Saturday, September 17, 2011

ਸ਼ਰਧਾਂਜਲੀ ਸਮਾਰੋਹ

                                                                       ਸ..ਜਸਵੰਤ ਸਿੰਘ

 ਬਠਿੰਡਾ 17 ਸਤੰਬਰ (ਬਿਓਰੋ ਚੀਫ ਰਾਹੀਂ)
ਪੰਜਾਬ ਦੇ ਨਾਮੀ ਸਾਹਿਤਕਾਰ,ਸੰਪਾਦਕ,ਪਸਵਕ ਦੇ  ਚੇਅਰਮੈਨ.,ਪ੍ਰੈਸ ਕਲੱਬ ਦੇ  ਸਰਪ੍ਰਸਤ, ਸਾਹਿਤ ਸਭਾ ਦੇ ਪ੍ਰਧਾਨ,ਪ੍ਰੈਸ ਸਕੱਤਰ ਸੋਸਲ ਵੈੱਲਫ਼ੇਅਰ ਕਲੱਬ,ਰੂਰਲ ਕਲੱਬ ,ਸ਼ਹੀਦ ਭਗਤ ਸਿੰਘ ਕਲੱਬ,ਫਰੈਂਡਜ਼ ਕਲੱਬ ਦੇ ਸਲਾਹਕਾਰ ,ਕਈ ਹੋਰ ਸੰਗਠਨਾਂ ਦੇ ਮੈਂਬਰ /ਅਗਜ਼ੈਕਟਿਵ ਮੈਂਬਰ, ਅਖ਼ਬਾਰ ਦੇ ਵਿਸ਼ੇਸ ਪ੍ਰਤੀਨਿਧੀ,ਅਤੇ  ਰਿਟਾਇਰਡ ਗਜ਼ਟਿਡ ਅਫ਼ਸਰ ,ਰਣਜੀਤ ਸਿੰਘ ਪ੍ਰੀਤ ਦੇ ਪਿਤਾ ਸਰਦਾਰ ਜਸਵੰਤ ਸਿੰਘ ਜੀ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਖਚਾ ਖਚ ਭਰੇ ਗੁਰਦੁਆਰਾ ਮਹਿਲ ਸਾਹਿਬ ਦੇ ਵੱਡੇ ਹਾਲ ਵਿੱਚ ਸਾਬਕਾ ਊਰਜਾ ਮ੍ਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ "ਕਿ ਸ. ਜਸਵੰਤ ਸਿੰਘ ਬਹੁਤ ਵਧੀਆ ਇਨਸਾਨ ਸਨ,ਜਿਨ੍ਹਾਂ ਨੇ ਮਿਹਨਤ ਅਤੇ ਸਿਆਣਪ ਨਾਲ ਸਾਰੇ ਬੱਚਿਆਂ ਨੂੰ ਸਰਵਿਸ ਕਰਨ ਯੋਗ ਬਣਾਇਆ,ਸ਼੍ਰੀ ਪ੍ਰੀਤ ਜਿਸ ਦਾ ਘੇਰਾ ਬਹੁਤ ਵਿਸ਼਼ਾਲ ਹੈ ,ਉੱਤੇ ਉਹ ਬਹੁਤ ਫ਼ਖ਼ਰ ਕਰਿਆ ਕਰਦੇ ਸਨ।" ਇਸ ਮੌਕੇ ਵਿਧਾਇਕ ਗੁਰਪ੍ਰੀਤ ਕਾਂਗੜ,ਲੋਕ ਮੋਰਚਾ ਦੇ ਜਗਮੇਲ ਸਿੰਘ ,ਐਮ ਪੀ ਪਰਮਜੀਤ ਕੌਰ ਗੁਲਸ਼ਨ,ਭਾਜਪਾ ਦੇ ਸੀਨੀਅਰ ਆਗੂ ਦਿਆਲ ਚੰਦ ਸੋਢੀ,ਅਧਿਆਪਕ ਜਥੇਬੰਦੀਆਂ ਦੇ ਆਗੂ ਜਗਸੀਰ ਸਹੋਤਾ,ਕਿਸਾਨ ਵਿੰਗ ਦੇ ਸੁਰਜੀਤ ਦਿਹੜ ਠੀਕਰੀਵਾਲਾ,ਪੱਤਰਕਾਰ ਭਾਈਚਾਰੇ ਵੱਲੋਂ ਹਰਜੀਤ ਮਲੂਕਾ,ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਜਿ਼ਲਾ ਪ੍ਰਧਾਨ ਡਾ. ਪਰਨੀਤ ਕੌਰ,ਜਿਲ੍ਹਾ ਰੂਰਲ ਕਲੱਬ ਦੇ ਪ੍ਰਧਾਨ ਜਤਿੰਦਰ ਭੱਲਾ,ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ ,ਸਾਬਕਾ ਚੇਅਰਮੈਨ ਹਰਦੇਵ ਸਿੰਘ ਬਰਾੜ, ਸਰਪੰਚ ਜਰਨੈਲ ਸਿੰਘ ,ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੇਮ ਸਿੰਗਲਾ,ਆਦਿ ਨੇ ਵਿਚਾਰ ਪ੍ਰਗਟ ਕੀਤੇ,ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਬੀਬੀ ਹਰਸਿਮਰਤ ਬਾਦਲ, ਵਿਧਾਇਕ ਅਜਾਇਬ ਸਿੰਘ ਭੱਟੀ,ਮੁਨਤਾਰ ਸਿੰਘ ਬਰਾੜ,ਅਤੇ ਰਾਜਿੰਦਰ ਕੌਰ ਭੱਠਲ ਦੇ ਪਹੁੰਚੇ ਸੰਦੇਸ਼ ਸਟੇਜ ਸਕੱਤਰ ਸੋਹਣ ਕੇਸਰਵਾਲੀਆ ਨੇ ਪੜ੍ਹ ਕਿ ਸੁਣਾਏ ,ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂ,ਸਮਾਜਸੇਵੀ ਜਥੇਬੰਦੀਆਂ ਦੇ ਮੈਂਬਰ,ਇਲਾਕੇ ਦੇ ਪੰਚ ,ਸਰਪੰਚ,ਅਤੇ ਰਿਸ਼ਤੇਦਾਰ ਹਾਜ਼ਰ ਸਨ।ਕਰੀਬ 10 ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਮੇਂ ਦੀ ਘਾਟ ਕਾਰਣ ਸਮਾਂ ਨਾ ਮਿਲ ਸਕਿਆ'

No comments:

Post a Comment