਾਜ ਨੇ 2,ਆਸ਼ਵਿਨ ਅਤੇ
ਪਠਾਨ ਨੇ 1-1 ਵਿਕਟ ਲਈ । ਯੁਵਰਾਜ ਮੈਨ ਆਫ਼ ਦਾ ਮੈਚ ਅਖਵਾਇਆ ।
ਭਾਰਤੀ ਟੀਮ ਨੇ ਇਸ ਵਾਰੀ
19 ਸਤੰਬਰ ਨੂੰ ਅਫਗਾਨਿਸਤਾਨ ਵਿਰੁੱਧ ਜਿੱਤ ਦਰਜ ਕਰਦਿਆਂ ਸ਼ੁਰੂ ਕਰਿਆ ਸੀ । ਫਿਰ 23 ਸਤੰਬਰ ਨੂੰ
ਇੰਗਲੈਂਡ ਨੂੰ ਹਰਾ ਕੇ ਪੂਲ ਏ ਵਿੱਚੋਂ 4 ਅੰਕਾਂ ਨਾਲ ਟਾਪਰ ਰਹਿਕੇ ਸੁਪਰ -8 ਦੇ ਗਰੁੱਪ ਐਫ ਵਿੱਚ
ਸ਼ਾਮਲ ਹੋਈ ਸੀ । ਆਸਟਰੇਲੀਆ ਹੱਥੋਂ ਹਾਰਨ ਮਗਰੋਂ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਨੂੰ ਮਾਤ ਦੇ ਕੇ
4 ਅੰਕ ਹਾਸਲ ਕੀਤੇ । ਏਨੇ ਏਨੇ ਅੰਕ ਹੀ ਆਸਟਰੇਲੀਆ ਅਤੇ ਪਾਕਿਸਤਾਨ ਦੇ ਸਨ । ਪਰ ਆਸਟਰੇਲੀਆ ਦਾ
ਰਨ ਰੇਟ +0.464,ਪਾਕਿਸਤਾਨ ਦਾ +0272,ਭਾਰਤ ਦਾ -0.274 ਅਤੇ ਸੁਪਰ-8 ਦਾ ਕੋਈ ਵੀ ਮੈਚ ਨਾ ਜਿੱਤ
ਸਕਣ ਵਾਲੀ ਦੱਖਣੀ ਅਫਰੀਕੀ ਟੀਮ ਦਾ-0.421 ਰਿਹਾ । ਇਸ ਤਰ੍ਹਾਂ ਆਸਟਰੇਲੀਆ ਨੇ ਪੂਲ ਵਿੱਚ
ਸਿਖ਼ਰਲਾ ਸਥਾਨ ਮੱਲਿਆ ਅਤੇ ਪਾਕਿਸਤਾਨ ਨੇ ਦੂਜਾ । ਵਿਸ਼ਵ ਕੱਪ ਟੀ-20 ਦੇ ਇਤਿਹਾਸ ਵਿੱਚ ਭਾਰਤੀ
ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਹੀ ਰਿਹਾ ਹੈ । ਸਿਰਫ਼ ਪਹਿਲੇ ਮੁਕਾਬਲੇ ਸਮੇ 2007 ਨੂੰ ਆਸਟਰੇਲੀਆ
ਤੋਂ 15 ਰਨਜ਼ ਨਾਲ ਸੈਮੀਫਾਈਨਲ ਜਿੱਤ ਕਿ ਫਾਈਨਲ ਵਿੱਚ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ
ਖ਼ਿਤਾਬ ਜਿੱਤਿਆ ਸੀ । ਇਸ ਤੋਂ ਬਾਅਦ 2009 ਅਤੇ 2010 ਵਿੱਚ ਸੁਪਰ ਅੱਠ ਵਿੱਚ ਤਾਂ ਦਾਖ਼ਲਾ ਪਾਇਆ
ਹੈ । ਪਰ ਇਸ ਰਾਊਂਡ ਵਿੱਚ ਕੋਈ ਵੀ ਮੈਚ ਨਹੀਂ ਜਿੱਤ ਸਕੀ ਹੈ । ਇਸ ਤਰ੍ਹਾਂ ਚਾਰ ਮੁਕਾਬਲਿਆਂ
ਵਿੱਚੋਂ ਤਿੰਨ ਮੁਕਾਬਲਿਆਂ ਦੌਰਾਂਨ ਸੈਮੀਫਾਈਨਲ ਤੱਕ ਵੀ ਨਹੀ ਪਹੁੰਚ ਸਕੀ । ਭਾਰਤ ਦੇ ਕਿਸੇ ਵੀ
ਖਿਡਾਰੀ ਦਾ ਕੋਈ ਵੀ ਰਿਕਾਰਡ ਟੀ-20 ਦੇ ਇਤਿਹਾਸ ਜ਼ਿਕਰਯੋਗ ਪੰਨਾ ਨਹੀਂ ਬਣਿਆਂ ਹੈ।
ਪਾਕਿਸਤਾਨ
ਨੇ ਆਸਟਰੇਲੀਆ ਨੂੰ 32 ਦੌੜਾਂ ਨਾਲ ਹਰਾਇਆ
ਰਣਜੀਤ
ਸਿੰਘ ਪ੍ਰੀਤ
ਵਿਸ਼ਵ ਕੱਪ ਟੀ-20 ਦਾ 23 ਵਾਂ ਅੱਜ ਮੰਗਲਵਾਰ ਦਾ ਪਹਿਲਾ ਮੈਚ
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਪਾਕਿਸਤਾਨ ਨੇ ਆਸਟਰੇਲੀਆ ਨੂੰ 32 ਦੌੜਾਂ ਨਾਲ ਹਰਾ ਕੇ
ਜਿੱਤ ਲਿਆ । ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 149/6 ਰਨ ਬਣਾਏ । ਜਵਾਬ ਵਿੱਚ ਬੱਲੇਬਾਜ਼ੀ ਕਰਨ
ਲਈ ਮੈਦਾਨ ਵਿੱਚ ਉੱਤਰੀ ਆਸਟਰੇਲੀਆ ਟੀਮ 117/7 ਹੀ ਸਕੋਰ ਕਰ ਸਕੀ । ਇਸ ਤੋਂ ਬਾਅਦ ਵੀ ਆਸਟਰੇਲੀਆ
ਅਤੇ ਪਾਕਿਸਤਾਨ ਦੇ 4-4 ਅੰਕ ਰਹੇ । ਪਰ ਰਨ ਰੇਟ ਇਹਨਾ ਦਾ ਚੰਗਾ ਹੈ । ਬੀਤੀ ਰਾਤ ਭਾਰਤ ਨੇ
ਦੱਖਣੀ ਅਫਰੀਕਾ ਨੂੰ ਹਰਾਕੇ 4 ਅੰਕਾਂ ਨਾਲ ਇਹਨਾਂ ਦੀ ਬਰਾਬਰੀ ਤਾਂ ਕਰ ਲਈ ,ਪਰ ਰਨ ਰੇਟ ਦਾ
ਸੁਧਾਰ ਨਾ ਹੋ ਸਕਿਆ । ਅੱਜ ਦੇ ਮੈਚ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਾਕਿਸਤਾਨੀ ਟੀਮ ਨੂੰ
ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਾਕਿਸਤਾਨ ਨੇ ਅਜੇ 5 ਰਨ ਹੀ ਬਣਾਏ ਸਨ ਕਿ ਮੁਹੰਮਦ ਹਫ਼ੀਜ਼ ਨੂੰ
ਮਿੱਚਲ ਸਰਾਰਸ ਨੇ ਲੱਤ ਅੜਿੱਕਾ ਆਊਟ ਕਰ ਦਿੱਤਾ । ਇਮਰਾਨ ਨਜ਼ੀਰ 14 ਦੌੜਾਂ ‘ਤੇ ਸ਼ੇਨ ਵਾਟਸਨ ਦੀ ਗੇਂਦ ਦਾ ਸ਼ਿਕਾਰ ਹੋ
ਗਿਆ ।ਇਸ ਨੂੰ ਜੌਰਜ ਬੈਲੇ ਨੇ ਦਬੋਚਿਆ । ਨਸੀਰ ਜਮਸ਼ੇਦ 55 ਰਨ ਬਣਾਕੇ ਡੋਹਿਰਟੀ ਦੀ ਗੇਂਦ ‘ਤੇ ਡੇਵਿਡ ਵਾਨਰ ਨੇ ਬੁੱਚ ਲਿਆ । ਟੀਮ
ਸਕੋਰ 108 ਸੀ,ਏਸੇ ਹੀ ਸਕੋਰ ‘ਤੇ ਚੌਥੀ ਵਿਕਟ ਦੇ ਰੂਪ ਵਿੱਚ ਕਾਮਰਾਨ ਅਕਮਲ ਨੂੰ 32 ਦੇ ਸਕੋਰ ‘ਤੇ ਮਿੱਚਲ ਸਟਾਰਚ ਨੇ ਕੈਮਰੂਨ ਵਾਈਟ
ਹੱਥੋਂ ਕੈਚ ਕਰਵਾਇਆ । ਅਬਦੁਲ ਰਜ਼ਾਕ ਨੇ 22,ਉਮਰ ਅਕਮਲ ਨੇ 9,ਸ਼ਾਹਿਦ ਅਫਰੀਦੀ ਦੀਆਂ 4,ਦੌੜਾਂ ਦੀ
ਬਦੌਲਤ 20 ਓਵਰਾਂ ਵਿੱਚ 7.50 ਦੀ ਔਸਤ ਨਾਲ 149/6 ਸਕੋਰ ਹੀ ਕਰ ਸਕੀ । ਮਿੱਚਲ ਸਟਾਰਸ ਨੇ 3,
ਡੋਹਿਰਟੀ,ਵਾਟਸਨ,ਕਮਿਨਸ ਨੇ 1-1 ਵਿਕਟ ਲਈ ।
ਆਸਟਰੇਲੀਆ ਦੀ ਟੀਮ ਲਈ 150 ਰਨ ਦਾ ਜੇਤੂ ਟੀਚਾ ,ਮੁਸ਼ਕਲ ਟੀਚਾ ਨਹੀਂ ਸੀ । ਪਰ
ਪਾਕਿਸਤਾਨੀ ਗੇਂਦਬਾਜ਼ਾ ਨੇ ਲੋੜੀਂਦੇ ਰਨ ਨਹੀਂ ਬਨਾਉਂਣ ਦਿੱਤੇ । ਆਸਟਰੇਲੀਆ ਟੀਮ ਸ਼ੇਨ ਵਾਟਸਨ 8,
ਡੇਵਿਡ ਵਾਰਨਰ 8,ਜੌਰਜ਼ ਬੈਲੇ 15,ਕਮਰੂਨ ਵਾਈਟ 12, ਮੈਕਸਵੇੱਲ 4, ਮੈਥਿਊ ਵਾਡੇ 13, ਮਾਈਕਲ ਹਸੀ
ਦੇ ਅਜੇਤੂ 54 ਰਨਜ਼ ਸਹਾਰੇ 20 ਓਵਰਾਂ ਵਿੱਚ,5.85 ਦੀ ਔਸਤ ਨਾਲ 117/7 ਰਨ ਹੀ ਬਣਾ ਸਕੀ । ਸਾਈਦ
ਅਜ਼ਮਲ ਨੇ 3 ,ਰਜ਼ਾ ਹੁਸੈਨ ਅਤੇ ਮੁਹੰਮਦ ਹਫ਼ੀਜ਼ 2-2 ਖਿਡਾਰੀਆਂ ਨੂੰ ਪਵੇਲੀਅਨ ਦੇ ਰਾਹ ਪਾਇਆ ।
ਮੈਨ ਆਫ਼ ਦਾ ਮੈਚ ਰਜ਼ਾ ਹਸਨ ਬਣਿਆਂ ।
ਅੱਜ ਹੋਣ ਵਾਲੇ ਮੈਚ ;-ਅੱਜ ਬੁੱਧਵਾਰ ਨੂੰ ਮਹਿਲਾ
ਵਰਗ ਵਿੱਚ ਦੋ ਪਲੇਅ ਆਫ਼ ਮੈਚ ਖੇਡੇ ਜਾਣੇ ਹਨ । ਪਹਿਲੇ ਮੈਚ ਵਿੱਚ ਪਾਕਿਸਤਾਨ ਨੇ ਦੱਖਣੀ ਅਫਰੀਕਾ
ਨਾਲ ਅਤੇ ਦੂਜੇ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨਾਲ ਖੇਡਣਾ ਹੈ । ਇਸ ਤੋਂ ਪਹਿਲਾਂ 2009 ਅਤੇ
2010 ਵਿੱਚ ਹੋਏ ਦੋ ਵਿਸ਼ਵ ਕੱਪ ਮੁਕਾਬਲਿਆ ਸਮੇ ਪਲੇਅ ਆਫ਼
ਮੈਚ ਨਹੀਂ ਸਨ ਹੋਏ । ਭਲਕੇ ਇੰਗਲੈਂਡ ਨੇ ਨਿਊਜ਼ੀਲੈਂਡ ਨਾਲ ਪਹਿਲਾ ਸੈਮੀਫਾਈਨਲ ,ਅਤੇ
ਸ਼ੁਕਰਵਾਰ ਨੂੰ ਆਸਟਰੇਲੀਆ ਨੇ ਵੈਸਟ ਇੰਡੀਜ਼ ਨਾਲ ਮੜਿੱਕਣਾ ਹੈ । ਵੀਰਵਾਰ ਅਤੇ ਸ਼ੁਕਰਵਾਰ ਨੂੰ
ਪੁਰਸ਼ ਵਰਗ ਦੇ ਸੈਮੀਫਾਈਨਲ ਹੋਣੇ ਹਨ । ਵੀਰਵਾਰ ਨੂੰ ਸ਼੍ਰੀਲੰਕਾ ਨੇ ਪਾਕਿਸਤਾਨ ਨਾਲ ਪਹਿਲੇ
ਸੈਮੀਫਾਈਨਲ ਵਿੱਚ, ਅਤੇ ਆਸਟਰੇਲੀਆ ਨੇ ਵੈਸਟ ਇੰਡੀਜ਼ ਨਾਲ ਸ਼ੁਕਰਵਾਰ ਨੂੰ ਦੂਜਾ ਸੈਮੀਫਾਈਨਲ
ਖੇਡਣਾ ਹੈ । ਜੇਤੂਆਂ ਦੀ ਫਾਈਨਲ ਭਿੜਤ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ 7 ਅਕਤੂਬਰ ਨੂੰ 7.30 ਵਜੇ
ਹੋਵੇਗੀ ।
No comments:
Post a Comment