76 ਸਾਲਾਂ ਬਾਅਦ ਬਰਤਾਨੀਆਂ ਨੇ ਜਿੱਤਿਆ ਟੇਨਿਸ ਖ਼ਿਤਾਬ,
ਰਣਜੀਤ ਸਿੰਘ ਪ੍ਰੀਤ
ਅਮਰੀਕੀ ਓਪਨ ਦੇ ਇਤਿਹਾਸ ਵਿੱਚ ਬਰਤਾਨੀਆਂ ਦੇ ਐਂਡੀ ਮਰੇ ਨੇ ਸਰਬੀਆ ਦੇ ਨੋਵਾਕ
ਜੋਕੋਵਿੱਚ ਨੂੰ 7-6,7-5,2-6,3-6,6-2 ਨਾਲ ਹਰਾ ਕੇ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ ।
ਬਰਤਾਨੀਆਂ ਦੀ ਪੁਰਸ਼ ਗਰੈਂਡਸਲੈਮ ਲਈ 76 ਸਾਲਾਂ ਤੋਂ ਲੱਗੀ ਔੜ ਨੂੰ ਤੋੜਨ ਵਿੱਚ ਸਫ਼ਲ ਰਿਹਾ ਮਰੇ
ਨੇ ਖ਼ਿਤਾਬ ਜਿੱਤ ਕੇ ਵੱਡੇ ਚੈਪੀਅਨ ਬਣਨ ਦਾ ਤਾਜ ਪਹਿਨਿਆਂ ਹੈ । ਇਸ ਤੋਂ ਪਹਿਲਾਂ ਫ੍ਰੈਡ ਪੈਰੀ
ਨੇ 1936 ਵਿੱਚ ਅਮਰੀਕੀ ਓਪਨ ਦਾ ਖ਼ਿਤਾਬ ਜਿੱਤਿਆ ਸੀ । ਇਹ ਮੈਚ 4 ਘੰਟੇ 54 ਮਿੰਟ ਤੱਕ ਚੱਲਿਆ ।
ਜੋ ਅਮਰੀਕੀ ਓਪਨ ਇਤਿਹਾਸ ਦਾ ਦੂਜਾ ਲੰਬੇ ਸਮੇ ਤੱਕ ਚੱਲਿਆ ਮੈਚ ਹੈ ।
25
ਵਰ੍ਹਿਆਂ ਦੇ ਮਰੇ ਨੇ ਮੈਚ ਵਿੱਚ 5 ਏਸ ਅਤੇ ਵਿਰੋਧੀ ਨੇ 7 ਏਸ ਲਗਾਏ । ਟੇਨਿਸ ਰੈਕਿੰਗ ਦੇ ਟਾਪ
ਟੈੱਨ ਖਿਡਾਰੀਆਂ ਨਾਲ ਇਸ ਸਾਲ ਮਰੇ ਨੇ 7 ਮੈਚ ਖੇਡੇ ਹਨ । ਜਿੰਨ੍ਹਾਂ ਵਿੱਚੋਂ 6 ਵਿੱਚ ਜਿੱਤ
ਹਾਸਲ ਕੀਤੀ ਹੈ । ਇੱਕੋ ਇੱਕ ਹਾਰ ਵਿੰਬਿਲਡਨ ਦੇ ਫਾਈਨਲ ਵਿੱਚ ਰੋਜ਼ਰ ਫੈਡਰਰ ਹੱਥੋਂ ਹੋਈ ਹੈ ।
ਅਮਰੀਕੀ ਓਪਨ ਵਿੱਚ ਆਰਥਰ ਐਸ਼ ਕੋਰਟ ‘ਤੇ ਇਕ ਹੋਰ ਇਤਿਹਾਸ ਵੀ 17 ਸਾਲਾਂ
ਬਾਅਦ ਬਣਿਆਂ ,ਜਦ ਫਾਈਨਲ ਦੂਜੇ ਅਤੇ ਤੀਜੇ ਦਰਜੇ ਦੇ ਖਿਡਾਰੀਆਂ ਦਰਮਿਆਂਨ ਖੇਡਿਆ ਗਿਆ ।ਇਸ ਤੋਂ
ਪਹਿਲਾਂ 1995 ਵਿੱਚ ਦੂਜੇ ਦਰਜੇ ਦੇ ਪੀਟ ਸਪਰਾਂਸ ਨੇ ਤੀਜੇ ਦਰਜੇ ਦੇ ਬੋਰਿਸ ਬੈਕਰ ਨੂੰ ਮਾਤ
ਦਿੱਤੀ ਸੀ । ਇੱਕ ਹੋਰ ਬਹੁਤ ਰੌਚਕ ਗੱਲ ਇਹ ਵੀ ਹੈ ਕਿ ਮਰੇ ਨੇ ਜਿੱਥੇ ਇਹ ਇਸ ਸਾਲ ਦਾ 7 ਵਾਂ
ਮੁਕਾਬਲਾ ਖੇਡਿਆ ,ਉੱਥੇ ਉਹ ਉੱਚੀ ਰੈਂਕਿੰਗ ਵਾਲੇ ਨੌਵਾਕ ਜੋਕੋਵਿੱਚ ਤੋਂ 7 ਦਿਨ ਹੀ ਵੱਡਾ ਹੈ ।
ਯੂ ਐਸ ਓਪਨ ਦੇ ਇਤਿਹਾਸ ਇਹ ਪਹਿਲਾ ਮੌਕਾ ਹੈ ਕਿ ਏਨੀ ਥੋੜੀ ਉਮਰ ਦੇ ਫ਼ਰਕ ਵਾਲਿਆਂ ਦਾ ਫਾਈਨਲ
ਮੈਚ ਹੋਇਆ । ਇਸ ਤੋਂ ਪਹਿਲਾਂ ਇਹ ਰਿਕਾਰਡ 16 ਦਿਨਾਂ ਦੀ ਉਮਰ ਦੇ ਫ਼ਰਕ ਵਾਲਾ ਸੀ,ਜੋ 1977 ਵਿੱਚ
ਗਿਲੇਰਮੋ ਵਿਲਾਸ ਅਤੇ ਜਿਮੀ ਕਾਨਰਜ਼ ਦੇ ਖੇਡਣ ਨਾਲ ਬਣਿਆ ਸੀ । ਵਿਲਾਸ ਦੀ ਉਮਰ ਵਿਰੋਧੀ ਤੋਂ ਵੱਧ
ਸੀ । ਐਂਡੀ ਮਰੇ ਦਾ ਜਨਮ 15 ਮਈ 1987 ਨੂੰ ਸਕਾੇਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਟੇਨਿਸ ਕੋਚ ਜੂਡੀ
ਦੀ ਕੁੱਖੋਂ ਹੋਇਆ ਅਤੇ ਉਸ ਨੇ ਆਣੇ ਬੇਟੇ ਨੂੰ 5 ਸਾਲ ਦੀ ਉਮਰ ਵਿੱਚ ਟੇਨਿਸ ਖੇਡ ਵੱਲ ਮੋੜਿਆ ।
ਉਹ ਅਜੇ 8 ਸਾਲਾਂ ਦਾ ਹੀ ਸੀ ਕਿ 1996 ਵਿੱਚ ਡਨਬਲੇਨ ਦੇ ਕਤਲੇਆਮ ਸਮੇਂ ਉਹ ਫਸਾਦੀਆਂ ਦੇ ਘੇਰੇ
ਵਿੱਚ ਫਸ ਗਿਆ ਸੀ,ਇਸ ਹਮਲੇ ਵਿੱਚ ਸਕੂਲ ਦੀ ਅਧਿਆਪਕਾ ਸਮੇਤ 16 ਜਾਨਾਂ ਗੀਆਂ ਸਨ । ਪਰ ਮਰੇ
ਪ੍ਰਿੰਸੀਪਲ ਦੇ ਕਮਰੇ ਵਿੱਚ ਛੁਪ ਗਿਆ ਸੀ ਅਤੇ ਹੁਸ਼ਿਆਰੀ ਨਾਲ ਜਾਨ ਬਚਾ ਲਈ ਸੀ । ਉਹ ਉਦੋਂ 9 ਸਾਲ
ਦਾ ਸੀ ਜਦ ਉਹਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ । ਮਰੇ ਆਪਣੇ ਭਰਾ ਜੇਮੀ ਨਾਲ ਆਪਣੇ ਪਿਤਾ ਕੋਲ ਹੀ
ਰਿਹਾ । ਪਰ ਟੇਨਿਸ ਸਿਖਲਾਈ ਉਹਦੀ ਮਾਂ ਜੂਡੀ ਹੀ ਦਿੰਦੀ ਰਹੀ । ਸਿਰਫ਼ 12 ਸਾਲ ਦੀ ਉਮਰ ਵਿੱਚ
ਮਰੇ ਨੇ ਜੂਨੀਅਰ ਓਰੇਂਜ ਬਾਊਲ ਮੁਕਾਬਲਾ ਜਿੱਤ ਕੇ ਸਭ ਦੇ ਮਨ ਮੋਹ ਲਏ ਸਨ । ਇੱਕ ਗੱਲ ਹੋਰ ਜੋ
ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਐਂਡੀ ਮਰੇ ਦੇ ਗੋਡੇ ਆਮ ਵਿਅਕਤੀ ਵਾਂਗ ਨਹੀਂ ਹਨ । ਇਹਨਾਂ
ਵਿੱਚ ਫ਼ਰਕ ਹੈ । ਪਰ ਟੇਨਿਸ ਪੂਰੀ ਸ਼ਕਤੀ ਨਾਲ ਖੇਡਦਾ ਹੈ । ਐਂਡੀ ਮਰੇ ਨੂੰ ਵਧੀਆ ਰੈਕਿੰਗ 17
ਅਗਸਤ 2009 ਨੂੰ 2 ਮਿਲੀ,ਜਦੋਂ ਕਿ ਹੁਣ ਉਹਦੀ ਰੈਂਕਿੰਗ 3 ਹੈ । ਮਰੇ ‘ਤੇ
ਇਸ ਗੱਲ ਦਾ ਵੀ ਇਸ ਫਾਈਨਲ ਸਮੇ ਦਬਾਅਸੀ ਕਿ ਉਹ ਪੰਜਵੀ ਵਾਰ ਫਾਈਨਲ ਹਾਰਨ ਵਾਲਾ ਵਿਸ਼ਵ ਦਾ ਦੂਜਾ
ਖਿਡਾਰੀ ਨਾ ਬਣ ਜਾਵੇ । ਇਸ ਤੋਂ ਪਹਿਲਾਂ ਟੇਨਿਸ ਇਤਿਹਾਸ ਵਿੱਚ ਪੰਜ ਗਰੈਂਡਸਲੈਮ ਹਾਰਨ ਆਸਟਰੇਲੀਆ
ਦੇ ਫ੍ਰੈਡ ਸਟੋਲ ਦੇ ਨਾਅ ਬੋਲਦਾ ਹੈ । ਜਿਸ ਨੇ ਵਿੰਬਿਲਡਨ 1963,1964, ਆਸਟਰੇਲੀਆਈ ਓਪਨ
1964,1965,ਅਤੇ ਯੂ ਐਸ ਓਪਨ ਵਿੱਚ 1964 ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।
No comments:
Post a Comment