Sunday, November 20, 2011

ਭਾਰਤੀ ਕਬੱਡੀ ਟੀਮ ਨੇ ਜਿੱਤਿਆ ਦੋ ਕਰੋੜੀ ਵਿਸ਼ਵ ਕੱਪ,ਔਰਤਾਂ ਵੀ ਨਾ ਰਹੀਆਂ ਪਿੱਛੇ ,


ਭਾਰਤੀ ਕਬੱਡੀ ਟੀਮ ਨੇ ਜਿੱਤਿਆ ਦੋ ਕਰੋੜੀ ਵਿਸ਼ਵ ਕੱਪ,ਔਰਤਾਂ
    ਵੀ ਨਾ ਰਹੀਆਂ ਪਿੱਛੇ , ਮੰਗੀ ਅਤੇ ਗੱਗੀ ਨੇ ਜਿੱਤੇ ਪਰੀਤ ਟਰੈਕਟਰ
                                        ਰਣਜੀਤ ਸਿੰਘ ਪ੍ਰੀਤ
                  ਤੀਜੇ ਕੁੱਲ ਮਿਲਾਕੇ ਪੰਜਵੇਂ ਮੁਕਾਬਲੇ ਦਾ ਭਵਿੱਖ ਅਗਾਮੀ ਸਰਕਾਰ ਦੀ ਹੋਂਦ ਨਾਲ ਜੁੜਿਆ ਹੋਇਆ ਹੈ । ਪਰ ਦੂਜੇ ਕੁੱਲ ਮਿਲਾਕੇ ਚੌਥੇ ਪਰਲਜ਼ ਵਿਸ਼ਵ ਕੱਪ ਕਬੱਡੀ ਮੁਕਾਬਲੇ ਨੂੰ ਜੇ ਪੰਜਾਬੀਆਂ ਦਾ ਕਬੱਡੀ ਵਿਸ਼ਵ ਕੱਪ ਕਹਿ ਲਈਏ ਤਾਂ ਅਤਿਕਥਨੀ ਨਹੀ ਜਾਪਦੀ,ਕਿਓਕਿ 4 ਕੁ ਟੀਮਾਂ ਤੋਂ ਬਿਨਾਂ ਬਾਕੀ ਸੱਭ ਟੀਮਾਂ ਦੇ ਖਿਡਾਰੀ ਪੰਜਾਬੀ ਮੂਲ ਦੇ ਹੀ ਸਨ । ਪਹਿਲੀ ਨਵੰਬਰ ਤੋਂ 20 ਨਵੰਬਰ ਤੱਕ 14 ਟੀਮਾਂ ਦੇ 252 ਖਿਡਾਰੀਆਂ ਨੇ 16 ਸਥਾਨਾਂ ‘ਤੇ 44 ਮੈਚ ਖੇਡੇ ।, 2004 ,2007 ਅਤੇ 2010 ਦੇ ਇੱਕ ਕਰੋੜੀ ਮੁਕਾਬਲੇ ਵਾਂਗ ਹੀ 2011 ਦਾ ਦੋ ਕਰੋੜੀ ਮੁਕਾਬਲਾ ਕੈਨੇਡਾ ਨੂੰ 59-25 ਨਾਲ ਹਰਾਕੇ ਸੁਖਵੀਰ ਸਰਾਵਾਂ ਦੀ ਕਪਤਾਨੀ ਵਾਲੇ ਭਾਰਤ ਦੇ ਹਿੱਸੇ ਰਿਹਾ । ਤੀਜੇ ਸਥਾਨ ਲਈ ਪਾਕਿਸਤਾਨ ਨੇ ਇਟਲੀ ਨੂੰ 60-22 ਨਾਲ ਸ਼ਿਕੱਸ਼ਤ ਦਿੱਤੀ । ਭਾਰਤ ਦੇ ਧਾਵੀ ਗਗਨਦੀਪ ਗੱਗੀ ਅਤੇ ਜਾਫ਼ੀ ਮੰਗਤ ਮੰਗੀ ਵਧੀਆ ਖਿਡਾਰੀ ਬਣਕੇ ਪਰੀਤ ਟਰੈਕਟਰ ਜਿੱਤਣ ਵਿੱਚ ਸਫ਼ਲ ਰਹੇ । ਮੰਗੀ ਨੇ ਪਿਛਲੇ ਵਿਸ਼ਵ ਕੱਪ ਸਮੇ ਵੀ ਸਵਰਾਜ ਟਰੈਕਟਰ ਜਿੱਤਿਆ ਸੀ । ਸੈਮੀਫ਼ਾਈਨਲ ਵਿੱਚ ਭਾਰਤ ਨੇ ਇਟਲੀ ਨੂੰ 42-3 ਨਾਲ, ਅਤੇ ਦੂਜੇ ਬਹੁਤ ਹੀ ਫਸਵੇਂ ਸੈਮੀਫ਼ਾਈਨਲ ਵਿੱਚ ਕੈਨੇਡਾ ਨੇ ਪਾਕਿਸਤਾਨ ਨੂੰ 44-39 ਨਾਲ ਹਰਾਕੇ ਫ਼ਾਈਨਲ ਪ੍ਰਵੇਸ਼ ਪਾਇਆ । ਦਰਸ਼ਕ ਇੰਡੋ-ਪਾਕਿ ਦਾ ਫ਼ਾਈਨਲ ਹੀ ਵੇਖਣਾਂ ਚਾਹੁੰਦੇ ਸਨ । ਪਰ ਇਰਫ਼ਾਨ ਦੇ ਸੱਟ ਲੱਗਣ ਕਾਰਣ ਅਤੇ ਜੰਜੂਆਂ ਦੇ ਫ਼ਾਰਮ ਵਿੱਚ ਨਾਂ ਹੋਣ ਕਾਰਣ ਪਕਿਸਤਾਨੀ ਤਕੜੀ ਟੀਮ ਫ਼ਾਈਨਲ ਤੋਂ ਬਾਹਰ ਹੋ ਗਈ । ਕੈਨੇਡਾ ਦੇ ਹਰਦੀਪ ਤਾਊ ਵੱਲੋਂ ਪਾਕਿਸਤਾਨੀ ਕਪਤਾਨ ਸਦੀਕ ਬੱਟ ਦੇ ਥੱਪੜ ਮਾਰਨ ਤੋਂ ਰੌਲਾ ਵੀ ਪਿਆ,ਪਾਕਿਸਤਾਨੀ ਟੀਮ ਨੇ ਕਈ ਇਲਜ਼ਾਮ ਲਾਉਦਿਆਂ ਕੈਨੇਡਾ ਟੀਮ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ । ਨੇਪਾਲ ,ਸ਼੍ਰੀਲੰਕਾ,ਅਤੇ ਤੁਰਕਮੇਨਿਸਤਾਨ ਦੇ ਹਿੱਸੇ ਕੋਈ ਜਿੱਤ ਨਾ ਆਈ । ਭਾਰਤ ਨੇ ਕੋਈ ਮੈਚ ਨਹੀਂ ਹਾਰਿਆ । ਕੁੱਲ 3698 ਅੰਕ ਬਣੇ । ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਨਾਲ ਇਹੀ ਰਿਕਾਰਡ ਬਣਿਆਂ । ਇਸ ਤੋਂ ਇਲਾਵਾ ਇਸ ਵਾਰੀ ਬਹੁਤ ਕੁੱਝ ਹਾਸੋ-ਹੀਣਾ ਅਤੇ ਹੈਰਤ ਅੰਗੇਜ਼ ਵੀ ਵਾਪਰਿਆ । ਕਈ ਮਹੀਨਿਆਂ ਤੱਕ ਟੀਮਾਂ ਦਾ ਫੈਸਲਾ ਹੀ ਲਟਕਿਆ ਰਿਹਾ । ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਇੱਕ ਵਾਰ ਫਿਰ ਪੂਰੀ ਰੂਪ-ਰੇਖਾ ਹੀ ਬਦਲ ਦਿੱਤੀ ਗਈ । ਜਿਸ ਮੁਤਾਬਕ ਭਾਰਤ ਦਾ ਪਹਿਲਾ ਮੈਚ ਕੈਨੇਡਾ ਦੀ ਬਜਾਇ ਜਰਮਨੀ ਨਾਲ ਫਰੀਦਕੋਟ ਵਿਖੇ ਹੋਣਾ ਤੈਅ ਕੀਤਾ ਗਿਆ ।
                                ਇਰਾਨ ਦੀ ਨਾਂਹ ਮਗਰੋਂ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਨੂੰ ਪ੍ਰਵੇਸ਼ ਦਿੰਦਿਆਂ ਮੈਚਾਂ ਦੀ ਅਦਲਾ–ਬਦਲੀ ਤੋਂ ਇਲਾਵਾ, ਸ਼੍ਰੀਲੰਕਾ ਅਤੇ ਜਰਮਨੀ ਦੇ ਪੂਲ ਵੀ ਬਦਲੇ ਗਏ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਇੱਕ ਵਾਰ ਫਿਰ 48 ਘੰਟੇ ਪਹਿਲਾਂ ਜੋ ਮੈਚ 15 ਤਾਰੀਖ਼ ਨੂੰ ਮਾਨਸਾ ਵਿਖੇ ਹੋਣੇ ਸਨ,ਉਹ 10 ਨਵੰਬਰ ਨੂੰ ਹੀ ਮਨਪ੍ਰੀਤ ਬਾਦਲ ਦੇ ਗਿੱਦੜਬਹਾ ਵਿਧਾਨ ਸਭਾ ਹਲਕੇ  ਅਧੀਨ ਪੈਂਦੇ ਪਿੰਡ ਦੋਦਾ (ਮੁਕਤਸਰ) ਵਿਖੇ ਨਿਰੋਲ ਪੇਂਡੂ ਖ਼ੇਤਰ ਵਿੱਚ ਕਰਵਾਏ ਗਏ । ਜੋ ਮੈਚ ਇਥੇ 10 ਨਵੰਬਰ ਨੂੰ ਹੋਣੇ ਸਨ,ਉਹ ਬਦਲ ਕਿ ਮਾਨਸਾ ਵਿਖੇ 15 ਤਾਰੀਖ਼ ਲਈ ਨਿਰਧਾਰਤ ਕੀਤੇ ਗਏ । ਇਹ ਗੱਲ ਵੀ ਅਨੋਖੀ ਲਗੀ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜ਼ਿਲ੍ਹਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਦਾ ਰਿਹਾ,ਤਾਂ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ?
         ਮਹਿਲਾ ਵਰਗ ਦੇ  ਇਸ ਪਹਿਲੇ ਵਿਸ਼ਵ ਕੱਪ ਵਿੱਚ 4 ਟੀਮਾਂ ਨੇ 7 ਖੇਡ ਮੈਦਾਨਾਂ ਵਿੱਚ 7 ਮੈਚ 11 ਤੋਂ 20 ਨਵੰਬਰ ਤੱਕ ਖੇਡੇ । ਫਾਈਨਲ ਭਾਰਤ ਨੇ ਇੰਗਲੈਂਡ ਨੂੰ 44 - 17 ਨਾਲ ਹਰਾਕੇ ਜਿੱਤਿਆ । ਤੀਜਾ ਸਥਾਨ ਅਮਰੀਕਾ ਨੇ ਤੁਕਮੇਨਿਸਤਾਨ ਤੋਂ ਬਿਹਤਰ ਰਹਿ ਕੇ ਹਾਸਲ ਕੀਤਾ । ਜੇਤੂ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੋਨੋ ਟੀਮਾਂ ਨੂੰ 10-10 ਲੱਖ ਦਿੱਤਾ ਗਿਆ ।
                      ਮਹਿਲਾ ਵਰਗ ਵਿੱਚ ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ । ਪਰ ਟੀਮ ਦੀ ਮੈਨੇਜਰ ਦੇ ਫੈਸਲੇ ਵਾਂਗ ਹੀ ਆਖ਼ਰ ਵਿੱਚ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਐਲਾਨਿਆਂ ਗਿਆ ।  ਇਸ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਵੀ ਕੀਤੇ । ਵੀਰਪਾਲ ਦਾ ਕਹਿਣਾ ਸੀ ਕਿ ਰਿਪੋਰਟ ਅਨੁਸਾਰ ਉਸ ਦਾ ਡੋਪ ਟੈਸਟ ਨੈਗੇਟਿਵ ਸੀ,ਪਰ ਪਾਜ਼ੇਟਿਵ ਕਹਿਕੇ ਉਸ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ । ਮਹਿਲਾ ਟੀਮ ਨੂੰ ਲੁਧਿਆਣਾ ਤੋਂ ਬਠਿੰਡਾ ਲਿਆ ਰਹੀ ਬੱਸ ਅਤੇ ਪਾਇਲਟ ਗੱਡੀ ਦਾ ਐਕਸੀਡੈਂਟ ਦੁਖਦਾਈ ਘਟਨਾ ਰਹੀ,ਆਰਮੀ ਦਾ ਟਰੱਕ ਵੱਜਣ ਕਾਰਣ ਇਹ ਹਾਦਸਾ ਵਾਪਰਿਆ,ਜਿਸ ਵਿੱਚ ਜਿੱਥੇ ਕਈ ਖਿਡਾਰਨਾਂ ਅਤੇ ਟੀਮ ਅਧਿਕਾਰੀਆਂ ਦੇ ਸੱਟਾਂ ਲੱਗੀਆਂ, ਉਥੇ ਡ੍ਰਾਈਵਰ ਵਰਿੰਦਰ ਸ਼ਰਮਾਂ ਅਤੇ ਸਿਪਾਹੀ ਹਰਜੀਤ ਸਿੰਘ ਦੀ  ਜਾਨ ਵੀ ਗਈ । ਇਹਨਾਂ ਦੇ ਪਰਵਾਰਾਂ ਲਈ 5-5 ਲੱਖ ਰੁਪਏ ਦੇਣ ਤੋਂ ਇਲਾਵਾ ਇੱਕ ਇੱਕ ਪਰਿਵਾਰ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ । ਕੁੱਲ 263 ਖਿਡਾਰੀਆਂ ਦੇ ਡੋਪ ਟੈਸਟ ਨਮੂਨੇ ਲਏ ਗਏ । ਜਿਨ੍ਹਾਂ ਵਿੱਚ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਦੇ 93 ਵੀ ਸ਼ਾਮਲ ਸਨ।,ਭਾਰਤ ਦੇ ਜੋ 51 ਖਿਡਾਰੀਆਂ ਦੀ ਚੋਣ ਹੋਈ,ਉਹਨਾਂ ਵਿੱਚੋਂ ਵੀ 20 ਦੇ ਟੈਸਟ ਪਾਜ਼ੇਟਿਵ ਪਾਏ ਗਏ ।
                                      ਖੇਡੇ ਗਏ ਮੈਚਾਂ ਦੌਰਾਂਨ 223 ਨਮੂਨੇ ਲਏ ਗਏ । ਜਿਨ੍ਹਾਂ ਵਿੱਚ ਫਾਈਨਲ ਵਾਲੇ ਦਿਨ ਦੇ 18 ਨਮੂਨੇ ਵੀ ਸ਼ਾਮਲ ਹਨ। ਭਾਰਤ,ਕੈਨੇਡਾ,ਪਾਕਿਸਤਾਨ,ਇਟਲੀ ਦੇ 4-4 ਖਿਡਾਰੀਆਂ ਤੋਂ ਅਤੇ ਮਹਿਲਾ ਵਰਗ ਦੀਆਂ ਭਾਰਤ-ਇੰਗਲੈਡ ਟੀਮਾਂ ਦੀ ਇੱਕ ਇੱਕ ਖਿਡਾਦਰਨ ਤੋਂ ਨਮੂਨੇ ਲਏ ਗਏ ਹਨ । ਇਸ ਕੁੜਿੱਕੀ ਵਿੱਚ 42 ਖਿਡਾਰੀ ਫ਼ਸੇ । ਬਹੁਤੇ ਖਿਡਾਰੀਆਂ ਦੇ ਬੀ ਸੈਂਪਲ ਵੀ ਪਲੱਸ ਰਹੇ । ਆਸਟਰੇਲੀਆ ਦੇ 6 ਖ਼ਿਡਾਰੀ ਇਸ ਲਪੇਟ ਵਿੱਚ ਆਏ । ਦੋ ਖਿਡਾਰੀ ਡੋਪ ਟੈਸਟ ਤੋਂ ਇਨਕਾਰੀ ਹੋਣ ਕਾਰਣ ਟੀਮ ਨੂੰ ਮੁਅੱਤਲ ਕਰਦਿਆਂ, ਅਫ਼ਗਾਨਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਇੰਗਲੈਂਡ ਅਤੇ ਸਪੇਨ ਵੀ ਇਸ ਝੱਖੜ ਤੋਂ ਨਾ ਬਚ ਸਕੇ । ਪਰ ਅਮਰੀਕੀ ਟੀਮ ਤਾਂ ਅਰਸ਼ ਤੋਂ ਫ਼ਰਸ਼ ‘ਤੇ ਹੀ ਆ ਡਿੱਗੀ ।  ਅਮਰੀਕਾ ਦੇ 4 ਖਿਡਾਰੀ ਡੋਪ ਟੈਸਟ ’ਚ ਫਸਣ ਅਤੇ ਚਾਰਾਂ ਦੇ ਖਿਸਕ ਜਾਣ ਕਾਰਣ ਮੁਅੱਤਲ ਟੀਮ ਵਿਰੁੱਧ ਨਾਰਵੇ ਨੂੰ ਵਾਕ ਓਵਰ ਮਿਲਿਆ । ਅਮਰੀਕਾ ਦੇ 8 (ਟੈਸਟ ਤੋਂ ਖਿਸਕੇ 4 ਮਿਲਾਕੇ),ਇੰਗਲੈਂਡ ਦੇ 8, ਸਪੇਨ ਦੇ 7,ਆਸਟਰੇਲੀਆ ਦੇ 6,ਕੈਨੇਡਾ ਦੇ 5, ਇਟਲੀ ਦੇ 4 ,ਨਾਰਵੇ ਦੇ 3, ਭਾਰਤ,ਜਰਮਨੀ,ਅਰਜਨਟੀਨਾ ਦਾ 1-1 ਖਿਡਾਰੀ ਡੋਪ ਦੇ ਡੰਗ ਨੇ ਡੰਗਿਆ । ਜੋ ਟੀਮਾਂ ਮੁਅੱਤਲ ਹਨ ,ਉਹਨਾਂ ਨੂੰ ਮਿਲਣ ਵਾਲੀ ਰਾਸ਼ੀ ਵਿੱਚ 15% ਅਤੇ ਟੈਸਟ ਪਲੱਸ ਵਾਲੀਆਂ ਦੂਜੀਆਂ ਟੀਮਾਂ  ਨੂੰ 5% ਦੀ ਕਟੌਤੀ ਤੋਂ ਇਲਾਵਾ ਉਸ ਖਿਡਾਰੀ ਦੀ ਇਨਾਮੀ ਰਕਮ ਅਤੇ ਜੁਰਮਾਨੇ ਦਾ ਵੀ ਸਾਹਮਣਾ ਕਰਨਾ ਪਿਆ । ਇਹ ਇਲਜ਼ਾਮ ਵੀ ਲਗਦੇ ਰਹੇ ਕਿ ਭਾਰਤੀ ਟੀਮ ਦੇ ਟੈਸਟ ਨਤੀਜਿਆਂ ਦਾ ਐਲਾਨ ਦੇਰ ਨਾਲ ਕੀਤਾ ਜਾਂਦਾ ਹੈ । ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ,ਇਹ ਵੀ ਕਹਿ ਸਕਦੇ ਹਾਂ ਕਿ ਇਸ ਵਾਰੀ ਇਹ ਡੋਪ ਟੈਸਟ ਦਾ ਵੀ ਵਿਸ਼ਵ ਕੱਪ ਹੀ ਸੀ ।

********      *******         ********        ********         *******        ******
 ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Wednesday, November 16, 2011

ਨਾਕ-ਆਉਟ ਗੇੜ’ਚ ਪਹੁੰਚਿਆ ਕਬੱਡੀ ਵਿਸ਼ਵ ਕੱਪ


            ਨਾਕ-ਆਉਟ ਗੇੜ’ਚ ਪਹੁੰਚਿਆ ਕਬੱਡੀ ਵਿਸ਼ਵ ਕੱਪ
                ਭਾਰਤ ਦਾ ਸੈਮੀਫ਼ਾਈਨਲ ਇਟਲੀ ਨਾਲ,ਅਤੇ ਪਾਕਿਸਤਾਨ ਦਾ ਕੈਨੇਡਾ ਨਾਲ
                                                   ਰਣਜੀਤ ਸਿੰਘ ਪ੍ਰੀਤ
                                ਇਸ ਵਾਰੀ ਇਹ ਵਿਸ਼ਵ ਕੱਪ ਪੰਜਾਬ ਸਪੋਰਟਸ ਵਿਭਾਗ,ਪੰਜਾਬ ਸਟੇਟ ਸਪੋਰਟਸ ਕੌਂਸਲ,ਅਤੇ ਪੰਜਾਬ ਸਰਕਾਰ ਦੇ ਯਤਨਾਂ ਨਾਲ ਪਹਿਲੀ ਨਵੰਬਰ ਤੋਂ ਚੱਲੀ ਜਾ ਰਿਹਾ ਹੈ ।,2004 ,2007 ਅਤੇ 2010 ਦੇ ਮੁਕਾਬਲੇ ਭਾਰਤ ਨੇ ਜਿੱਤੇ ਹਨ । ਪਿਛਲੇ ਮੁਕਾਬਲੇ ਸਮੇ ਨਾਰਵੇ ਦੇ ਇਨਕਾਰ ਕਰਨ ਨਾਲ 9 ਟੀਮਾਂ ਹੀ ਰਹਿ ਗਈਆਂ ਸਨ।ਇਸ ਵਾਰੀ ਇਰਾਨ ਦੇ ਇਨਕਾਰ ਕਰਨ ਮਗਰੋਂ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਦੀਆਂ ਟੀਮਾਂ ਨੂੰ ਦਾਖ਼ਲਾ ਦਿੱਤਾ ਗਿਆ ਹੈ । ਸਪੇਨ ਅਤੇ ਨਿਊਜ਼ੀਲੈਂਡ ਵਿੱਚੋਂ ਕਿਸ ਟੀਮ ਨੇ ਖੇਡਣਾ ਹੈ, ਦਾ ਫੈਸਲਾ ਵੀ ਲਟਕਿਆ ਰਿਹਾ । ਅਖੀਰ ਸਪੇਨ ਨੂੰ ਦਾਖ਼ਲਾ ਮਿਲਿਆ । ਸਾਰੇ ਪ੍ਰੋਗਰਾਮ ਦਾ ਐਲਾਨ ਵੀ ਕਰ ਦਿੱਤਾ ਗਿਆ । ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਇੱਕ ਵਾਰ ਫਿਰ ਪੂਰੀ ਰੂਪ-ਰੇਖਾ ਹੀ ਬਦਲ ਦਿੱਤੀ ਗਈ । ਮੈਚਾਂ ਦੀ ਅਦਲਾ–ਬਦਲੀ ਤੋਂ ਇਲਾਵਾ, ਪੂਲ ਏ ਦੀ ਟੀਮ ਸ਼੍ਰੀਲੰਕਾ ਨੂੰ ਪੂਲ ਬੀ ਵਿੱਚ, ਅਤੇ ਪੂਲ ਬੀ ਦੀ ਟੀਮ ਜਰਮਨੀ ਨੂੰ ਪੂਲ ਏ ਵਿੱਚ, ਬਦਲਿਆ ਗਿਆ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਮਹਿਲਾਵਾਂ ਦਾ ਇਹ ਪਹਿਲਾ ਵਿਸ਼ਵ ਕੱਪ 11 ਤੋਂ 20 ਨਵੰਬਰ ਤੱਕ 7 ਖੇਡ ਮੈਦਾਨਾਂ ਵਿੱਚ 7 ਮੈਚਾਂ ਨਾਲ ਸੰਪਨ ਹੋਵੇਗਾ। ਪਹਿਲਾ ਮੈਚ ਭਾਰਤ ਨੇ ਤੁਰਕਮੇਨਿਸਤਾਨ ਵਿਰੁੱਧ ਖੇਡਿਆ ਹੈ,ਫਿਰ ਇੰਗਲੈਂਡ ਨੂੰ ਮਾਤ ਦੇ ਕੇ 4 ਅੰਕ ਪ੍ਰਾਪਤ ਕੀਤੇ ਹਨ । ਇੰਗਲੈਂਡ ਅਤੇ ਅਮਰੀਕਾ 36-36 ਅੰਕਾਂ ਨਾਲ ਬਰਾਬਰ ਰਹੇ ਹਨ। ਅਮਰੀਕਾ ਨੇ ਤੁਰਕਮੇਨਿਸਤਾਨ ਨੂੰ ਹਰਾਇਆ ਹੈ,ਅਤੇ 3 ਅੰਕਾਂ ਨਾਲ ਦੂਜੇ ਸਥਾਨ ਤੇ ਚੱਲ ਰਿਹਾ ਹੈ । ਭਾਰਤ ਨੇ ਆਪਣਾ ਆਖ਼ਰੀ ਮੈਚ ਬਠਿੰਡਾ ਵਿਖੇ 18 ਤਾਰੀਖ਼ ਨੂੰ ਅਮਰੀਕਾ ਨਾਲ ਖੇਡਣਾ ਹੈ । ਤੁਰਮੇਨਿਸਤਾਨ ਦੀ ਟੀਮ ਕੋਈ ਮੈਚ ਨਹੀਂ ਜਿੱਤ ਸਕੀ । ਪੁਰਸ਼ ਵਰਗ ਵਿੱਚ ਭਾਰਤੀ ਟੀਮ 6 ਦੇ 6 ਮੈਚ ਜਿੱਤ ਕਿ 12 ਅੰਕਾਂ ਨਾਲ ਸਭ ਤੋਂ ਮੁਹਰੀ ਹੈ ।ਜਦੋਂ ਕਿ ਕੈਨੇਡਾ ਟੀਮ 10 ਅੰਕਾ ਨਾਲ ਦੂਜੇ ਸਥਾਨ ਉੱਤੇ ਹੈ,ਦੁਜੇ ਪਾਸੇ ਪੂਲ ਬੀ ਵਿੱਚ 10 ਅੰਕਾਂ ਨਾਲ ਪਾਕਿਸਤਾਨ ਦੀ ਟੀਮ ਸਿਖ਼ਰ ‘ਤੇ ਹੈ,ਜਦੋਂ ਕਿ 8 ਅੰਕਾਂ ਨਾਲ ਇਟਲੀ ਦੂਜੇ ਸਥਾਨ ਉੱਤੇ ਹੈ।ਮੁਕਾਬਲੇ ਦੇ ਮੈਚਾਂ ਦੀ ਤਬਦੀਲੀ ਮਗਰੋਂ ਭਾਰਤ ਨੇ ਆਪਣਾ ਮੈਚ ਸਫ਼ਰ ਕੈਨੇਡਾ ਦੀ ਬਜਾਇ ਜਰਮਨੀ ਨਾਲ ਫਰੀਦਕੋਟ ਵਿਖੇ ਖੇਡ ਕੇ ਸ਼ੁਰੂ ਕੀਤਾ ਸੀ ।
                            ਗੱਲ ਏਥੇ ਹੀ ਨਾ ਰੁਕੀ ਰਾਜਨੀਤੀ ਦੀ ਬੱਦਲ ਵਾਈ ਦੌਰਾਂਨ ਦੋਦਾ ਵਿਖੇ 10 ਤਾਰੀਖ ਨੂੰ ਹੋਣ ਵਾਲੇ ਮੈਚ 48 ਘੰਟੇ ਪਹਿਲਾਂ ਮਾਨਸਾ ਵਿਖੇ,ਅਤੇ ਮਾਨਸਾ ਵਿਖੇ 15 ਤਾਰੀਖ ਨੂੰ ਹੋਣ ਵਾਲੇ ਮੈਚ ਦੋਦਾ ਵਿਖੇ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ । ਇਸ ਵਾਰੀ ਪੁਰਸ਼ ਵਰਗ ਵਿੱਚ 46 ਮੈਚ ਹੋਣੇ ਸਨ,ਪਰ ਡੋਪ ਡੰਗ ਅਜਿਹਾ ਤਿੱਖਾ ਰਿਹਾ ਕਿ ਆਸਟਰੇਲੀਆ ਅਤੇ ਅਮਰੀਕਾ ਵਿਰੁੱਧ ਖੇਡਣ ਵਾਲੀਆਂ ਟੀਮਾਂ ਅਫਗਾਨਿਸਤਾਨ ਅਤੇ ਨਾਰਵੇ ਨੂੰ ਵਾਕ ਓਵਰ ਮਿਲਣ ਨਾਲ ਮੈਚਾਂ ਦੀ ਗਿਣਤੀ 44 ਰਹਿ ਗਈ ਹੈ। ਇਹ ਮੈਚ  16 ਸਥਾਨਾਂ ਤੇ 14 ਟੀਮਾਂ ਨੇ ਖੇਡੇ । ਸਾਰੀਆਂ ਟੀਮਾਂ ਦੇ ਕੁੱਲ 252 ਖਿਡਾਰੀ ਇਸ ਕਬੱਡੀ ਮਹਾਂ-ਕੁੰਭ ਵਿੱਚ ਸ਼ਾਮਲ ਹੋਏ । ਪਰ ਇਸ ਵਾਰੀ ਬਹੁਤ ਕੁੱਝ ਹਾਸੋ-ਹੀਣਾ ਅਤੇ ਹੈਰਤਅੰਗੇਜ਼ ਵੀ ਵਾਪਰਦਾ ਰਿਹਾ ।ਕਦੀ 16 ਟੀਮਾਂ,ਕਦੀ 12 ਟੀਮਾਂ,ਕਦੀ 10 ਟੀਮਾਂ, । ਇਹ ਗੱਲ ਵੀ ਅਨੋਖੀ ਲਗੀ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜਿਲਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਦਾ ਰਿਹਾ,ਤਾਂ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ?
                                 ਮਹਿਲਾ ਵਰਗ ਵਿੱਚ ਟੀਮ ਦੀ ਮੈਨੇਜਰ ਕੌਣ ਹੋਵੇਗੀ ਬਾਰੇ ਵੀ ਭੰਬਲਭੂਸਾ ਬਣਿਆਂ ਰਿਹਾ। ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ। ਪਰ ਆਖ਼ਰ ਵਿੱਚ ਬਿਆਨ ਆਇਆ ਕਿ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਥਾਪਿਆ ਗਿਆ ਹੈ ।  ਮਹਿਲਾ ਕਬੱਡੀ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਇੱਕ ਹੋਰ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਵੀ ਕੀਤੇ । ਵੀਰਪਾਲ ਦਾ ਕਹਿਣਾ ਸੀ ਕਿ ਉਸ ਨੂੰ ਡੋਪ ਟੈਸਟ ਪਾਜ਼ੇਟਿਵ ਹੋਣਾ ਕਹਿਕੇ ਟੀਮ ਤੋਂ ਬਾਹਰ ਰੱਖਿਆ ਗਿਆ ,ਪਰ ਜੋ ਟੈਸਟ ਰਿਪੋਰਟ ਉਸ ਨੂੰ ਦਿੱਤੀ ਗਈ ਹੈ,ਉਸ ਅਨੁਸਾਰ ਉਸਦਾ ਟੈਸਟ ਨੈਗੇਟਿਵ ਸੀ।
                            
                          ਪਾਕਿਸਤਾਨ ਦੀ ਟੀਮ ਵਿੱਚ ਵੀ ਚੜ੍ਹਦੇ ਪੰਜਾਬ ਦੇ ਪਿਛੋਕੜ ਵਾਲੇ 8 ਖਿਡਾਰੀ ਸ਼ਾਮਲ ਹਨ। ਇਸ ਕਬੱਡੀ ਟੀਮ ਦੇ ਕੋਚ ਮੁਹੰਮਦ ਹੁਸੈਨ ਦਾ ਪਿਛੋਕੜ ਪਿੰਡ ਡੱਲਿਆਂ ਵਾਲਾ (ਹੁਸ਼ਿਆਰਪੁਰ), ਧਾਵੀ ਆਮਿਰ ਇਸਮਾਈਲ ਅਤੇ ਇਸ ਦੇ ਭਾਈਜਾਨ ਜਾਫ਼ੀ ਰਾਸ਼ਿਦ ਇਸਮਾਈਲ ਦੇ ਪੁਰਖੇ ਵੀ ਹੁਸ਼ਿਆਰਪੁਰ ਦੇ ਸਨ । ਜਾਫ਼ੀ ਕਾਸਿਫ਼ ਪਠਾਨ ਨੂੰ ਪਿੰਡ ਰੁੜਕੀ (ਹੁਸ਼ਿਆਰਪੁਰ) ਨਾਲ ਮੋਹ ਹੈ । ਬੱਟ ਲੁਧਿਆਣਵੀ ਦੇ ਨਾਂਅ ਨਾਲ ਪੁਕਾਰੇ ਜਾਂਦੇ ਕਪਤਾਨ ਸਦੀਕ ਬੱਟ ਦਾ ਸਬੰਧ ਲੁਧਿਆਣੇ ਜ਼ਿਲ੍ਹੇ ਨਾਲ ਹੈ । ਏਸੇ ਜ਼ਿਲ੍ਹੇ ਦੇ ਪਿੰਡ ਕਾਲਸਾ ਦੇ ਪਿਛੋਕੜ ਵਾਲਾ ਹੈ ਧਾਕੜ ਜਾਫ਼ੀ ਮੁਹੰਮਦ ਮੁਨਸ਼ਾ ਗੁੱਜਰ । ਜ਼ਬਰਦਸਤ ਧਾਵੀ ਲਾਲਾ ਉਮੈਦਉੱਲਾ,ਅਤੇ ਜਾਫ਼ੀ ਆਸਿਫ਼ ਅਲੀ ਦਾ ਪਿਛੋਕੜ ਪਿੰਡ ਸੂਹੀਆ ਜ਼ੈਲਦਾਰ,ਅਤੇ ਪਿੰਡ ਭੋਲੇਵਾਲ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੈ।  ਇਸ ਤੋਂ ਇਲਾਵਾ ਹੋਰਨਾਂ ਬਹੁਤੀਆਂ ਟੀਮਾਂ ਦਾ ਅਧਾਰ ਪੰਜਾਬੀ ਮੂਲ ਦੇ ਖਿਡਾਰੀ ਹੀ ਹਨ । ਭਾਵੇਂ ਅਰਜਨਟੀਨਾਂ, ਸ਼੍ਰੀਲੰਕਾ, ਨੇਪਾਲ,ਅਫ਼ਗਾਨਿਸਤਾਨ ਦੀਆਂ ਟੀਮਾਂ ਦਾ ਪੰਜਾਬੀ ਪਿਛੋਕੜ ਨਾਲ ਕੋਈ ਸਬੰਧ ਨਹੀਂ ਹੈ। ਪਰ ਫਿਰ ਵੀ ਬਹੁ-ਗਿਣਤੀ ਪੰਜਾਬੀ ਖਿਡਾਰੀਆਂ ਦੀ ਹੋਣ ਕਰਕੇ ਇੱਕ ਵਾਰ ਫਿਰ ਇਹ ਵਿਸ਼ਵ ਕੱਪ ਦੀ ਬਜਾਏ ਪੰਜਾਬੀ ਕਬੱਡੀ ਵਿਸ਼ਵ ਕੱਪ ਹੀ ਬਣਿਆ ਜਾਪਦਾ ਹੈ।
                                      ਬਹੁਤੇ ਮੈਚ ਇੱਕ ਤਰਫਾ ਹੀ ਰਹੇ,ਵੱਡੇ ਉਲਟ ਫੇਰ ਅਤੇ ਉਤਰਾਅ ਚੜਾਅ ਵਾਲਾ ਮੈਚ ਪਾਕਿਸਤਾਨ ਦਾ ਅਮਰੀਕਾ ਹੱਥੋਂ 43-39 ਨਾਲ ਹਾਰਨ ਵਾਲਾ ਰਿਹਾ । ਫਸਵੀਂ ਟੱਕਰ ਵਾਲਾ ਦੂਜਾ ਮੈਚ ਕੈਨੇਡਾ-ਇੰਗਲੈਂਡ 42-34 ਨਾਲ ਕੈਨੇਡਾ ਦੇ ਹਿੱਸੇ ਰਿਹਾ। ਰੌਚਕਤਾ ਦੇ ਪੱਖ ਤੋਂ ਅਰਜਨਟੀਨਾ ਅਤੇ ਸ਼ੀਲੰਕਾ ਦਾ ਮੈਚ ਮੀਰੀ ਰਿਹਾ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਵਾਲਾ ਇਹੀ ਰਿਕਾਰਡ ਹੈ। ਮਹਿਲਾ ਵਰਗ ਵਿੱਚ ਭਾਰਤ ਦੀ ਟੀਮ ਦੋ ਜਿੱਤਾਂ 4 ਅੰਕਾਂ ਨਾਲ ਫ਼ਾਈਨਲ ਵਿੱਚ ਪਹੁੰਚ ਚੁੱਕੀ ਹੈ । ਅਮਰੀਕਾ ਅਤੇ ਇੰਗਲੈਂਡ ਦੇ 3-3 ਅੰਕ ਹਨ ।ਤੁਰਕਮੇਨਿਸਤਾਨ ਦੀ ਟੀਮ 3 ਦੇ 3 ਮੈਚ ਹਾਰ ਚੁਕੀ ਹੈ । ਪੁਰਸ਼ ਵਰਗ ਵਿੱਚ ਭਾਰਤ ਦਾ ਸੈਮੀਫਾਈਨਲ ਇਟਲੀ ਨਾਲ ਅਤੇ ਪਾਕਿਸਤਾਨ ਦਾ ਕੈਨੇਡਾ ਨਾਲ  18 ਨਵੰਬਰ ਨੂੰ ਬਠਿੰਡਾ ਵਿਖੇ ਹੋਣਾ ਹੈ,ਇਹ ਵੀ ਸੰਭਵ ਹੈ ਕਿ ਪਿਛਲੇ ਵਿਸ਼ਵ ਕੱਪ ਵਾਂਗ ਇਸ ਵਾਰੀ ਵੀ 2 ਕਰੋੜੀ  ਫ਼ਾਈਨਲ ਦੋਹਾਂ ਗੁਆਂਢੀ ਮੁਲਕਾਂ ਦੀਆਂ ਟੀਮਾਂ ਦਰਮਿਆਨ ਹੀ ਹੋਵੇ ।
                   ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ, 14 ਨਵੰਬਰ ਨੂੰ ਹਸ਼ਿਆਰਪੁਰ ਵਿਖੇ ਅਮਰੀਕਾ ਦੇ ਡੋਪ ਟੈਸਟ ਤੋਂ ਇਨਕਾਰ ਕਰਨ ਅਤੇ 4 ਖਿਡਾਰੀਆਂ ਵੱਲੋਂ ਮੌਕੇ ‘ਤੇ ਖਿਸਕ ਜਾਣ ਕਾਰਣ,ਅਤੇ ਚਾਰਾਂ ਦੇ ਡੋਪ ਟੈਸਟ ਵਿੱਚ ਫਸਣ ਕਾਰਣ ਪੂਲ ਬੀ ਚੋਂ ਟਾਪਰ ਚੱਲ ਰਹੀ ਅਮਰੀਕੀ ਟੀਮ ਅਰਸ਼ ਤੋਂ ਫ਼ਰਸ਼ ‘ਤੇ ਆ ਡਿੱਗੀ । ,18 ਨਤੀਜੇ ਪਹਿਲੇ 7 ਦਿਨਾਂ ਵਿੱਚ ਹੀ ਪਲੱਸ ਰਹਿਣਾ ਹੈਰਾਨੀਜਨਕ ਤੱਥ ਰਿਹਾ । ਅਮਰੀਕਾ ਦੇ 8 (ਟੈਸਟ ਤੋਂ ਖਿਸਕੇ 4 ਮਿਲਾਕੇ),ਆਸਟਰੇਲੀਆ ਦੇ 6,ਕੈਨੇਡਾ ਦੇ 4, ਇੰਗਲੈਂਡ ਦੇ 5 , ਸਪੇਨ ਦੇ 4,ਇਟਲੀ ਦੇ 3 ,ਨਾਰਵੇ ਦੇ 2, ਭਾਰਤ,ਜਰਮਨੀ,ਅਰਜਨਟੀਨਾ ਦਾ 1-1 ਖਿਡਾਰੀ ਡੋਪ ਦੇ ਡੰਗ ਨੇ ਡੰਗਿਆ ਹੈ। ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਨਾਡਾ ਚੀਫ਼ ਰਾਹੁਲ ਭਟਨਾਗਰ ਦਾ ਕਹਿਣਾ ਸੀ ਕਿ ਜੋ ਸਾਡਾ ਕੰਮ ਹੈ,ਉਹ ਬਾ-ਦਸਤੂਰ ਜਾਰੀ ਰਹੇਗਾ । ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ,ਇਹ ਵੀ ਕਹਿ ਸਕਦੇ ਹਾਂ ਕਿ ਇਸ ਵਾਰੀ ਇਹ ਡੋਪ ਟੈਸਟ ਦਾ ਵੀ ਵਿਸ਼ਵ ਕੱਪ ਹੀ ਸੀ ।,
                      ਅਗਲੇ ਵਿਸ਼ਵ ਕੱਪ ਦੀ ਹੋਂਦ ਚੋਣਾਂ ਮਗਰੋਂ ਸਰਕਾਰ ਬਣਨ ਦੀ ਸਥਿੱਤੀ ਨਾਲ ਜੁੜੀ ਹੋਈ ਹੈ। ਉਂਜ ਸਰਕਲ ਸਟਾਈਲ ਕਬੱਡੀ ਦਾ ਇੱਕ ਇਹ ਦੁਖਿਦ ਪਹਿਲੂ ਵੀ ਕਹਿ ਸਕਦੇ ਹਾਂ ਕਿ,ਵੱਖ ਵੱਖ ਮੁਲਕਾਂ ਵਿੱਚ ਵੱਖ ਵੱਖ ਹੀ ਵਿਸ਼ਵ ਕੱਪ ਕਰਵਾਏ ਜਾਂਦੇ ਹਨ। ਇਸ ਵਾਸਤੇ ਸਾਂਝੇ ਮੁਹਾਜ ਦੀ ਬੇ-ਹੱਦ ਜ਼ਰੂਰਤ ਹੈ। ਤਾਂ ਜੋ ਵਿਸ਼ਵ ਪੱਧਰ ‘ਤੇ ਇਸ ਨੂੰ ਹੋਰ ਪਰਮੋਟ ਕੀਤਾ ਜਾ ਸਕੇ । ਪੰਜਬੀਆਂ ਤੋਂ ਇਲਾਵਾ ਹੋਰਨਾਂ ਕੌਮਾਂ ਨੂੰ ਇਸ ਵੱਲ ਪ੍ਰੇਰਿਤ ਕਰਨ ਦੀ ਵੀ ਲੋੜ ਹੈ,ਤਾਂ ਜੋ ਸਹੀ ਰੂਪ ਵਿੱਚ ਇਹ ਵਿਸ਼ਵ ਕੱਪ ਅਖਵਾਅ ਸਕੇ ।
       ਗਰੁੱਪ ਏ :-

ਟੀਮ ਏ
ਮੈਚ ਖੇਡੇ
ਜਿੱਤੇ
ਬਰਾਬਰ
ਹਾਰੇ
ਅੰਕ ਬਣਾਏ
ਅੰਕ ਦਿੱਤੇ
ਅੰਕ ਅੰਤਰ
ਅੰਕ
ਭਾਰਤ
6
6
0
0
362
125
237
12
ਕੈਨੇਡਾ
6
5
0
1
302
180
122
10
ਇੰਗਲੈਂਡ
6
4
0
2
297
182
115
8
ਜਰਮਨੀ
6
2
0
4
205
302
-97
4
ਆਸਟਰੇਲੀਆ
6
2
0
4
222
204
18
4
ਅਫਗਾਨਿਸਤਾਨ
6
2
0
4
119
284
−165
4
ਨੇਪਾਲ
6
0
0
6
148
368
−220
0

ਗਰੁੱਪ ਬੀ :-
ਟੀਮ ਬੀ
ਮੈਚ ਖੇਡੇ
ਜਿੱਤੇ
ਬਰਾਬਰ
ਹਾਰੇ
ਅੰਕ ਬਣਾਏ
ਅੰਕ ਦਿੱਤੇ
ਅੰਕ ਅੰਤਰ
ਅੰਕ
ਪਾਕਿਸਤਾਨ
6
5
0
1
309
115
194
10
ਇਟਲੀ
6
4
0
2
317
194
123
8
ਨਾਰਵੇ
6
4
0
2
222
200
22
8
ਸਪੇਨ
6
2
0
4
241
196
45
4
ਅਰਜਨਟੀਨਾਂ
6
1
0
5
129
402
−273
2
ਸ਼੍ਰੀਲੰਕਾ
6
0
0
6
134
407
−273
0
ਅਮਰੀਕਾ
6
5
0
1
300
138
162
10


ਮਹਿਲਾ ਵਰਗ :-

ਟੀਮ ਮਹਿਲਾ

ਮੈਚ ਖੇਡੇ
ਜਿੱਤੇ
ਬਰਾਬਰ
ਹਾਰੇ 
ਅੰਕ ਬਣਾਏ
ਅੰਕ ਦਿੱਤੇ
ਅੰਕ ਅੰਤਰ
ਅੰਕ
ਭਾਰਤ
2
2
0
0
101
20
81
4
ਅਮਰੀਕਾ
2
1
1
0
80
57
23
3
ਇੰਗਲੈਡ
3
1
1
1
100
104
-4
3
ਤੁਰਕਮੇਨਿਸਤਾਨ
3
0
0
3
50
150
-100
0

********    ********       **********         **********      *******
 ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:-98157-07232

Friday, November 11, 2011

ਪਲੇਠੇ ਪਰਲਜ਼ ਮਹਿਲਾ ਕਬੱਡੀ ਵਿਸ਼ਵ ਕੱਪ ਦੇ ਮੁਕਾਬਲੇ ਅੱਜ ‘ਤੋਂ

                                                                ਜ਼ੋਰ-ਅਜ਼ਮਾਈ ਦਾ ਨਜ਼ਾਰਾ

         ਪਲੇਠੇ ਪਰਲਜ਼ ਮਹਿਲਾ ਕਬੱਡੀ ਵਿਸ਼ਵ ਕੱਪ ਦੇ ਮੁਕਾਬਲੇ ਅੱਜ ‘ਤੋਂ
                              ਉਦਘਾਟਨੀ ਮੈਚ ਅੱਜ ਰਾਤ 6.30 ਵਜੇ ਭਾਰਤ ਬਨਾਮ ਤੁਰਕਮੇਨਿਸਤਾਨ
                                                    ਰਣਜੀਤ ਸਿੰਘ ਪ੍ਰੀਤ
                              ਪੰਜਾਬ ਸਰਕਾਰ, ਸਪੋਰਟਸ ਵਿਭਾਗ,ਸਪੋਰਟਸ ਕੌਂਸਲ,ਖ਼ਾਸ਼ਕਰ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨਾਲ ਕਰਵਾਏ ਜਾ ਰਹੇ ਦੂਜੇ ਵਿਸ਼ਾਲ ਪਰਲਜ਼ ਕਬੱਡੀ ਵਿਸ਼ਵ ਕੱਪ ਵਿੱਚ ਇਸਤਰੀ ਵਰਗ ਦੀ ਕਬੱਡੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ । ਇਸ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ,ਅਮਰੀਕਾ,ਅਤੇ ਤੁਰਕਮੇਨਿਸਤਾਨ ਦੀਆਂ ਟੀਮਾਂ ਸ਼ਾਮਲ ਹਨ। ਇਰਾਨ ਦੇ ਇਨਕਾਰ ਕਰਨ ਮਗਰੋਂ ਤੁਰਕਮੇਨਿਸਤਾਨ ਨੂੰ ਐਂਟਰੀ ਦਿੱਤੀ ਗਈ ਹੈ । ਇਸ ਤਬਦੀਲੀ ਦੇ ਨਾਲ ਹੀ ਮੈਚਾਂ ਵਿੱਚ ਵੀ ਫੇਰ ਬਦਲ ਕੀਤਾ ਗਿਆ ਹੈ । ਜਿਸ ਅਨੁਸਾਰ ਅੱਜ ਭਾਰਤ ਦਾ ਪਹਿਲਾ ਮੁਕਾਬਲਾ ਤੁਰਕਮੇਨਿਸਤਾਨ ਨਾਲ ਦੇਰ ਸ਼ਾਮ ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿੱਚ ਖੇਡਿਆ ਜਾਣਾ ਹੈ । ਇਸਤਰੀ ਵਰਗ ਦੇ ਇਹ ਮੁਕਾਬਲੇ 11 ਤੋਂ 20 ਨਵੰਬਰ ਤੱਕ ਹੋਣੇ ਹਨ । ਸੱਤ ਖੇਡ ਮੈਦਾਨਾਂ ਵਿੱਚ, ਖੇਡੇ ਜਾਣ ਵਾਲੇ ਮੈਚਾਂ ਦੀ ਗਿਣਤੀ ਵੀ 7 ਹੈ । ਜੇਤੂ ਟੀਮ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੀਆਂ ਦੋਨੋ ਟੀਮਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣੇ ਹਨ ।
                                      ਮਹਿਲਾ ਟੀਮ ਦੀ ਚੋਣ ਲਈ ਲੁਧਿਆਣਾ ਵਿਖੇ ਟਰਾਇਲ  ਸਮੇ 43 ਖਿਡਾਰਨਾਂ ਦੀ ਚੋਣ ਕੀਤੀ ਗਈ ਸੀ । ਟੀਮ ਦੀ ਚੋਣ ਲਈ ਉਥੇ ਹੀ 40 ਖਿਡਾਰਨਾਂ ਦਾ ਕੈਂਪ ਚੱਲਿਆ ਅਤੇ 40 ਖਿਡਾਰਨਾਂ ਦਾ ਡੋਪ ਟੈਸਟ ਸਹੀ ਰਿਹਾ । ਜਿਨ੍ਹਾਂ ਵਿੱਚੋਂ 14 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ । ਇਹਨਾਂ ਵਿੱਚ 12 ਖਿਡਾਰਨਾਂ ਪੰਜਾਬ ਦੀਆਂ ਅਤੇ 2 ਖਿਡਾਰਨਾਂ ਹਰਿਆਣੇ ਦੀਆਂ ਹਨ। ਟੀਮ ਦੀ ਕਪਤਾਨ ਧਾਵੀ ਪ੍ਰਿਯੰਕਾ ਦੇਵੀ, ਨੂੰ ਬਣਾਇਆ ਗਿਆ ਹੈ  । ਜਦੋਂ ਕਿ ਉਪ-ਕਪਤਾਨੀ ਜਾਫ਼ੀ ਜਤਿੰਦਰ ਕੌਰ ਨੂੰ ਸੌਂਪੀ ਗਈ ਹੈ । ਰਾਜਵਿੰਦਰ ਅਤੇ ਜਤਿੰਦਰ ਦਾ ਸਬੰਧ ਜਗਤਪੁਰ ਅਕੈਡਮੀ ਨਾਲ ਹੈ । ਇਹਨਾਂ ਦੋਹਾਂ ਬਾਰੇ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੀਆਂ,ਕਿਓਂਕਿ ਇਹਨਾ ਕੋਲ ਚੰਗਾ ਤਜ਼ਰਬਾ ਹੈ । ਜਾਫ਼ੀਆਂ ਵਿੱਚ : ਜਤਿੰਦਰ ਕੌਰ, ਜਸਵੀਰ ਕੌਰ, ਅਨੂੰ ਰਾਣੀ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਰਿਤੂ ਰਾਣੀ, ਮਨਦੀਪ ਕੌਰ ਸ਼ਾਮਲ ਹਨ । ਜਦੋਂ ਕਿ ਧਾਵੀਆਂ ਵਿੱਚ : ਰਾਜਵਿੰਦਰ ਕੌਰ, ਪ੍ਰਿਯੰਕਾ ਦੇਵੀ,  ਸੁਖਵਿੰਦਰ ਕੌਰ,  ਮੀਨਾ,   ਕੁਲਵਿੰਦਰ ਕੌਰ,  ਮਨਦੀਪ ਕੌਰ,  ਸੁਮਨ ਲਤਾ ਨੂੰ ਚੁਣਿਆਂ ਗਿਆ ਹੈ । ਰਾਖਵੀਆਂ ਖਿਡਾਰਨਾਂ ਵਿੱਚ: ਬੀਰ ਦਵਿੰਦਰ ਕੌਰ, ਰਣਦੀਪ ਕੌਰ, ਇੰਦਰਜੀਤ ਕੌਰ ਅਤੇ ਨਵਨੀਤ ਕੌਰ ਦੇ ਨਾਂਅ ਦਰਜ ਹਨ । ਕੋਚ ਜਸਕਰਨ ਕੌਰ ਲਾਡੀ,ਅਵਤਾਰ ਕੌਰ ਨੂੰ ਟੀਮ ਦੀ ਖ਼ਿਤਾਬੀ ਜਿੱਤ ਦਾ ਪੂਰਾ ਭਰੋਸਾ ਹੈ । ਪਰ ਰਾਖ਼ਵੀਂ ਖਿਡਾਰਨ ਰਣਦੀਪ ਨੇ ਟੀਮ ਦੀ ਚੋਣ ‘ਤੇ ਉਂਗਲੀ ਵੀ ਉਠਾਈ ਹੈ । ਕਿਸ ਟੀਮ ਨੇ ਕਿਸ ਟੀਮ ਨਾਲ,ਕਿਸ ਖੇਡ ਮੈਦਾਨ ਵਿੱਚ ,ਕਿੰਨੀ ਤਾਰੀਖ਼ ਨੂੰ, ਕਿੰਨੇ ਸਮੇ ‘ਤੇ ਮੈਚ ਖੇਡਣਾ ਹੈ ਦਾ ਕੰਪਲੀਟ ਵੇਰਵਾ ਵੀ ਤਿਆਰ ਹੋ ਚੁੱਕਿਆ ਹੈ । ਜੋ ਇਸ ਪ੍ਰਕਾਰ ਹੈ:-

11 ਨਵੰਬਰ: ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ :; ਭਾਰਤ ਬਨਾਮ ਤੁਰਕਮੇਨਿਸਤਾਨ,
ਸ਼ਾਮ 5.30 ਵਜੇ ।
12 ਨਵੰਬਰ: ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ:;ਵਿਖੇ ਇੰਗਲੈਡ ਬਨਾਮ ਭਾਰਤ,
 ਦੁਪਿਹਰ 12.30 ਵਜੇ ।
13 ਨਵੰਬਰ: ਅਰਾਮ ਦਾ ਦਿਨ ।
14 ਨਵੰਬਰ: ਆਊਟ ਡੋਰ ਸਟੇਡੀਅਮ, ਹੁਸ਼ਿਆਰਪੁਰ:; ਅਮਰੀਕਾ ਬਨਾਮ ਤੁਰਕਮੇਨਿਸਤਾਨ,
     ਦੁਪਿਹਰ 12.30 ਵਜੇ ।
15  ਨਵੰਬਰ: ਐਨ ਐਮ ਸਰਜਾਰੀ ਕਾਲਜ, ਮਾਨਸਾ; ਅਮਰੀਕਾ ਬਨਾਮ ਇੰਗਲੈਡ,
    ਦੁਪਿਹਰ 12.30 ਵਜੇ ।
16 ਨਵੰਬਰ: ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ:; ਇੰਗਲੈਂਡ ਬਨਾਮ ਤੁਰਕਮੇਨਿਸਤਾ,
    ਸ਼ਾਮ 5.30 ਵਜੇ ।
17 ਨਵੰਬਰ :ਅਰਾਮ ਦਾ ਦਿਨ ।
18 ਨਵੰਬਰ: ਸਪੋਰਟਸ ਸਟੇਡੀਅਮ, ਬਠਿੰਡਾ:; ਭਾਰਤ ਬਨਾਮ ਅਮਰੀਕਾ,
    ਸ਼ਾਮ 5.30 ਵਜੇ ।
19 ਨਵੰਬਰ: ਅਰਾਮ ਦਾ ਦਿਨ ।
20 ਨਵੰਬਰ: ਗੁਰੂ ਨਾਨਕ ਸਟੇਡੀਅਮ, ਲੁਧਿਆਣਾ:; ਫਾਈਨਲ,ਸਮਾਪਨ ਸਮਾਰੋਹ,
     ਸ਼ਾਮ 6.00 ਵਜੇ ।




ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ )
ਮੁਬਾਇਲ ਸੰਪਰਕ;98157-07232