Wednesday, September 26, 2012

ਮਹਿਲਾ ਟੀ-20 ਵਿਸ਼ਵ ਕੱਪ ਵਿੱਚ 15 ਮੈਚ ਖੇਡਣਗੀਆਂ 8 ਟੀਮਾਂ

 ਮਹਿਲਾ ਟੀ-20 ਵਿਸ਼ਵ ਕੱਪ ਵਿੱਚ 15 ਮੈਚ ਖੇਡਣਗੀਆਂ 8 ਟੀਮਾਂ 
                            ਰਣਜੀਤ ਸਿੰਘ ਪ੍ਰੀਤ
                     ਪੁਰਸ਼ ਵਰਗ ਦੇ ਵਿਸ਼ਵ ਕੱਪ ਟੀ-20 ਕ੍ਰਿਕਟ ਮੁਕਾਬਲੇ ਦੀ ਸਫ਼ਲਤਾ ਨੂੰ ਵੇਖਦਿਆਂ ਇਹ ਮੁਕਾਬਲਾ ਮਹਿਲਾਵਾਂ ਲਈ ਵੀ 2009 ਤੋਂ ਕਰਵਾਇਆ ਜਾਣਾ ਸ਼ੁਰੂ ਹੋਇਆ । ਹੁਣ ਜਿੱਥੇ ਪੁਰਸ਼ ਵਰਗ ਦਾ ਇਹ ਟੂਰਨਾਮੈਂਟ ਚੌਥੀ ਵਾਰੀ ਸ਼੍ਰੀਲੰਕਾ ਦੀ ਮੇਜ਼ਬਾਨੀ ਅਧੀਨ ਖੇਡਿਆ ਜਾ ਰਿਹਾ ਹੈ,ਉੱਥੇ ਮਹਿਲਾ ਵਰਗ ਦਾ ਟੀ-20 ਵਿਸ਼ਵ ਕੱਪ ਵੀ ਸ਼੍ਰੀਲੰਕਾ ਵਿੱਚ ਹੀ ਤੀਜੀ ਵਾਰੀ 26 ਸਤੰਬਰ ਤੋਂ 7 ਅਕਤੂਬਰ ਤੱਕ ਹੋਣਾ ਹੈ । ਮਹਿਲਾ ਵਰਗ ਦੇ ਪਹਿਲ ਮੁਕਾਬਲ ਦਾ ਪਹਿਲਾ ਮੈਚ ਇੰਗਲੈਂਡ ਵਿੱਚ 11 ਜੂਨ ਨੂੰ ਕਾਊਂਟੀ ਮੈਦਾਨ ਟਾਊਂਟਨ ਵਿੱਖੇ ਵੈਸਟ ਇੰਡੀਜ਼ ਅਤੇ ਦੱਖਣੀ ਅਫਰੀਕਾ ਦਰਮਿਆਂਨ ਹੋਇਆ ਸੀ। ਵੈਸਟ ਇੰਡੀਜ਼ ਨੇ ਪਹਿਲਾ ਟਾਸ ਜਿੱਤਿਆ ਅਤੇ ਬੈਟਿੰਗ ਚੁਣੀ ਅਤੇ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਵੈਸਟ ਇੰਡੀਜ਼ ਦੀ ਸਟੈਫਨੀ ਟੇਲਰ ਮੈਚ ਦੀ ਸਰਵੋਤਮ ਖਿਡਾਰਨ ਬਣੀ । ਏਸੇ ਹੀ ਦਿਨ ਭਾਰਤੀ ਟੀਮ ਏਸੇ ਹੀ ਮੈਦਾਨ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰੀ । ਪੂਲ ਬੀ ਵਿੱਚ ਭਾਰਤੀ ਟੀਮ ਨੇ ਦੋ ਮੈਚ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਰੁੱਧ ਜਿੱਤੇ,ਇੱਕ ਹਾਰਿਆ ਅਤੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ 52 ਦੌੜਾਂ ਨਾਲ ਹਾਰ ਹੋਈ । ਪਹਿਲੇ ਟੀ-20 ਦਾ ਫਾਈਨਲ ਲਾਰਡਜ਼ ਵਿੱਚ 21 ਜੂਨ ਨੂੰ ਹੋਇਆ । ਇੰਗਲੈਂਡ ਨੇ ਟਾਸ ਜਿੱਤ ਕਿ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਸੌਂਪੀ,ਅਤੇ ਇਹ ਪਹਿਲਾ ਫਾਈਨਲ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤਿਆ । ਦੋ ਗਰੁੱਪਾਂ ਵਿੱਚ ਵੰਡੀਆਂ 8 ਟੀਮਾਂ ਨੇ 15 ਮੈਚ ਖੇਡੇ । ਵੈਸਟ ਇੰਡੀਜ਼ ਵਿੱਚ 2010 ਵਾਲਾ ਦੂਜਾ ਮੁਕਾਬਲਾ 5 ਮਈ ਤੋਂ 16 ਮਈ ਤੱਕ ਗਰੁੱਪ ਸਟੇਜ ਅਤੇ ਨਾਕ ਆਊਟ ਅਧਾਰ ਉੱਤੇ ਖੇਡਿਆ ਗਿਆ । ਪਹਿਲੇ ਮੁਕਾਬਲੇ ਵਾਂਗ ਹੀ 8 ਟੀਮਾਂ ਨੇ ਦੋ ਗਰੁੱਪਾਂ ਦੀ ਵੰਡ ਅਨੁਸਾਰ 15 ਮੈਚ ਖੇਡੇ । ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਬਾਰਬਡੋਸ ਵਿੱਚ 3 ਦੌੜਾਂ ਨਾਲ ਹਰਾਕੇ ਟਾਈਟਲ ਜਿੱਤਿਆ । ਇੱਕ ਵਾਰ ਫਿਰ ਭਾਰਤੀ ਟੀਮ ਸੈਮੀਫਾਈਨਲ ਵਿੱਚ ਆਸਟਰੇਲੀਆ ਤੋਂ 7 ਵਿਕਟਾਂ ਨਾਲ ਹਾਰ ਕੇ ਅੱਗੇ ਨਾ ਵਧ ਸਕੀ । ਉਂਜ ਭਾਰਤ ਦੀ ਗੇਂਦਬਾਜ਼ ਡਿਆਨਾ ਡੇਵਿਡ ਨੇ 9 ਵਿਕਟਾਂ ਲੈ ਕੇ ਪਿਛਲੇ ਰਿਕਾਰਡ ਦੀ ਬਰਾਬਰੀ ਕਰ ਵਿਖਾਈ । ਪਿਛਲਾ ਰਿਕਾਰਡ ਇੰਗਲੈਂਡ ਦੀ ਹੌਲੀ ਕਾਲਵਿਨ ਵੱਲੋਂ 11.77 ਦੀ ਔਸਤ ਨਾਲ 9 ਵਿਕਟਾਂ ਲੈ ਕੇ ਬਣਾਇਆ ਹੋਇਆ ਸੀ । ਪਰ ਨਿੱਜੀ ਉੱਚ ਸਕੋਰ ਦਾ ਨਵਾਂ ਰਿਕਾਰਡ 147 ਦੌੜਾਂ ਨਾਲ ਆਸਟਰੇਲੀਆ ਦੀ ਸਾਰਾ ਮੈਕਗਲੇਸ਼ਨ ਨੇ ਆਪਣੇ ਨਾਅ ਕਰਵਾ ਲਿਆ । ਵਿਸ਼ਵ ਕੱਪ ਦੀ ਸਰਵੋਤਮ ਖਿਡਾਰਨ ਵੀ ਆਸਟਰੇਲੀਆ ਦੀ ਹੀ ਨਿਕੋਲਾ ਬਰੋਵਾਨੇ ਬਣੀ । ਹੁਣ ਤੱਕ ਆਸਟਰੇਲੀਆ ਦੀ ਐਮੀ ਵਾਟਕਿਨਜ਼ ਨੇ ਸੱਭ ਤੋਂ ਵੱਧ 200 ਰਨ ਬਣਾਕੇ ਰਿਕਾਰਡ ਕਾਇਮ ਕੀਤਾ ਹੋਇਆ ਹੈ।
                          ਸ਼੍ਰੀਲੰਕਾ ਵਿੱਚ ਹੋ ਰਹੇ ਇਸ ਵਾਰੀ ਦੇ ਮੁਕਾਬਲੇ ਵਿੱਚ ਵੀ ਉਹੀ ਟੀਮਾਂ ਖੇਡ ਰਹੀਆਂ ਹਨ,ਜਿੰਨ੍ਹਾਂ ਨੇ ਪਹਿਲੇ ਦੋਨੋ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਹੈ । ਇਹਨਾ 8 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ । ਪੂਲ ਏ ਵਿੱਚ ਭਾਰਤ ਦੇ ਨਾਲ ਆਸਟਰੇਲੀਆ,ਪਾਕਿਸਤਾਨ,ਇੰਗਲੈਂਡ ਦੀਆਂ ਟੀਮਾਂ ਹਨ ,ਜਦੋਂ ਕਿ ਪੂਲ ਬੀ ਵਿੱਚ ਸ੍ਰੀਲੰਕਾ,ਨਿਊਜ਼ੀਲੈਂਡ,ਵੈਸਟ ਇੰਡੀਜ਼,ਅਤੇ ਦੱਖਣੀ ਅਫਰੀਕਾ ਨੂੰ ਦਾਖ਼ਲਾ ਦਿੱਤਾ ਗਿਆ ਹੈ । ਇਹਨਾਂ ਨੇ ਗਰੁੱਪ ਸਟੇਜ ਅਤੇ ਨਾਕ ਆਊਟ ਅਧਾਰ ਉੱਤੇ 15 ਮੈਚ ਖੇਡਣੇ ਹਨ । ਉਦਘਾਟਨੀ ਮੈਚ ਦੱਖਣੀ ਅਫਰੀਕਾ ਅਤੇ ਮੇਜ਼ਬਾਨ ਸ਼੍ਰੀਲੰਕਾ ਦਰਮਿਆਂਨ 26 ਸਤੰਬਰ ਨੂੰ ਗਾਲੇ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ । ਜੇਤੂ ਟੀਮ ਨੂੰ 60 ਹਜ਼ਾਰ ਡਾਲਰ,ਉਪ-ਜੇਤੂ ਨੂੰ 25 ਹਜ਼ਾਰ ਡਾਲਰ,ਤੀਜੀ-ਚੌਥੀ ਪੁਜ਼ੀਸ਼ਨ ਵਾਲੀਆਂ ਟੀਮਾਂ ਨੂੰ 10-10 ਹਜ਼ਾਰ ਡਾਲਰ ਅਤੇ ਲਗ ਦਾ ਹਰ ਮੈਚ ਜਿੱਤਣ ਵਾਲੀ ਟੀਮ ਨੂੰ 5-5 ਹਜ਼ਾਰ ਡਾਲਰ ਮਿਲਣੇ ਹਨ । ਹੈਰਾਨੀਜਨਕ ਗੱਲ ਹੈ ਕਿ ਪੁਰਸ਼ ਜਾਂ ਮਹਿਲਾ ਵਰਗ ਵਿੱਚ ਭਾਰਤੀ ਅੰਪਾਇਰ ਕੋਈ ਵੀ ਨਹੀਂ ਹੈ । ਆਸਟਰੇਲੀਆ ਦੇ ਚਾਰ ਹਨ । ਸਾਰੇ ਲੀਗ ਮੈਚ ਗਾਲੇ ਇੰਟਰਨੈਸ਼ਨਲ ਸਟੇਡੀਅਮ, ਗਾਲੇ ਵਿੱਚ 26 ਸਤੰਬਰ ਤੋਂ 30 ਸਤੰਬਰ ਤੱਕ ਹੋਣੇ ਹਨ । ਜਦੋਂ ਕਿ ਸੈਮੀਫਾਈਨਲ ਅਤੇ ਫਾਈਨਲ ਮੈਚ 4,5 ਅਤੇ 7 ਅਕਤੂਬਰ ਨੂੰ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਖੇਡੇ ਜਾਣੇ ਹਨ । ਬੰਗਲਾ ਦੇਸ਼ ਨੇ 2014 ਵਿੱਚ ਅਤੇ ਭਾਰਤ ਨੇ 2016 ਵਿੱਚ ਇਹ ਵਿਸ਼ਵ ਕੱਪ ਕਰਵਾਉਣਾ ਹੈ । ਮਤਲਬ ਕਿ ਇਸ ਵਾਰ ਵਾਂਗ ਅਗਲੇ ਦੋ ਵਿਸ਼ਵ ਕੱਪ ਵੀ ਏਸ਼ੀਆ ਵਿੱਚ ਹੀ ਖੇਡੇ ਜਾਣੇ ਹਨ । ਸ਼ਾਮਲ 8 ਟੀਮਾਂ ਨੇ 4 ਵਾਰਮ ਅੱਪ ਮੈਚ ਵੀ ਖੇਡੇ ਹਨ,ਸ਼ਨਿਚਰਵਾਰ ਨੂੰ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ,ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 121 ਦੌੜਾਂ ਨਾਲ ਹਰਾਉਂਣ ਤੋਂ ਇਲਾਵਾ ਆਸਟਰੇਲੀਆ-ਵੈਸਟ ਇੰਡੀਜ਼,ਭਾਰਤ ਅਤੇ ਨਿਊਜ਼ੀਲੈਂਡ ਨੇ ਵੀ ਆਪਸ ਵਿੱਚ ਖੇਡਦਿਆਂ ਐਤਵਾਰ ਨੂੰ ਅਭਿਆਸ ਕੀਤਾ ਹੈ ।
ਭਾਰਤੀ ਟੀਮ;- ਭਾਰਤੀ ਟੀਮ ਵਿੱਚ ਕਪਤਾਨ ਮਿਥਾਲੀ ਰਾਜ ਅਤੇ ਉਪ-ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਸੁਲੱਕਸ਼ਂਨਾ ਨੈਕ,ਝੂਲਨ ਗੋ ਸਵਾਮੀ,ਪੂਨਮ ਰੌਤ,ਗੌਹਰ ਸੁਲਤਾਨਾ,ਏਕਤਾ ਬਿਸ਼ਟ,ਅਰਚਨਾ ਦਾਸ,ਐਨ ਨਿਰੰਜਨਾ,ਮੋਨਾ ਮੇਸ਼ਰਾਮ,ਸ਼ੁਭਲਕਸ਼ਮੀ ਸ਼ਰਮਾਂ,ਅੰਜੂ ਪਾਟਿਲ,ਰੌਸ਼ਨਾਰਾ ਪ੍ਰਵੀਨ,ਅਮੀਤਾ ਸ਼ਰਮਾਂ ਦੇ ਨਾਅ ਸ਼ਾਮਲ ਹਨ ।

ਮਹਿਲਾ ਵਰਗ ਦੇ ਮੇਚਾਂ ਦਾ ਪੂਰਾ ਵੇਰਵਾ ਇਸ ਤਰ੍ਹਾ ਹੈ ;
ਪੂਲ ਏ ਦੇ ਮੈਚ ;-
27 ਸਤੰਬਰ ਇੰਗਲੈਂਡ ਬਨਾਮ ਪਾਕਿਸਤਾਨ,ਆਸਟਰੇਲੀਆ ਬਨਾਮ ਭਾਰਤ ।
29 ਸਤੰਬਰ ਆਸਟਰੇਲੀਆ ਬਨਾਮ ਪਾਕਿਸਤਾਨ,ਇੰਗਲੈਂਡ ਬਨਾਮ ਭਾਰਤ ।
ਪਹਿਲੀ ਅਕਤੂਬਰ ਭਾਰਤ ਬਨਾਮ ਪਾਕਿਸਤਾਨ,ਆਸਟਰੇਲੀਆ ਬਨਾਮ ਇੰਗਲੈਂਡ ।
ਪੂਲ ਬੀ ਦੇ ਮੈਚ
26 ਸਤੰਬਰ; ਸ਼੍ਰੀਲੰਕਾ ਬਨਾਮ ਦੱਖਣੀ ਅਫਰੀਕਾ। ਨਿਊਜ਼ੀਲੈਂਡ ਬਨਾਮ ਵੈਸਟ ਇੰਡੀਜ਼ ।
28 ਸਤੰਬਰ ; ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, ਸ਼੍ਰੀਲੰਕਾ ਬਨਾਮ ਵੈਸਟ ਇੰਡੀਜ਼ ।

30 ਸਤੰਬਰ ; ਵੈਸਟ ਇੰਡੀਜ਼ਬਨਾਮ ਦੱਖਣੀ ਅਫਰੀਕਾ, ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ।


****************************************************

No comments:

Post a Comment