Showing posts with label Sports (Preet). Show all posts
Showing posts with label Sports (Preet). Show all posts

Sunday, October 30, 2011

ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮ


ਕਬੱਡੀ ਮੈਚ
           ਦਾ 

      ਨਜ਼ਾਰਾ



                 ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮ
                                                  ਰਣਜੀਤ ਸਿੰਘ ਪ੍ਰੀਤ
                      ਲੁਧਿਆਣਾ ਵਿਖੇ ਲਏ ਗਏ ਟੀਮ ਦੀ ਚੋਣ ਲਈ ਟਰਾਇਲ ਸਮੇ 51 ਪੁਰਸ਼ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ।ਪਰ 20 ਖਿਡਾਰੀ ਨਾਡਾ (ਡੋਪ ਟੈਸਟ) ਦੌਰਾਂਨ ਦੋਸ਼ੀ ਪਾਏ ਜਾਣ ਉਪਰੰਤ 31 ਖਿਡਾਰੀਆਂ ਦਾ ਹੀ ਕੈਂਪ ਬਠਿੰਡਾ ਵਿਖੇ ਚੱਲਿਆ  । ਹੁਣ ਇਸ ਕਬੱਡੀ ਕੱਪ ਲਈ ਟੀਮਾਂ ਦੀ ਗਿਣਤੀ ਵੀ 14 ਤੋਂ ਘਟ ਕਿ 13 ਰਹਿ ਗਈ ਹੈ,ਕਿਓਂਕਿ ਇਰਾਨ ਨੇ ਆਪਣਾ ਨਾਅ ਮੁਕਾਬਲੇ ਵਿੱਚੋਂ ਵਾਪਸ ਲੈ ਲਿਆ ਹੈ । ਪਿਛਲੇ ਵਿਸ਼ਵ ਕੱਪ ਸਮੇ ਵੀ ਐਨ ਮੌਕੇ ਤੇ ਨਾਰਵੇ ਦੀ ਟੀਮ ਨੇ ਜਵਾਬ ਦੇ ਦਿੱਤਾ ਸੀ। ਇਹ ਵੀ ਚਰਚਾ ਹੈ, ਕਿ ਸ਼ਾਇਦ ਇਰਾਨ ਦੀ ਮਹਿਲਾ ਟੀਮ ਵੀ ਨਾ ਆਵੇ,ਤਾਂ ਤੁਰਕਮਿਨਸਤਾਨ ਦੀ ਟੀਮ ਬਾਰੇ ਜ਼ਿਕਰ ਚੱਲ ਰਿਹਾ ਹੈ,ਹੁਣ ਮੈਚਾਂ ਦੀ ਗਿਣਤੀ ਵੀ 45 ਤੋਂ ਘਟ ਕਿ 39 ਰਹਿ ਗਈ ਹੈ। ਪੂਲ ਏ ਵਿੱਚ 6 ਟੀਮਾਂ ਹਨ,ਜਦੋਂ ਕਿ ਪੂਲ ਬੀ ਵਿੱਚ 7, ਮੈਚਾਂ ਦੇ ਗੇੜ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਹਿਲੀ ਨਵੰਬਰ ਵਾਲੇ ਰਾਤਰੀ ਉਦਘਾਟਨ ਸਮੇ ਫਿਲਮੀ ਕਲਾਕਾਰ ਸ਼ਾਹਰੁਖ ਖਾਨ ਤੋਂ ਇਲਾਵਾ ਗਾਇਕ ਸੁਖਵਿੰਦਰ ਵੀ ਆ ਰਹੇ ਹਨ।ਪੰਜਾਬੀ ਦੇ ਹੋਰ ਨਾਮੀ ਕਲਾਕਾਰ ਵੀ ਹਾਜ਼ਰੀ ਲਵਾਉਣਗੇ । ਇਸ ਵਾਰੀ ਵਿਸ਼ਵ ਕੱਪ ਦੇ ਸ਼ਰੂ ਹੋਣ ਤੱਕ ਭੰਬਲਭੂਸਾ ਬਣਿਆਂ ਹੋਇਆ ਹੈ । ਬਹਤੀਆਂ ਗੱਲਾਂ ਅਜੇ ਵੀ ਸਪੱਸ਼ਟ ਨਹੀ ਹੋ ਪਾਈਆਂ । ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਖੇਡਾਂ ਦੇ ਤਾਂ ਹੱਕ ਵਿੱਚ ਹਨ,ਪਰ ਵੋਟਾਂ ਮੌਕੇ,ਅਤੇ ਖ਼ਾਸ਼ਕਰ ਅਜਿਹੇ ਮੌਕੇ ਜਦੋਂ ਪੰਜਾਬ ਵਿੱਚ ਡੇਂਘੂ ਦਾ ਡੰਗ ਭਾਰੂ ਹੈ,ਤਾਂ ਇਹ ਪੈਸਾ ਗਰੀਬਾਂ ਦੇ ਇਲਾਜ ਲਈ ਵਰਤਿਆ ਜਾਣਾ ਚਾਹੀਦਾ ਸੀ।
                 ਭਾਰਤੀ ਟੀਮ ਦੀ ਕੀਤੀ ਗਈ ਚੋਣ ਵਿੱਚ 9 ਖਿਡਾਰੀ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ,ਜਦੋਂ ਕਿ 5 ਖਿਡਾਰੀ ਪਿਛਲਾ ਮੁਕਾਬਲਾ ਖੇਡ ਚੁੱਕੇ ਹਨ । ਟੀਮ ਦੇ 7 ਰੇਡਰਾਂ (ਧਾਵੀਆਂ) ਵਿੱਚ : ਹਰਵਿੰਦਰ ਜੀਤ ਸਿੰਘ ਦੁੱਲਾ,ਸੁਖਵੀਰ ਸਿੰਘ ਸਰਾਵਾਂ,ਕੁਲਵਿੰਦਰ ਸਿੰਘ ਸੋਨੂੰ,ਗੁਰਲਾਲ ਘਨੌਰ,ਗੁਲਜ਼ਾਰ ਸਿੰਘ ਮੂਣਕ,ਸੰਦੀਪ ਸਿੰਘ ਦਿੜਬਾ,ਅਤੇ ਗਗਨਦੀਪ ਗੱਗੀ ਦੇ ਨਾਂਅ ਸ਼ਾਮਲ ਹਨ। ਸਟਾਪਰਾਂ (ਜਾਫ਼ੀਆਂ) ਵਿੱਚ :ਏਕਮ ਹਠੂਰ,ਗੁਰਵਿੰਦਰ ਸਿੰਘ ਕਾਹਲਮਾਂ,ਨਰਿੰਦਰ ਰਾਮ ਬਿੱਟੂ,ਜਗਦੀਪ ਕਾਕਾ,ਨਰਿੰਦਰ ਸਿੰਘ ਬੇਦੜਾਂ,ਸਿਕੰਦਰ ਕਾਜਲੀ,ਅਤੇ ਮੰਗਤ ਸਿੰਘ ਨੂੰ ਚੁਣਿਆਂ ਗਿਆ ਹੈ । ਟੀਮ ਦੇ ਮੁਖ ਕੋਚ ਹਰਪ੍ਰੀਤ ਸਿੰਘ ਬਾਬਾ,ਅਤੇ ਕੋਚ ਬਲਵੀਰ ਬਿੱਟੂ ਹਨ।
*************************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ;98157-07232

ਭਾਰਤ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਆਪਸੀ ਭਿੜਤ


ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ
ਦੇ ਖਿਡਾਰੀ ਤਿਕੋਨੀ ਹਾਕੀ ਲੜੀ ਦੇ ਪਹਿਲੇ ਗੇੜ ਵਿੱਚ ਧੱਕੋ-ਮੁੱਕੀ ਹੋ ਗਏ, ਗੁਰਬਾਜ਼ ਸਿੰਘ ਹਸਪਤਾਲ ਦਾਖ਼ਲ ।



     ਭਾਰਤ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਆਪਸੀ ਭਿੜਤ
                                          ਰਣਜੀਤ ਸਿੰਘ ਪ੍ਰੀਤ
               ਆਸਟਰੇਲੀਆ ਦੇ  ਬਸੇਲਟਨ ਵਿੱਚ  ਭਾਰਤ,ਪਾਕਿਸਤਾਨ ਅਤੇ ਮੇਜ਼ਬਾਨ ਆਸਟਰੇਲੀਆ ਦਾ ਕੌਮਾਂਤਰੀ ਹਾਕੀ ਮੁਕਾਬਲਾ (ਟ੍ਰਾਈ ਸੀਰੀਜ਼)26 ਅਕਤੂਬਰ ਤੋਂ 3 ਨਵੰਬਰ ਤੱਕ ਚੱਲੀ ਜਾ ਰਿਹਾ ਹੈ ।,26 ਅਕਤੂਬਰ ਬੁੱਧਵਾਰ ਨੂੰ ਹੋਏ ਪਹਿਲੇ ਮੈਚ ਵਿੱਚ  ਅਸਟਰੇਲੀਆ  ਨੇ ਭਾਰਤ ਨੂੰ 8-3 ਨਾਲ ਹਰਾਇਆ ਸੀਆਪਣੇ ਦੂਜੇ ਮੈਚ ਵਿੱਚ  27 ਅਕਤੂਬਰ ਵੀਰਵਾਰ ਨੂੰ ਅਸਟਰੇਲੀਆ ਨੇ ਪਾਕਿਸਤਾਨ ਨੂੰ 3-1 ਨਾਲ ਸ਼ਿਕੱਸ਼ਤ ਦਿੱਤੀ। ਟ੍ਰਾਈ ਸੀਰੀਜ ਦਾ ਤੀਜਾ ਅਤੇ ਪਹਿਲੇ ਗੇੜ ਦਾ ਆਖਰੀ ਮੈਚ 28 ਅਕਤੂਬਰ ਸ਼ੁਕਰਵਾਰ ਨੂੰ ਭਾਰਤ ਬਨਾਮ ਪਾਕਿਸਤਾਨ ਖੇਡਿਆ ਗਿਆ । ਤਾਂ ਦੋਹਾਂ ਮੁਲਕਾਂ ਦੇ ਖਿਡਾਰੀ ਚੱਲ ਰਹੇ ਹਾਕੀ ਮੈਚ  ਦੌਰਾਨ ਆਪਸ ਵਿੱਚ ਉਲਝ  ਪਏ, ਅਤੇ ਗੱਲ ਧੱਕਾਮੁੱਕੀ ਤੱਕ ਪਹੁੰਚ ਗਈ ਜਿਸ ਕਾਰਨ ਭਾਰਤੀ ਖਿਡਾਰੀ ਗੁਰਬਾਜ ਸਿੰਘ  ਨੂੰ ਕਾਫੀ ਸੱਟ ਲੱਗੀ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ  ਗਿਆ ਪਾਕਿਸਤਾਨੀ ਖਿਡਾਰੀ ਸੱਯਦ  ਇਮਾਰਨ ਸ਼ਾਹ ਅਤੇ ਸਫ਼ਾਕਤ ਰਸੂਲ ਨੂੰ ਵੀ ਸੱਟਾਂ ਲੱਗੀਆਂ ਹਨ ਰਿਪੋਰਟ ਮੁਤਾਬਿਕ ਭਾਰਤੀ ਲੈਫਟ ਬੈਕ ਖਿਡਾਰੀ  ਗੁਰਬਾਜ਼ ਸਿੰਘ ਦਾ ਪੈਲਨਟੀ ਕਾਰਨਰ ਦੇ ਨਜ਼ਦੀਕ ਪਾਕਿਸਤਾਨੀ ਖਿਡਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ  ਗਿਆਇਹ ਵਿਵਾਦ ਐਨਾ ਵਿਵਾਦਤ ਹੋਇਆ ਕਿ ਦੋਵਾਂ ਦੇਸ਼ਾਂ ਦੇ ਖਿਡਾਰੀ ਆਪਸ ਵਿੱਚ ਲੜਾਈ ਕਰਨ ਲੱਗੇ ਇਸ ਤਣਾਅ ਵਾਲੇ ਅਤੇ ਅੱਧੇ ਘੰਟੇ ਤੱਕ ਰੁਕੇ ਰਹਿਣ ਵਾਲੇ ਮੈਚ ਵਿੱਚ ਭਾਰਤੀ ਟੀਮ ਰੁਪਿੰਦਰ ਪਾਲ ਸਿੰਘ,ਤੁਸ਼ਾਰ ਖਾਂਡੇਕਰ,ਅਤੇ ਦਾਨਿਸ਼ ਮੁਤਾਬਾ ਦੇ ਗੋਲਾਂ ਦੀ ਬਦੌਲਤ 3-0 ਨਾਲ ਅੱਗੇ ਚੱਲ ਰਹੀ ਸੀ । ਭਾਰਤ ਦੀ ਯਕੀਨੀ ਜਿੱਤ ਜਾਪਣ ਵਾਲੇ ਮੈਚ ਵਿੱਚ , ਪਾਕਿਸਤਾਨੀ ਟੀਮ ਨੇ ਮੈਚ ਦੇ ਦੂਜੇ ਅੱਧ ਵਿੱਚ ਅਜਿਹੀ ਲਾ-ਜਵਾਬ ਵਾਪਸੀ ਕਰਦਿਆਂ ਸੁਹੇਲ ਅਬਾਸ ਦੇ ਦੋ ਅਤੇ ਅਖੀਰੀ ਸਮੇਂ ਵਿੱਚ ਕੀਤੇ ਸ਼ਕੀਲ ਅਬਾਸੀ ਦੇ ਗੋਲ ਨਾਲ ਮੈਚ 3-3 ਦੀ ਬਰਾਬਰੀ ਉੱਤੇ ਖ਼ਤਮ ਹੋਇਆ ।
                                    ਅਸਲ ਵਿੱਚ ਹਾਕੀ ਖੇਤਰ ਦਾ ਇਹ ਪਹਿਲਾ ਵਾਕਿਆ ਨਹੀ ਹੈ,ਵਿਰੋਧ ਕਰਨ ਵਾਲੀ ਗੱਲ 10 ਸਤੰਬਰ 1972 ਨੂੰ ਮਿਊਨਿਖ ਉਲੰਪਿਕ ਸਮੇਂ ਵੀ ਵਾਪਰੀ ਸੀ। ਜਦ ਖਿਤਾਬ ਦੀ ਲੜਾਈ ਵਾਲੇ ਮੈਚ ਦੇ ਐਨ ਅਖੀਰ ਵਿੱਚ ਹੂਟਰ ਵੱਜਣ ਤੋਂ ਕਰੀਬ 10 ਸਕਿੰਟ ਪਹਿਲਾਂ ਪਾਕਿਸਤਾਨ ਵੱਲੋਂ ਮੇਜ਼ਬਾਨ ਜਰਮਨੀ ਵਿਰੁੱਧ ਮੰਨੇ ਗਏ ਗੋਲ ਨੂੰ ਅੰਪਾਇਰਾਂ ਨੇ ਨਹੀਂ ਸੀ ਮੰਨਿਆਂ । ਜਿਸ ਤੋਂ ਕਾਫੀ ਹੰਗਾਮਾ ਵੀ ਹੋਇਆ ਸੀ। ਜਰਮਨੀ 1-0 ਨਾਲ ਜੇਤੂ ਬਣਿਆਂ ਸੀ। ਜਦ ਮੈਡਲ ਵੰਡ ਸਮਾਰੋਹ ਹੋਇਆ ਤਾਂ ਪਾਕਿਸਤਾਨੀ ਖਿਡਾਰੀ ਸਟੇਜ ਵੱਲ ਮੂੰਹ ਕਰਨ ਦੀ ਬਜਾਇ ਪਿੱਠ ਕਰਕੇ ਖੜੋ ਗਏ,ਅਤੇ ਜੋ ਚਾਂਦੀ ਦੇ ਤਮਗੇ ਦਿੱਤੇ ਗਏ,ਉਹਨਾਂ ਨੂੰ ਪਾਕਿਸਤਾਨੀ ਖਿਡਾਰੀਆਂ ਨੇ ਬੂਟਾਂ ਵਿੱਚ ਪਾ ਲਿਆ । ਪਾਕਿਸਤਾਨੀ ਟੀਮ ਤੇ ਪਾਬੰਦੀ ਵੀ ਲੱਗੀ,ਪਰ ਗੱਲ ਫਿਰ ਆਈ-ਗਈ ਹੋ ਗਈ । ਭਾਰਤ ਦੇ ਕੰਵਲਜੀਤ ਨਾਲ ਵੀ ਅਜਿਹਾ ਹੀ ਵਾਪਰਿਆ,ਅਤੇ ਉਸ ਨੂੰ ਕਈ ਮੈਚ ਖੇਡਣ ਤੋਂ ਵਾਂਝਾ ਕਰ ਦਿੱਤਾ ਗਿਆ । ਭਾਰਤ ਵਿੱਚ ਹੀ ਇੱਕ ਹੋਰ ਮੁਕਾਬਲੇ ਦੌਰਾਨ ਹਾਕੀਆਂ ਚੱਲ ਚੁੱਕੀਆਂ ਹਨ।
                     ਟੂਰਨਾਮੈਂਟ ਦੇ ਡਾਇਰੈਕਟਰ ਗਰਾਹਮ ਨੇਪੀਅਰ ਨੇ ਸਖ਼ਤ ਕਦਮ ਚੁੱਕੇ ਹਨ। ਭਾਰਤੀ ਸਹਾਇਕ ਕੋਚ ਯੋਗਰਾਜ ਸਿੰਘ ,ਅਤੇ ਗੁਰਵਿੰਦਰ ਸਿੰਘ ਚਾਂਦੀ,ਉੱਤੇ 5 ਮੈਚਾਂ ਲਈ ਪਾਬੰਦੀ ਲਾਈ ਹੈ। ਜਦੋਂ ਕਿ ਗੁਰਬਾਜ਼ ਨੂੰ 3 ਮੈਚਾਂ ਲਈ ਟੀਮ ਚੋਂ ਕੱਢਿਆ ਗਿਆ ਹੈ । ਤੁਸ਼ਾਰ ਖਾਂਡੇਕਰ ਨੂੰ ਇੱਕ ਮੈਚ ਖੇਡਣ ਤੋਂ ਰੋਕਿਆ  ਗਿਆ ਹੈ । ਏਵੇਂ ਹੀ ਮੈਨੇਜਰ ਡੇਵਿਡ ਤੇ ਇੱਕ ਮੈਚ ਦੀ ਬੰਦਿਸ਼ ਲਾਈ ਗਈ ਹੈ । ਪਾਕਿਸਤਾਨੀ ਟੀਮ ਦੇ ਕਪਤਾਨ ਸ਼ਕੀਲ ਅਬਾਸੀ ਨੂੰ ਵੀ ਇੱਕ ਮੈਚ ਖੇਡਣ ਤੋਂ ਵਾਂਝਾ ਕੀਤਾ ਗਿਆ ਹੈ। ਭਾਵੇਂ ਕੁੱਝ ਵੀ ਹੈ,ਹਾਕੀ ਹਲਕਿਆਂ ਵਿੱਚ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਾਕੀ ਚਹੇਤਿਆਂ ਅਤੇ ਹਾਕੀ ਮਹਿਰਾਂ ਅਨੁਸਾਰ ਅਜਿਹਾ ਵਾਪਰਨਾ ਮੰਦਭਾਗਾ ਹੈ। 
                              
                                                   
                                   **  ****     ****    ******
                                                                                                      ਰਣਜੀਤ ਸਿੰਘ ਪ੍ਰੀਤ
                                                                              ਭਗਤਾ-151206(ਬਠਿੰਡਾ)
                                                                        ਮੁਬਾਇਲ ਸੰਪਰਕ:98157-07232

Friday, October 21, 2011

ਭਾਰਤ ਨੇ ਕ੍ਰਿਕਟ ਲੜੀ ਜਿੱਤਕੇ ਇੰਗਲੈਂਡ ਨੂੰ ਪਾਈ 19 ਦੀ 31

                                    ਖੇਡੇ ਗਏ 3 ਇੱਕ ਰੋਜ਼ਾ ਮੈਚਾਂ ਵਿੱਚ ਸੈਂਚੁਰੀ ਵਾਲਾ ਵਿਰਾੇਟ ਕੋਹਲੀ
            ਭਾਰਤ ਨੇ ਕ੍ਰਿਕਟ ਲੜੀ ਜਿੱਤਕੇ ਇੰਗਲੈਂਡ ਨੂੰ ਪਾਈ 19 ਦੀ 31                                          
                                      
ਰਣਜੀਤ ਸਿੰਘ ਪ੍ਰੀਤ
                     ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ ਅਤੇ ਕੋਚ ਰਿਚਰਡ ਹਾਲਚਾਲ ਦੀ ਅਗਵਾਈ ਹੇਠ 4 ਅਕਤੂਬਰ ਨੂੰ 5 ਇੱਕ ਰੋਜ਼ਾ ਮੈਚ ਅਤੇ ਇੱਕ ਟੀ-20 ਮੈਚ ਖੇਡਣ ਲਈ ਭਾਰਤ ਆਈ ਹੋਈ ਹੈਸਾਰੇ ਮੈਚਾਂ ਦਾ ਸਮਾਂ ਡੇਅ/ਨਾਈਟ ਮਿਥਿਆ ਗਿਆ ਹੈ ,ਪਹਿਲੇ 5 ਮੈਚ ਰੋਜ਼ਾਨਾ ਸ਼ਾਮ ਨੂੰ 2-30 ਵਜੇ ਸ਼ੁਰੂ ਹੋਣਗੇ,ਜਦੋਂ ਕਿ ਆਖ਼ਰੀ ਟੀ-20 ਮੈਚ ਰਾਤ 8-00 ਵਜੇ ਸ਼ੁਰੂ ਹੋਵੇਗਾਇਸ ਨੇ ਆਪਣੇ ਟੂਰ ਦੀ ਸ਼ੁਰੂਆਤ 8 ਅਕਤੂਬਰ ਦੇ ਹੈਦਰਾਬਾਦ ਵਾਲੇ ਅਭਿਆਸੀ ਮੈਚ ਨਾਲ ਕੀਤੀ ਹੈਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ ਬਹੁਤ ਪੁਰਾਣੇ ਹਨ,1932 ਵਿੱਚ ਲਾਰਡਜ਼ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਗਿਆ,ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ,ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ; ਇਸ ਤਰ੍ਹਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਜੇਤੂ ਬਣੀਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀਈਡਨ ਗਾਰਡਨ ਕੋਲਕਾਤਾ ਵਿਚਲਾ ਦੂਜਾ ਮੈਚ ਡਰਾਅ ਹੋ ਗਿਆ, ਜਦੋਂ ਕਿ ਤੀਜੇ ਮਦਰਾਸ ਟੈਸਟ  ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 202 ਰਨਜ਼ ਨਾਲ ਹਰਾਇਆ
         
ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਮੈਚ ਜਿੱਤੇ ਹਨ ਜਦੋਂ ਕਿ 46 ਮੈਚ ਬਰਾਬਰ ਰਹੇ ਹਨਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆ,ਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ
                             
ਇੰਗਲੈਂਡ ਅਤੇ ਭਾਰਤ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਸ਼ੁਰੂਆਤ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਏ ਮੈਚ ਤੋਂ ਹੋਈ ਹੈਜੋ ਕਿ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ ਸੀ ਮੌਜੂਦਾ ਸੀਰੀਜ਼ ਦੇ 20 ਅਕਤੂਬਰ ਵਾਲੇ ਮੈਚ ਸਮੇਤ ਹੁਣ ਤੱਕ ਦੋਹਾਂ ਮੁਲਕਾਂ ਨੇ ਅਜਿਹੇ 79 ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 41, ਇੰਗਲੈਂਡ ਨੇ 33ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨ ਮੌਜੂਦਾ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਮੁਲਕਾਂ ਦਾ ਆਖ਼ਰੀ ਇੱਕ ਰੋਜ਼ਾ ਮੈਚ 16  ਸਤੰਬਰ ਨੂੰ ਸੋਫਿਆ ਗਾਰਡਨ (ਕਾਰਡਿਫ਼) ਵਿਖੇ ਖੇਡਿਆ ਗਿਆ ਸੀ,ਹੁਣ 77 ਵਾਂ ਮੈਚ 14 ਅਕਤੂਬਰ 2011 ਨੂੰ ਹੈਦਰਾਬਾਦ ਵਿੱਚ ਖੇਡਿਆ ਗਿਆ ਹੈਦੋਹਾਂ ਦੇਸ਼ਾਂ ਦਰਮਿਆਨ ਟੀ-20 ਸੀਰੀਜ਼ ਦੇ ਦੋ ਹੀ ਮੈਚ 19 ਸਤੰਬਰ 2007ਨੂੰ ਡਰਬਨ ਵਿੱਚ ,ਅਤੇ 31 ਅਗਸਤ 2011 ਨੂੰ ਓਲਡ ਟ੍ਰੈਫਲਡ (ਮਨਚੈਸਟਰ ) ਵਿੱਚ  ਹੋਏ ਹਨ ਕ੍ਰਮਵਾਰ ਪਹਿਲਾ ਮੈਚ 18 ਰਨਜ਼ ਨਾਲ ਭਾਰਤ ਦੇ ਹਿੱਸੇ ਰਿਹਾ ਹੈ,ਅਤੇ ਦੂਜਾ ਮੈਚ 6 ਵਿਕਟਾਂ ਨਾਲ ਇੰਗਲੈਂਡ ਨੇ ਜਿੱਤਿਆ ਹੈਤੀਜਾ ਟੀ-20 ਮੈਚ 29 ਅਕਤੂਬਰ ਨੂੰ ਹੋਣਾ ਹੈ
                       
ਭਾਰਤ ਵਿੱਚ ਦੋਹਾਂ ਮੁਲਕਾਂ ਨੇ 38 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 24,ਇੰਗਲੈਂਡ ਨੇ 13 ਜਿੱਤੇ ਹਨਜਦੋਂ ਕਿ ਇੱਕ ਮੈਚ ਟਾਈ ਰਿਹਾ ਹੈਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈਇੱਕ ਮੈਚ ਟਾਈ ਰਿਹਾ ਹੈਹੋਰਨਾਂ ਥਾਵਾਂ 'ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈਇੰਗਲੈਂਡ ਪਿਛਲੇ ਦੋ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈਮੌਜੂਦਾ ਇੱਕ ਰੋਜ਼ਾ ਸੀਰੀਜ਼ ਵਿੱਚ ਭਾਰਤ 3-0 ਨਾਲ ਲੜੀ ਜਿੱਤ ਕਿ ਅੱਗੇ ਚੱਲ ਰਿਹਾ ਹੈ
                 
ਮੌਜੂਦਾ ਇੱਕ ਰੋਜ਼ਾ ਲੜੀ ਦਾ ਪਹਿਲਾ ਇੱਕ ਰੋਜ਼ਾ ਮੈਚ 14 ਅਕਤੂਬਰ ਸ਼ੁਕਰਵਾਰ ਨੂੰ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹੈਦਰਾਬਾਦ ਵਿੱਚ ਹੋਇਆ, ਭਾਰਤ ਨੇ ਇਹ ਮੈਚ 126 ਰਨਜ਼ ਨਾਲ ਜਿਤਿਆਸਕੋਰ;--ਭਾਰਤ: 300/7 ਰਨਜਕਪਤਾਨ ਮਹਿੰਦਰ ਸਿੰਘ ਧੋਨੀ ਨਾਟ ਆਊਟ 87 ਰਨ,ਇੰਗਲੈਂਡ 174 ਦੌੜਾਂ, 36-1 ਓਵਰ, ਆਲ ਆਊਟ, 17 ਅਕਤੂਬਰ ਸੋਮਵਾਰ ਨੂੰ ਦੂਜਾ ਵੰਨ ਡੇਅ;ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਨਵੀਂ ਦਿੱਲੀ ਦੀ ਪਿੱਚ ਉੱਤੇ ਖੇਡਿਆ ਗਿਆਭਾਰਤ 8 ਵਿਕਟਾਂ ਨਾਲ ਜੇਤੂ ਰਿਹਾਸਕੋਰ;ਇੰਗਲੈਂਡ 48-2 ਓਵਰਾਂ ਵਿੱਚ 236 ਦੌੜਾਂ,ਅਤੇ ਭਾਰਤ ਵਿਰਾਟ ਕੋਹਲੀ ਦੀਆਂ 112 ਦੌੜਾਂ ਸਮੇਤ 36-4 ਓਵਰ ਵਿੱਚ 238 ਦੌੜਾਂ, 20 ਅਕਤੂਬਰ ਵੀਰਵਾਰ ਦਾ ਤੀਜਾ ਵੰਨ ਡੇਅ ; ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ ਵਿੱਚ ਦਰਸ਼ਕਾਂ ਨੇ ਮਾਣਿਆਂ,ਜਿਸ ਵਿੱਚ ਭਾਰਤ ਨੇ 5 ਵਿਕਟਾਂ ਨਾਲ ਜਿੱਤ ਦਰਜ ਕਰਦਿਆਂ 5 ਇੱਕ ਰੋਜ਼ਾ ਮੈਚਾਂ ਦੀ ਲੜੀ ਜਿੱਤ ਲਈ ਹੈਇਸ ਤੀਜੇ  ਇੱਕ ਰੋਜ਼ਾ ਮੈਚ ਵਿੱਚ ,ਭਾਰਤ ਨੇ ਇੰਗਲੈਂਡ ਨੂੰ ਮਾਤ ਦਿੰਦਿਆਂ ਲੜੀ ਵਿੱਚ 3-0 ਦੀ ਅਗੇਤ ਹਾਸਲ ਕਰ ਲਈ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 298/4 ਸਕੋਰ ਕੀਤਾ,ਜਵਾਬ ਵਿੱਚ ਭਾਰਤ ਨੇ 300/5,49:4 ਓਵਰ ਖੇਡਦਿਆਂ ਇਹ ਮੈਚ ਜਿੱਤ ਲਿਆਇਸ ਮੈਚ ਵਿੱਚ ਟਰੌਟ ਦੋ ਦੌੜਾਂ ਦੇ ਫ਼ਰਕ ਨਾਲ ਸੈਂਕੜਾ ਬਣਾਉਣ ਤੋਂ ਵਾਂਝਾ ਰਹਿ ਗਿਆ ਹੁਣ 23 ਅਤੇ 25 ਅਕਤੂਬਰ ਦੇ ਮੈਚਾਂ ਤੋਂ ਬਿਨਾਂ 29 ਅਕਤੂਬਰ ਵਾਲਾ ਟੀ-20 ਹੀ ਬਾਕੀ ਹੈ
23  
ਅਕਤੂਬਰ ਐਤਵਾਰ ਚੌਥਾ ਵੰਨ ਡੇਅ;ਵਾਨਖੇੜੇ ਸਟੇਡੀਅਮ ਮੁੰਬਈ
25  
ਅਕਤੂਬਰ ਮੰਗਲਵਾਰ ਪੰਜਵਾਂ ਵੰਨ ਡੇਅ;ਈਡਨ ਗਾਰਡਨ, ਕੋਲਕਾਤਾ
ਜਦੋਂ ਕਿ ਟੂਰ ਦਾ ਆਖ਼ਰੀ ਮੈਚ 29 ਅਕਤੂਬਰ ਨੂੰ ਈਡਨ ਗਾਰਡਨ ਕੋਲਕਾਤਾ ਵਿੱਚ ਹੋਣਾ ਹੈ ਇੰਗਲੈਂਡ ਦਾ ਪਲੜਾ ਆਪਣੇ ਮੁਲਕ ਵਿੱਚ ਭਾਰੀ ਰਹਿੰਦਾ ਆ ਰਿਹਾ ਹੈ,ਪਰ ਭਾਰਤੀ ਟੀਮ ਨੇ ਆਪਣੀ ਸਰ ਜ਼ਮੀ 'ਤੇ ਕਈ ਕੌਤਿਕ ਕਰ ਵਿਖਾਏ ਹਨ,ਹੁਣ ਵੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਅਧੀਨ ਭਾਰਤੀ ਟੀਮ ਕਲੀਨ ਸਵੀਪ ਵੱਲ ਵਧ ਰਹੀ ਹੈਪਰ ਫਿਰ ਵੀ ਤਿਲਕਣਬਾਜ਼ੀ ਦੀ ਇਸ ਖੇਡ ਵਿੱਚ ਭਵਿੱਖਬਾਣੀ ਕਰਨਾਂ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ ਭਾਰਤ ਨੂੰ ਮੇਜ਼ਬਾਨੀ ਦਾ ਵੀ ਲਾਹਾ ਵੀ ਮਿਲ ਰਿਹਾ ਹੈਤਾਂ ਆਓ  ਅੱਗੇ ਵੇਖੀਏ ਊਠ ਕਿਸ ਕਰਵਟ ਬਹਿੰਦਾ ਹੈ
*************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:- 98157-07232
e-mail;ranjitpreet@ymail.com
e-mail;preetranjit56@gmail.com