Monday, September 5, 2011

ਦਿਲ ਦਾ ਦਰਦ-------

ਸਵ: ਬਿੰਦਰਜੀਤ ਕੌਰ ਪ੍ਰੀਤ
(ਵੇਖੋ ਆ ਗਿਆ ਚੈਨ ਹਨ੍ਹੇਰੀਆਂ ਨੂੰ,
ਮੇਰੇ ਆਲ੍ਹਣੇ ਦੇ ਜਦੋਂ ਕੱਖ ਨਾਂ ਰਹੇ)
ਦਿਲ ਦਾ ਦਰਦ-------
ਦੱਸੋ ਕਿਵੇਂ ਭੁੱਲਾਂ  ਉਹਦੀਆ,ਵੰਗਾਂ ਦੀ ਛਣਕਾਰ ਨੂੰ,
ਦਿਲ ਦੇ ਵਿਹੜੇ ਖਿੜੇ ਫੁੱਲਾਂ ਨੂੰ, ਨਵੀਂ ਨਕੋਰ ਬਹਾਰ ਨੂੰ,
ਬੱਦਲਾਂ ਬਿਨ ਚਮਕੀ ਬਿਜਲੀ ਨੂੰ,ਫਿੱਕੀ ਹੋਈ ਫ਼ੁਹਾਰ ਨੂੰ,
ਹੁਣ ਕੌਣ ਯਾਦ ਕਰਾਵੇ ਉਹਨੂੰ, ਕੀਤੇ ਕੌਲ ਕਰਾਰ ਨੂੰ ,
ਮੈ ਕਹਿਨਾਂ ਤੁਰ ਜਾਣ ਵਾਲੀਏ,ਨਾਲ ਹੀ ਲੈ ਜਾਂਦੀ,
ਕਿਓਂ ਛੱਡ ਗਈ ਏਂ ਏਥੇ ਜਿਉਂਦੇ,ਪ੍ਰੀਤ ਮੁਰਦਾਰ ਨੂੰ।---ਪ੍ਰੀਤ


No comments:

Post a Comment