Sunday, September 30, 2012

Chal Chalie CHHipar De Mele(ਚੱਲ ਚੱਲੀਏ ਛਪਾਰ ਦੇ ਮੇਲੇ)

                 ਚੱਲ ਚੱਲੀਏ ਛਪਾਰ ਦੇ ਮੇਲੇ
                             ਰਣਜੀਤ ਸਿੰਘ ਪ੍ਰੀਤ
                  ਪੰਜਾਬੀ ਜਿੱਥੇ ਹਮਲਾਵਰਾਂ ਦਾ ਸ਼ਿਕਾਰ ਬਣਦੇ ਰਹੇ ਹਨ,ਉੱਥੇ ਇਹਨਾਂ ਨੇ ਆਪਣੇ ਅਮੀਰ ਅਤੇ ਤੰਦਰੁਸਤ ਵਿਰਸੇ ਨੂੰ ਵੀ ਸੰਭਾਲੀ ਰੱਖਿਆ ਹੈ । ਆਪਸੀ ਪਿਆਰ ਦੀਆਂ ਬਾਤਾਂ ਅਤੇ ਭਾਈਚਾਰਕ ਸਾਂਝ ਦਾ ਦੁਨੀਆਂ ਲੋਹਾ ਮੰਨਦੀ ਹੈ । ਮੇਲੇ ਮੁਸਾਹਵੇ ,ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਇਹਨਾ ਦੇ ਮਿਲਾਪੜੇ ਸੁਭਾਅ ਅਤੇ ਖੁਲਦਿਲੇ ਵਿਚਾਰਾਂ ਤੇ ਮੁਹਰ ਲਾਉਂਦੀ ਹੈ । ਅਜਿਹੀ ਕਸਵੱਟੀ ਉੱਤੇ ਹੀ ਖ਼ਰਾ ਉਤਰਦਾ ਹੈ,ਲੁਧਿਆਣਾ ਜ਼ਿਲ੍ਹੇ ਦਾ ਮੇਲਾ ਛਪਾਰ । ਜਿਸ ਵਿੱਚ ਲੋਕ ਢਾਣੀਆਂ ਬੰਨ੍ਹ ਬੰਨ੍ਹ ਜਾਇਆ ਕਰਦੇ ਹਨ । ਢੋਲ-ਢਮੱਕੇ,ਬੋਲੀਆਂ,ਰੰਗ-ਬਰੰਗੀਆਂ ਪੱਗਾਂ,ਚੁੰਨੀਆਂ,ਹਾਰ ਸ਼ਿਗਾਰ ਨਾਲ ਰੰਗ ਬੱਝਿਆ ਹੁੰਦਾ ਹੈ । ਦੂਰ ਦੂਰ ਦੇ ਦੁਕਾਨਦਾਰ ਦੁਕਾਨਾ ਸਜਾਇਆ ਕਰਦੇ ਹਨ । ਚੰਡੋਲ ਝੂਟੇ,ਅਤੇ ਸਾਇੰਸ ਤਕਨੀਕੀ ਨੁਮਾਇਸ਼ਾਂ ਵੀ ਖਿੱਚ ਦਾ ਕੇਂਦਰ ਬਣਿਆਂ ਕਰਦੀਆਂ ਹਨ । ਰਾਜਨੀਤਕ ਲੀਡਰਾਂ ਨੂੰ ਮੁਸ਼ਕਲ ਨਾਲ ਹੀ ਮਾਈਕ ਮਿਲਦਾ ਹੈ । ਰਾਜਨੀਤੀ ਦੀ ਇਸ ਆਮਦ ਨੇ ਲੋਕਾਂ ਦੇ ਸੁਹਜ-ਸੁਆਦ,ਸਾਂਝ ਅਤੇ ਮੇਲਾ ਮੇਲੀਆਂ ਦਾ,ਯਾਰਾਂ ਬੇਲੀਆਂ ਦਾ ਵਾਲੀਆਂ ਗੱਲਾਂ ਨੂੰ ਬਿਮਾਰ ਕਰਿਆ ਹੈ ।
                      ਜਿਵੇਂ ਹਰ ਤਿੱਥ ਤਿਓਹਾਰ ਦਾ ਕੋਈ ਨਾ ਕੋਈ ਪਿਛੋਕੜ ਮੌਜੂਦ ਹੈ ,ਇਵੇਂ ਇਸ ਮੇਲੇ ਬਾਰੇ ਵੀ ਰੌਚਕ ਵੇਰਵੇ ਮਿਲਦੇ ਹਨ । ਇਸ ਦਾ ਸਬੰਧ ਗੁੱਗੇ ਪੀਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ । ਏਥੇ ਸਥਿੱਤ ਉਸਦੀ ਮਾੜੀ ਅਤੇ ਉਸਦੇ ਪਿਆਰੇ ਮਿੱਤਰ ਸਿੱਧ ਸੁਲੱਖਣ ਦੀ ਮੂਰਤੀ ਵੀ ਸ਼ੁਸ਼ੋਬਤ ਹੈ । ਕਰੀਬ 1140 ਈਸਵੀ ਵਿੱਚ ਸਿੰਧ ਤੋਂ ਰਾਜਸਥਾਨ ਅਪੜੇ ਮਹਾਰਾਜਾ ਜਗਦੇਵ ਨੇ ਆਪਣੇ ਵੰਸ਼ ਨੂੰ ਵਿਸਥਾਰ ਦੇਣ ਲਈ,ਖ਼ਲੀਫ਼ਾ ਵੰਸ਼ ਦੀ ਜੜ੍ਹ ਪੁੱਟ ਕੇ ਆਪਣੀ 6 ਵੀਂ ਪੀਹੜੀ ਤੱਕ ਦੇ ਜੀਵਨ ਦੌਰਾਂਨ ਸਿੰਧ ਵਿੱਚ ਕਰਾਚੀ ਤੱਕ ਯੁੱਧ ਲੜ੍ਹਨ ਦੀ ਪ੍ਰਵਾਨਗੀ ਦਿੰਦੇ ਹੋਏ ਆਪਣੇ ਪੋਤਿਆਂ ਬੋਘਾ ਰਾਇ ਅਤੇ ਛਾਪਾ ਰਾਇ ਨੂੰ ਪਿੰਡ ਵਿੱਚ ਵਸਾ ਕੇ ਆਪਣੇ ਵੰਸ਼ਜ਼ ਸਿੱਧ ਸੁਲੱਖਣ ਨੂੰ ਗੁਰ ਮੰਤਰ ਸਿਖਾਏ । ਇਹਨਾਂ ਦੋਹਾਂ ਦੀ ਏਥੇ ਜਗ੍ਹਾ ਵੀ ਬਣੀ ਹੋਈ ਹੈ । ਗੁੱਗਾ ਪੀਰ ਦੀ ਮਾੜੀ ਤੇ ਸਦੀਆਂ ਤੋਂ ਇਹ ਮੇਲਾ ਹਰ ਸਾਲ 3 ਦਿਨਾਂ ਲਈ ਭਾਦੋਂ ਦੀ ਪੁੰਨਿਆਂ ਤੱਕ ਭਰਦਾ ਹੈ । ਪਿੰਡ ਦੀ ਦੱਖਣੀ ਗੁੱਠੇ  ਪੀਰ ਦੀ ਮਾੜੀ ਤੇ ਭਰਨ ਵਾਲੇ ਇਸ ਮੇਲੇ ਬਾਰੇ ਇਹ ਮੱਤ ਵੀ ਪ੍ਰਚੱਲਤ ਹੈ ਕਿ ਰਾਜਸਥਾਨ ਦੀ ਕਿਸੇ ਮਾੜੀ ਤੌ ਮਿੱਟੀ ਲਿਆ ਕੇ 1890 ਬਿਕਰਮੀ ਵਿੱਚ , ਇੱਥੇ ਸਥਾਪਨਾ ਕੀਤੀ ਗਈ ਸੀ ਅਤੇ ਮੇਲਾ ਉਦੋਂ ਤੋਂ ਹੀ ਭਰਦਾ ਆ ਰਿਹਾ ਹੈ । ਏਥੇ ਹੀ ਕੁਟੀਆ ਹਲਟੀ ਵਿਖੇ ਸੰਤ ਭੂਰੀਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭੰਡਾਰਾ ਚਲਾਇਆ ਜਾਂਦਾ ਹੈ ।

                           ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਆਪਣਾ ਰੂਪ ਬਦਲ ਕੇ ਮਨੁੱਖੀ ਜਾਮੇ ਵਿੱਚ ਪ੍ਰਵੇਸ਼ ਹੋ ਸਕੇ । ਅੱਜ ਮਿਥ ਨਾਲੋਂ ਤੱਥ ਨੂੰ ਅਲੱਗ ਕਰਨਾ ਮੁਸ਼ਕਲ ਹੋ ਗਿਆ ਹੈ । ਦੰਤ ਕਥਾਵਾਂ ਨੇ ਹੀ ਬਹੁਤੀ ਥਾਂ ਮੱਲ ਲਈ ਹੈ । ਕਿਹਾ ਜਾਂਦਾ ਹੈ ਕਿ ਧਰਤੀ ਸ਼ੇਸ਼ ਨਾਗ ਦੇ ਫਣਾਂ ਉੱਤੇ ਟਿਕੀ ਹੋਈ ਹੈ । ਉੱਥੇ ਭਗਵਾਨ ਵਿਸ਼ਣੂੰ ਦਾ ਸਿੰਘਾਸਨ ਹੈ । ਜ਼ਮੀਨ ਵਾਹੁਣ,ਬੀਜਣ,ਅਤੇ ਫ਼ਸਲ ਕੱਟਣ ਤੋਂ ਪਹਿਲਾਂ ਸਰਪ ਪੂਜਾ ਦੀ ਰਿਵਾਇਤ ਨੂੰ ਬ੍ਰਹਮਣੀ,ਜੈਨਮੱਤ,ਅਤੇ ਬੋਧੀ ਕਿਸੇ ਨਾ ਕਿਸੇ ਰੰਗ ਢੰਗ ਵਿੱਚ ਪ੍ਰਵਾਨ ਕਰਦੇ ਰਹੇ ਹਨ । ਪੰਜਾਬ,ਦੇਸ਼-ਵਿਦੇਸ਼ ਦੇ ਸ਼ਰਧਾਲੂ ਗੁੱਗਾ ਪੀਰ ਨੂੰ ਸੱਪਾਂ ਦਾ ਰਾਜਾ ਮੰਨਕੇ ਪੂਜਦੇ ਹਨ । ਗੁੱਗਾ ਇੱਕ ਰਾਜਪੂਤ ਯੋਧਾ ਸੀ । ਪਰ ਉਸ ਨੂੰ ਪੀਰ ਵਜੋਂ ਪੂਜਿਆ ਜਾਣ ਲੱਗਿਆ ਹੈ । ਜਿਸ ਨੇ ਆਪਣੇ ਕੋੜਮੇ-ਕਬੀਲੇ ਅਤੇ ਹਮਲਾਵਰ ਮੁਸਲਮਾਨ ਧਾੜਵੀਆਂ ਨਾਲ ਵੀ ਲੜਾਈਆਂ ਲੜੀਆਂ ।
               ਪ੍ਰਮੁੱਖ ਦੰਦ ਕਥਾ ਅਨੁਸਾਰ ਗੁੱਗਾ ਰਾਜਪੂਤ ਚੌਹਾਨ ਸੀ । ਜਿਸ ਦਾ ਜਨਮ ਬੀਕਾਂਨੇਰ ਦੇ ਬੇ-ਔਲਾਦ ਰਾਜਾ ਜੈਮਲ ਦੀ ਪਤਨੀ ਰਾਣੀ ਬਾਛਲ ਦੀ ਕੁੱਖੋਂ ਕਿਸੇ ਸਾਧੂ ਵਲੋਂ ਦਿੱਤੀ ਗੁੱਗਲ ਸਦਕਾ ਹੋਇਆ । ਜਿਸ ਤੋਂ ਉਹਦਾ ਨਾਅ ਗੁੱਗਾ ਪਿਆ । ਇਸ ਦੀ ਮੰਗਣੀ ਜ਼ਮਾਨੇ ਦੀ ਖ਼ੂਬਸੂਰਤ ਮੁਟਿਆਰ ਸਿਲਿਅਰ ਨਾਲ ਹੋਈ ਪਰ ਗੁੱਗੇ ਦੇ ਮਸੇਰਾਂ ਅਰਜੁਨ ਅਤੇ ਸੁਰਜਨ ਨੇ ਹਿੱਕ ਦੇ ਜ਼ੋਰ ਨਾਲ ਇਹ ਰਿਸ਼ਤਾ ਤੁੜਵਾਕੇ ,ਸਿਲਿਅਰ ਨੂੰ ਆਪ ਲੈ ਗਏ । ਗੁੱਗੇ ਨੇ ਸੱਪ ਦਾ ਰੂਪ ਧਾਰਕੇ ਸਹੇਲੀਆਂ ਵਿੱਚ ਬੈਠੀ ਸਿਲਿਅਰ ਨੂੰ ਜਾ ਡੱਸਿਆ । ਫਿਰ ਇਸ ਸ਼ਰਤ ਉੱਤੇ ਕਿ ਸਿਲਿਅਰ ਉਹਦੀ ਪਤਨੀ ਬਣੇਗੀ ,ਗੁੱਗੇ ਨੇ ਉਹਦਾ ਜ਼ਹਿਰ ਚੂਸ ਲਿਆ । ਪਰ ਅਰਜਨ-ਸੁਰਜਨ ਨੂੰ ਗੁੱਗੇ ਨੇ ਮਾਰ ਮੁਕਾਇਆ ਅਤੇ ਸਿਲਿਅਰ ਨੂੰ ਲੈ ਆਇਆ । ਰਾਣੀ ਬਾਛਲ ਨੇ ਜਦ ਇਹ ਸੁਣਿਆਂ ਕਿ ਉਹਦੇ ਪੁੱਤ ਨੇ ਉਹਦੀ ਭੈਣ ਨੂੰ ਨਿਪੁੱਤੀ ਕਰ ਆਂਦਾ ਹੈ ,ਤਾਂ ਉਸ ਨੇ ਕਿਹਾ ਕਿ ਉਹ ਮੇਰੇ ਮੱਥੇ ਨਾ ਲੱਗੇ । ਇਹ ਸੁਣ ਕੇ ਗੁੱਗਾ ਘੋੜੇ ਸਮੇਤ ਧਰਤੀ ਵਿੱਚ ਸਮਾਅ ਗਿਆ । ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਗੁੱਗਾ ਆਪਣੀ ਮਾਂ ਤੋਂ ਚੋਰੀ ਸਿਲਿਅਰ ਨੂੰ ਮਿਲਣ ਆਉਂਦਾ ਰਿਹਾ । ਉਹਦੀ ਮਾਂ ਨੂੰ ਸ਼ੱਕ ਹੋ ਗਿਆ,ਤਾਂ ਗੁੱਗਾ ਆਉਣੋਂ ਹਟ ਗਿਆ ਅਤੇ ਆਪਣੇ ਸਾਥੀਆਂ ,ਪਰਿਵਾਰ ਮੈਂਬਰਾਂ ਸਮੇਤ ਮਹਿਮੂਦ ਗਜ਼ਨਵੀ ਨਾਲ ਲੜਦਾ ਘੋੜੇ ਸਮੇਤ ਮਾਰਿਆ ਗਿਆ । ਜਿਸ ਦੀ ਸਮਾਧ ਘੋੜੇ ਸਮੇਤ ਦਦਰੇਵਾ ਪਿੰਡ ਦੇ ਲਾਗੇ ਬੀਕਾਂਨੇਰ ਵਿੱਚ ਸਥਿੱਤ ਹੈ । ਹਾਜ਼ੀ ਰਤਨ ਨਾਲ ਵੀ ਨਾਤਾ ਜੋੜਿਆ ਜਾਂਦਾ ਹੈ । ਇਹ ਵੀ ਪ੍ਰਚੱਲਤ ਹੈ ਕਿ ਮਿੱਟੀ ਕੱਢਣ ਵਾਲੇ ਉਸ ਨੂੰ ਧਰਤੀ ਵਿੱਚੋਂ ਲੱਭਦੇ ਹਨ ।
                   ਸ਼ਾਇਦ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਇਸ ਸਥਾਨ ਦਾ ਸਬੰਧ ਮਹਾਂਭਾਰਤ ਕਾਲ ਨਾਲ ਜੋੜ ਕੇ ਵੇਖਣ ਦੀ ਕਥਾ ਵੀ ਪ੍ਰਚੱਲਤ ਹੈ ਅਤੇ ਇਹ ਪ੍ਰਤਾਪੀ ਅਤੇ ਮਕਬੂਲ ਛੱਪਾ ਰਾਣੀ ਦੀ ਰਾਜਧਾਨੀ ਵੀ ਸੀ । ਇਹ ਵੀ ਕਿਹਾ ਜਾਂਦਾ ਕਿ ਅਰਜੁਨ ਦੇ ਪੁੱਤਰ ਅਭਿਮੰਨੂੰ ਦੀ ਮੰਗੇਤਰ ਕੌਲ ਬਸੰਤੀ ਵੀ ਏਥੋਂ ਦੀ ਹੀ ਸੀ । ਇਸ ਪਿੰਡ ਦਾ ਨਾਅ ਪਹਿਲੋਂ ਪਹਿਲ ਦਮੜੀ ਪਿੰਡ ਪ੍ਰਚੱਲਤ ਸੀ । ਸਤਲੁਜ ਦਾ ਵਹਿਣ ਵੀ ਏਥੇ ਸੀ । ਪੰਝੀ ਕਿਲ੍ਹੇ ਜ਼ਮੀਨ ਅਤੇ ਇਸ ਸਥਾਨ ਨੂੰ 1914 ਵਿੱਚ ਪੱਕਾ ਕਰਵਾਉਣ ਸਬੰਧੀ ਨਾਭੇ ਦੇ ਰਾਜਾ ਜਸਵੰਤ ਸਿੰਘ ਦਾ ਨਾਅ ਵੀ ਬੋਲਦਾ ਹੈ ।
                  ਏਥੇ ਖਿੱਲਾਂ,ਪਤਾਸੇ,ਅਨਾਜ,ਖੰਡ ਦੇ ਖਿਡੌਣੇ,ਸੇਵੀਆਂ,ਚਾਂਦੀ ਦਾ ਸੱਪ ਅਤੇ ਸੱਪਣੀ ਦਾ ਜੋੜਾ ਚੜ੍ਹਾਉਣ ਦੇ ਨਾਲ ਨਾਲ ਸ਼ਰਧਾਲੂ ਅੱਧੇ ਚੱਕਰ ਵਿੱਚ ਸੱਤ ਵਾਰ ਮਿੱਟੀ ਵੀ ਕਢਦੇ ਹਨ । ਇਸ ਮੇਲੇ ਨਾਲ ਸਬੰਧਤ ਕਈ ਪੰਜਾਬੀ ਲੋਕ ਬੋਲੀਆਂ ਵੀ ਪ੍ਰਚੱਲਤ ਹਨ ;
ਆਰੀ ਆਰੀ,ਮੇਲਾ ਤਾਂ ਛਪਾਰ ਲਗਦਾ ,ਲਗਦਾ ਜਗਤ ਤੋਂ ਭਾਰੀ।
ਮੇਲੇ ਗਿਆ,ਤਾਂ ਲਿਆਂਵੀਂ ਪਹੁੰਚੀ,ਵੇ ਲੈ ਜਾ ਮੇਰਾ ਗੁੱਟ ਮਿਣਕੇ ।
ਚੱਲ ਚੱਲੀਏ ਛਪਾਰ ਦੇ ਮੇਲੇ,ਮੁੰਡਾ ਤੇਰਾ ਮੈ ਚੱਕ ਲਊਂ।
ਮੇਰੀ ਰੋਂਦੀ ਨਾ ਵਰਾਈ ਲਾਡੋ,ਵੇ ਕੀ ਲੱਪ ਰਿਊੜੀਆਂ ਦੀ ।
ਦੂਰ ਦੂਰ ਤੋਂ ਆਉਂਦੀਆਂ ਨਾਰਾਂ,ਨਾਲੇ ਔਣ ਵਣਜਾਰੇ
ਉੱਠ ਛਪਾਰ ਦੇ ਮੇਲੇ ਨੂੰ, ਚੱਲ ਚੱਲੀਏ ਮੁਟਿਆਰੇ ।
ਮੇਲਿਆਂ ਚੋਂ ਮੇਲਾ,ਮੇਲਾ ਹੈ ਛਪਾਰ ਦਾ ,
ਟੌਹਰ ਕੱਢ ਮੁਟਿਆਰੇ,ਬੋਤਾ ਮੈ ਸ਼ਿੰਗਾਰਦਾ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
98157-07232
              

Wednesday, September 26, 2012

ਮਹਿਲਾ ਟੀ-20 ਵਿਸ਼ਵ ਕੱਪ ਵਿੱਚ 15 ਮੈਚ ਖੇਡਣਗੀਆਂ 8 ਟੀਮਾਂ

 ਮਹਿਲਾ ਟੀ-20 ਵਿਸ਼ਵ ਕੱਪ ਵਿੱਚ 15 ਮੈਚ ਖੇਡਣਗੀਆਂ 8 ਟੀਮਾਂ 
                            ਰਣਜੀਤ ਸਿੰਘ ਪ੍ਰੀਤ
                     ਪੁਰਸ਼ ਵਰਗ ਦੇ ਵਿਸ਼ਵ ਕੱਪ ਟੀ-20 ਕ੍ਰਿਕਟ ਮੁਕਾਬਲੇ ਦੀ ਸਫ਼ਲਤਾ ਨੂੰ ਵੇਖਦਿਆਂ ਇਹ ਮੁਕਾਬਲਾ ਮਹਿਲਾਵਾਂ ਲਈ ਵੀ 2009 ਤੋਂ ਕਰਵਾਇਆ ਜਾਣਾ ਸ਼ੁਰੂ ਹੋਇਆ । ਹੁਣ ਜਿੱਥੇ ਪੁਰਸ਼ ਵਰਗ ਦਾ ਇਹ ਟੂਰਨਾਮੈਂਟ ਚੌਥੀ ਵਾਰੀ ਸ਼੍ਰੀਲੰਕਾ ਦੀ ਮੇਜ਼ਬਾਨੀ ਅਧੀਨ ਖੇਡਿਆ ਜਾ ਰਿਹਾ ਹੈ,ਉੱਥੇ ਮਹਿਲਾ ਵਰਗ ਦਾ ਟੀ-20 ਵਿਸ਼ਵ ਕੱਪ ਵੀ ਸ਼੍ਰੀਲੰਕਾ ਵਿੱਚ ਹੀ ਤੀਜੀ ਵਾਰੀ 26 ਸਤੰਬਰ ਤੋਂ 7 ਅਕਤੂਬਰ ਤੱਕ ਹੋਣਾ ਹੈ । ਮਹਿਲਾ ਵਰਗ ਦੇ ਪਹਿਲ ਮੁਕਾਬਲ ਦਾ ਪਹਿਲਾ ਮੈਚ ਇੰਗਲੈਂਡ ਵਿੱਚ 11 ਜੂਨ ਨੂੰ ਕਾਊਂਟੀ ਮੈਦਾਨ ਟਾਊਂਟਨ ਵਿੱਖੇ ਵੈਸਟ ਇੰਡੀਜ਼ ਅਤੇ ਦੱਖਣੀ ਅਫਰੀਕਾ ਦਰਮਿਆਂਨ ਹੋਇਆ ਸੀ। ਵੈਸਟ ਇੰਡੀਜ਼ ਨੇ ਪਹਿਲਾ ਟਾਸ ਜਿੱਤਿਆ ਅਤੇ ਬੈਟਿੰਗ ਚੁਣੀ ਅਤੇ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਵੈਸਟ ਇੰਡੀਜ਼ ਦੀ ਸਟੈਫਨੀ ਟੇਲਰ ਮੈਚ ਦੀ ਸਰਵੋਤਮ ਖਿਡਾਰਨ ਬਣੀ । ਏਸੇ ਹੀ ਦਿਨ ਭਾਰਤੀ ਟੀਮ ਏਸੇ ਹੀ ਮੈਦਾਨ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰੀ । ਪੂਲ ਬੀ ਵਿੱਚ ਭਾਰਤੀ ਟੀਮ ਨੇ ਦੋ ਮੈਚ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਰੁੱਧ ਜਿੱਤੇ,ਇੱਕ ਹਾਰਿਆ ਅਤੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ 52 ਦੌੜਾਂ ਨਾਲ ਹਾਰ ਹੋਈ । ਪਹਿਲੇ ਟੀ-20 ਦਾ ਫਾਈਨਲ ਲਾਰਡਜ਼ ਵਿੱਚ 21 ਜੂਨ ਨੂੰ ਹੋਇਆ । ਇੰਗਲੈਂਡ ਨੇ ਟਾਸ ਜਿੱਤ ਕਿ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਸੌਂਪੀ,ਅਤੇ ਇਹ ਪਹਿਲਾ ਫਾਈਨਲ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤਿਆ । ਦੋ ਗਰੁੱਪਾਂ ਵਿੱਚ ਵੰਡੀਆਂ 8 ਟੀਮਾਂ ਨੇ 15 ਮੈਚ ਖੇਡੇ । ਵੈਸਟ ਇੰਡੀਜ਼ ਵਿੱਚ 2010 ਵਾਲਾ ਦੂਜਾ ਮੁਕਾਬਲਾ 5 ਮਈ ਤੋਂ 16 ਮਈ ਤੱਕ ਗਰੁੱਪ ਸਟੇਜ ਅਤੇ ਨਾਕ ਆਊਟ ਅਧਾਰ ਉੱਤੇ ਖੇਡਿਆ ਗਿਆ । ਪਹਿਲੇ ਮੁਕਾਬਲੇ ਵਾਂਗ ਹੀ 8 ਟੀਮਾਂ ਨੇ ਦੋ ਗਰੁੱਪਾਂ ਦੀ ਵੰਡ ਅਨੁਸਾਰ 15 ਮੈਚ ਖੇਡੇ । ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਬਾਰਬਡੋਸ ਵਿੱਚ 3 ਦੌੜਾਂ ਨਾਲ ਹਰਾਕੇ ਟਾਈਟਲ ਜਿੱਤਿਆ । ਇੱਕ ਵਾਰ ਫਿਰ ਭਾਰਤੀ ਟੀਮ ਸੈਮੀਫਾਈਨਲ ਵਿੱਚ ਆਸਟਰੇਲੀਆ ਤੋਂ 7 ਵਿਕਟਾਂ ਨਾਲ ਹਾਰ ਕੇ ਅੱਗੇ ਨਾ ਵਧ ਸਕੀ । ਉਂਜ ਭਾਰਤ ਦੀ ਗੇਂਦਬਾਜ਼ ਡਿਆਨਾ ਡੇਵਿਡ ਨੇ 9 ਵਿਕਟਾਂ ਲੈ ਕੇ ਪਿਛਲੇ ਰਿਕਾਰਡ ਦੀ ਬਰਾਬਰੀ ਕਰ ਵਿਖਾਈ । ਪਿਛਲਾ ਰਿਕਾਰਡ ਇੰਗਲੈਂਡ ਦੀ ਹੌਲੀ ਕਾਲਵਿਨ ਵੱਲੋਂ 11.77 ਦੀ ਔਸਤ ਨਾਲ 9 ਵਿਕਟਾਂ ਲੈ ਕੇ ਬਣਾਇਆ ਹੋਇਆ ਸੀ । ਪਰ ਨਿੱਜੀ ਉੱਚ ਸਕੋਰ ਦਾ ਨਵਾਂ ਰਿਕਾਰਡ 147 ਦੌੜਾਂ ਨਾਲ ਆਸਟਰੇਲੀਆ ਦੀ ਸਾਰਾ ਮੈਕਗਲੇਸ਼ਨ ਨੇ ਆਪਣੇ ਨਾਅ ਕਰਵਾ ਲਿਆ । ਵਿਸ਼ਵ ਕੱਪ ਦੀ ਸਰਵੋਤਮ ਖਿਡਾਰਨ ਵੀ ਆਸਟਰੇਲੀਆ ਦੀ ਹੀ ਨਿਕੋਲਾ ਬਰੋਵਾਨੇ ਬਣੀ । ਹੁਣ ਤੱਕ ਆਸਟਰੇਲੀਆ ਦੀ ਐਮੀ ਵਾਟਕਿਨਜ਼ ਨੇ ਸੱਭ ਤੋਂ ਵੱਧ 200 ਰਨ ਬਣਾਕੇ ਰਿਕਾਰਡ ਕਾਇਮ ਕੀਤਾ ਹੋਇਆ ਹੈ।
                          ਸ਼੍ਰੀਲੰਕਾ ਵਿੱਚ ਹੋ ਰਹੇ ਇਸ ਵਾਰੀ ਦੇ ਮੁਕਾਬਲੇ ਵਿੱਚ ਵੀ ਉਹੀ ਟੀਮਾਂ ਖੇਡ ਰਹੀਆਂ ਹਨ,ਜਿੰਨ੍ਹਾਂ ਨੇ ਪਹਿਲੇ ਦੋਨੋ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਹੈ । ਇਹਨਾ 8 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ । ਪੂਲ ਏ ਵਿੱਚ ਭਾਰਤ ਦੇ ਨਾਲ ਆਸਟਰੇਲੀਆ,ਪਾਕਿਸਤਾਨ,ਇੰਗਲੈਂਡ ਦੀਆਂ ਟੀਮਾਂ ਹਨ ,ਜਦੋਂ ਕਿ ਪੂਲ ਬੀ ਵਿੱਚ ਸ੍ਰੀਲੰਕਾ,ਨਿਊਜ਼ੀਲੈਂਡ,ਵੈਸਟ ਇੰਡੀਜ਼,ਅਤੇ ਦੱਖਣੀ ਅਫਰੀਕਾ ਨੂੰ ਦਾਖ਼ਲਾ ਦਿੱਤਾ ਗਿਆ ਹੈ । ਇਹਨਾਂ ਨੇ ਗਰੁੱਪ ਸਟੇਜ ਅਤੇ ਨਾਕ ਆਊਟ ਅਧਾਰ ਉੱਤੇ 15 ਮੈਚ ਖੇਡਣੇ ਹਨ । ਉਦਘਾਟਨੀ ਮੈਚ ਦੱਖਣੀ ਅਫਰੀਕਾ ਅਤੇ ਮੇਜ਼ਬਾਨ ਸ਼੍ਰੀਲੰਕਾ ਦਰਮਿਆਂਨ 26 ਸਤੰਬਰ ਨੂੰ ਗਾਲੇ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ । ਜੇਤੂ ਟੀਮ ਨੂੰ 60 ਹਜ਼ਾਰ ਡਾਲਰ,ਉਪ-ਜੇਤੂ ਨੂੰ 25 ਹਜ਼ਾਰ ਡਾਲਰ,ਤੀਜੀ-ਚੌਥੀ ਪੁਜ਼ੀਸ਼ਨ ਵਾਲੀਆਂ ਟੀਮਾਂ ਨੂੰ 10-10 ਹਜ਼ਾਰ ਡਾਲਰ ਅਤੇ ਲਗ ਦਾ ਹਰ ਮੈਚ ਜਿੱਤਣ ਵਾਲੀ ਟੀਮ ਨੂੰ 5-5 ਹਜ਼ਾਰ ਡਾਲਰ ਮਿਲਣੇ ਹਨ । ਹੈਰਾਨੀਜਨਕ ਗੱਲ ਹੈ ਕਿ ਪੁਰਸ਼ ਜਾਂ ਮਹਿਲਾ ਵਰਗ ਵਿੱਚ ਭਾਰਤੀ ਅੰਪਾਇਰ ਕੋਈ ਵੀ ਨਹੀਂ ਹੈ । ਆਸਟਰੇਲੀਆ ਦੇ ਚਾਰ ਹਨ । ਸਾਰੇ ਲੀਗ ਮੈਚ ਗਾਲੇ ਇੰਟਰਨੈਸ਼ਨਲ ਸਟੇਡੀਅਮ, ਗਾਲੇ ਵਿੱਚ 26 ਸਤੰਬਰ ਤੋਂ 30 ਸਤੰਬਰ ਤੱਕ ਹੋਣੇ ਹਨ । ਜਦੋਂ ਕਿ ਸੈਮੀਫਾਈਨਲ ਅਤੇ ਫਾਈਨਲ ਮੈਚ 4,5 ਅਤੇ 7 ਅਕਤੂਬਰ ਨੂੰ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਖੇਡੇ ਜਾਣੇ ਹਨ । ਬੰਗਲਾ ਦੇਸ਼ ਨੇ 2014 ਵਿੱਚ ਅਤੇ ਭਾਰਤ ਨੇ 2016 ਵਿੱਚ ਇਹ ਵਿਸ਼ਵ ਕੱਪ ਕਰਵਾਉਣਾ ਹੈ । ਮਤਲਬ ਕਿ ਇਸ ਵਾਰ ਵਾਂਗ ਅਗਲੇ ਦੋ ਵਿਸ਼ਵ ਕੱਪ ਵੀ ਏਸ਼ੀਆ ਵਿੱਚ ਹੀ ਖੇਡੇ ਜਾਣੇ ਹਨ । ਸ਼ਾਮਲ 8 ਟੀਮਾਂ ਨੇ 4 ਵਾਰਮ ਅੱਪ ਮੈਚ ਵੀ ਖੇਡੇ ਹਨ,ਸ਼ਨਿਚਰਵਾਰ ਨੂੰ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ,ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 121 ਦੌੜਾਂ ਨਾਲ ਹਰਾਉਂਣ ਤੋਂ ਇਲਾਵਾ ਆਸਟਰੇਲੀਆ-ਵੈਸਟ ਇੰਡੀਜ਼,ਭਾਰਤ ਅਤੇ ਨਿਊਜ਼ੀਲੈਂਡ ਨੇ ਵੀ ਆਪਸ ਵਿੱਚ ਖੇਡਦਿਆਂ ਐਤਵਾਰ ਨੂੰ ਅਭਿਆਸ ਕੀਤਾ ਹੈ ।
ਭਾਰਤੀ ਟੀਮ;- ਭਾਰਤੀ ਟੀਮ ਵਿੱਚ ਕਪਤਾਨ ਮਿਥਾਲੀ ਰਾਜ ਅਤੇ ਉਪ-ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਸੁਲੱਕਸ਼ਂਨਾ ਨੈਕ,ਝੂਲਨ ਗੋ ਸਵਾਮੀ,ਪੂਨਮ ਰੌਤ,ਗੌਹਰ ਸੁਲਤਾਨਾ,ਏਕਤਾ ਬਿਸ਼ਟ,ਅਰਚਨਾ ਦਾਸ,ਐਨ ਨਿਰੰਜਨਾ,ਮੋਨਾ ਮੇਸ਼ਰਾਮ,ਸ਼ੁਭਲਕਸ਼ਮੀ ਸ਼ਰਮਾਂ,ਅੰਜੂ ਪਾਟਿਲ,ਰੌਸ਼ਨਾਰਾ ਪ੍ਰਵੀਨ,ਅਮੀਤਾ ਸ਼ਰਮਾਂ ਦੇ ਨਾਅ ਸ਼ਾਮਲ ਹਨ ।

ਮਹਿਲਾ ਵਰਗ ਦੇ ਮੇਚਾਂ ਦਾ ਪੂਰਾ ਵੇਰਵਾ ਇਸ ਤਰ੍ਹਾ ਹੈ ;
ਪੂਲ ਏ ਦੇ ਮੈਚ ;-
27 ਸਤੰਬਰ ਇੰਗਲੈਂਡ ਬਨਾਮ ਪਾਕਿਸਤਾਨ,ਆਸਟਰੇਲੀਆ ਬਨਾਮ ਭਾਰਤ ।
29 ਸਤੰਬਰ ਆਸਟਰੇਲੀਆ ਬਨਾਮ ਪਾਕਿਸਤਾਨ,ਇੰਗਲੈਂਡ ਬਨਾਮ ਭਾਰਤ ।
ਪਹਿਲੀ ਅਕਤੂਬਰ ਭਾਰਤ ਬਨਾਮ ਪਾਕਿਸਤਾਨ,ਆਸਟਰੇਲੀਆ ਬਨਾਮ ਇੰਗਲੈਂਡ ।
ਪੂਲ ਬੀ ਦੇ ਮੈਚ
26 ਸਤੰਬਰ; ਸ਼੍ਰੀਲੰਕਾ ਬਨਾਮ ਦੱਖਣੀ ਅਫਰੀਕਾ। ਨਿਊਜ਼ੀਲੈਂਡ ਬਨਾਮ ਵੈਸਟ ਇੰਡੀਜ਼ ।
28 ਸਤੰਬਰ ; ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, ਸ਼੍ਰੀਲੰਕਾ ਬਨਾਮ ਵੈਸਟ ਇੰਡੀਜ਼ ।

30 ਸਤੰਬਰ ; ਵੈਸਟ ਇੰਡੀਜ਼ਬਨਾਮ ਦੱਖਣੀ ਅਫਰੀਕਾ, ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ।


****************************************************

Tuesday, September 18, 2012

ਚੌਥੇ ਟੀ-20 ਵਿਸ਼ਵ ਕੱਪ ਵਿੱਚ ਅੱਜ ਸ਼ਾਮ ਤੋਂ ਲੱਗਣਗੇ ਚੌਕੇ-ਛੱਕੇ



   ਚੌਥੇ ਟੀ-20 ਵਿਸ਼ਵ ਕੱਪ ਵਿੱਚ ਅੱਜ ਸ਼ਾਮ ਤੋਂ ਲੱਗਣਗੇ ਚੌਕੇ-ਛੱਕੇ
                             ਰਣਜੀਤ ਸਿੰਘ ਪ੍ਰੀਤ
             ਚੌਥਾ ਆਈ ਸੀ ਸੀ ਟਵੰਟੀ-20 ਵਿਸ਼ਵ ਕੱਪ 18 ਸਤੰਬਰ ਤੋਂ 7 ਅਕਤੂਬਰ ਤੱਕ ਸ੍ਰੀਲੰਕਾ ਦੀ ਮੇਜ਼ਬਾਨੀ ਅਧੀਨ ਖੇਡਿਆ ਜਾ ਰਿਹਾ ਹੈ । ਪੂਲ,ਲੀਗ,ਨਾਕ ਆਊਟ ਅਧਾਰਤ ਸਾਰੇ ਮੈਚ ਦਿਨ-ਰਾਤ ਦੇ ਸਮੇਂ ਵਾਲੇ ਹਨ । ਪਹਿਲਾ ਟੀ-20 ਵਿਸ਼ਵ ਕੱਪ ਦੱਖਣੀ ਅਫ਼ਰੀਕਾ ਵਿੱਚ ਸਤੰਬਰ 2007 ਨੂੰ ਭਾਰਤ ਨੇ ਪਾਕਿਸਤਾਨ ਨੂੰ ਹਰਾਕੇ,ਦੂਜਾ ਜੂਨ 2009 ਨੂੰ ਇੰਗਲੈਂਡ ਵਿੱਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ ਹਰਾਕੇ ਅਤੇ ਤੀਜਾ ਵੈਸਟ ਇੰਡੀਜ਼ ਵਿੱਚ 2010 ਨੂੰ ਇੰਗਲੈਂਡ ਨੇ ਆਸਟਰੇਲੀਆ ਨੂੰ ਹਰਾ ਕੇ ਜਿੱਤਿਆ ਹੈ । ਇਸ ਵਾਰੀ ਸ਼ਾਮਲ 12 ਟੀਮਾਂ ਦੇ 4 ਗਰੁੱਪ ਬਣਾਏ ਗਏ ਹਨ । ਪੂਲ ਏ ਵਿੱਚ ਭਾਰਤ,ਇੰਗਲੈਂਡ,ਅਫਗਾਨਿਸਤਾਨ,ਪੂਲ ਬੀ ਵਿੱਚ ਆਸਟਰੇਲੀਆ,ਵੈਸਟ ਇੰਡੀਜ਼,ਆਇਰਲੈਂਡ, ਪੂਲ ਸੀ ਵਿੱਚ ਮੇਜ਼ਬਾਨ ਸ੍ਰੀਲੰਕਾ,ਦੇ ਨਾਲ ਦੱਖਣੀ ਅਫਰੀਕਾ,ਜ਼ਿੰਬਾਬਵੇ ,ਪੂਲ ਡੀ ਵਿੱਚ ਪਾਕਿਸਤਾਨ,ਨਿਊਜ਼ੀਲੈਂਡ,ਬੰਗਲਾ ਦੇਸ਼ ਨੂੰ ਦਾਖ਼ਲਾ ਦਿੱਤਾ ਗਿਆ ਹੈ । ਪੂਲਾਂ ਦੀਆਂ ਸਿਖ਼ਰਲੀਆਂ 2-2 ਟੀਮਾਂ ਦੇ ਸੁਪਰ-8 ਤਹਿਤ ਨਾਕ ਆਊਟ ਗੇੜ ਵਿੱਚ 27 ਸਤੰਬਰ ਤੋਂ ਮੈਚ ਖੇਡੇ ਜਾਣਗੇ । ਜੇਤੂ ਟੀਮ ਨੂੰ 2 ਅੰਕ ,ਮੈਚ ਬਰਾਬਰ ਰਹਿਣਤੇ ਇੱਕ-ਇੱਕ ਅੰਕ,ਅਤੇ ਹਾਰਨ ਵਾਲੀ ਟੀਮ ਨੂੰ ਕੋਈ ਅੰਕ ਨਹੀਂ ਦੇਣ ਵਾਲਾ ਨਿਯਮ ਲਾਗੂ ਹੈ ।
                     ਇਸ ਵਿਸ਼ਵ ਕੱਪ ਦਾ ਵਿੱਸਾਈ ਵਿੱਸਾਅਧਿਕਾਰਤ ਗੀਤ ਹੈ । ਜਿਸ ਦੇ ਅਰਥ ਟਵੰਟੀ ਟਵੰਟੀ ਹਨ । ਐਤਕੀਂ ਸਾਰੇ ਮੈਚ ਤਿੰਨ ਮੈਦਾਨਾਂ ਵਿੱਚ ਹੋਣੇ ਹਨ । ਉਦਘਾਟਨੀ ਮੈਚ ਐਮ ਆਰ ਕੌਮਾਂਤਰੀ ਸਟੇਡੀਅਮ ਹੈਂਬਿਨਟੋਟਾ ਵਿੱਚ ਜ਼ਿੰਬਾਬਵੇ ਅਤੇ ਸ੍ਰੀਲੰਕਾ ਟੀਮ ਦਰਮਿਆਂਨ ਹੋਣਾ ਤੈਅ ਹੈ । ਫਾਈਨਲ 7 ਅਕਤੂਬਰ ਨੂੰ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਹੋਵੇਗਾ । ਜਦੋਂ ਕਿ ਤੀਜਾ ਖੇਡ ਮੈਦਾਨ  ਪਾਲਿਕਲੇ ਕੌਮਾਂਤਰੀ ਸਟੇਡੀਅਮ ਕੈਂਡੀ ਨਿਰਧਾਰਤ ਕੀਤਾ ਗਿਆ ਹੈ । ਜੇਤੂ ਟੀਮ ਨੂੰ 10 ਲੱਖ ਡਾਲਰ,ਉਪ-ਜੇਤੂ ਨੂੰ 5 ਲੱਖ,ਤੀਜੇ-ਚੌਥੇ ਸਥਾਨ ਵਾਲੀਆਂ ਟੀਮਾਂ ਨੂੰ ਢਾਈ-ਢਾਈ ਲੱਖ ਮਿਲਣਾ ਹੈ । ਜਦੋਂ ਕਿ ਸੁਪਰ ਅੱਠ ਦੀਆਂ ਚਾਰ ਜੇਤੂ ਟੀਮਾਂ ਨੂੰ 42-42 ਹਜ਼ਾਰ ਡਾਲਰ,ਪੂਲਾਂ ਵਿੱਚ ਲੀਗ ਮੈਚਾਂ ਦੌਰਾਨ ਹਰ ਮੈਚ ਜੇਤੂ ਟੀਮ ਨੂੰ 20500-20500 ਡਾਲਰ ਮਿਲਣੇ ਹਨ ।
                                     ਜਿੰਬਾਬਵੇ,ਆਇਰਲੈਂਡ,ਸਕਾਟਲੈਂਡ ਨੇ 2-2 ਵਾਰੀ ਅਤੇ ਨੀਦਰਲੈਂਡ, ਅਫਗਾਨਿਸਤਾਨ,ਕੀਨੀਆਂ ਨੇ ਇੱਕ-ਇੱਕ ਵਾਰੀ ਹੀ ਹਿੱਸਾ ਲਿਆ ਹੈ । ਭਾਰਤ, ਸ੍ਰੀਲੰਕਾ, ਆਸਟਰੇਲੀਆ, ਪਾਕਿਸਤਾਨ,ਬੰਗਲਾਦੇਸ਼,ਦੱਖਣੀ ਅਫਰੀਕਾ, ਇੰਗਲੈਂਡ,ਵੈਸਟ ਇੰਡੀਜ਼,ਨਿਊਜ਼ੀਲੈਂਡ, ਨੇ 3-3 ਵਾਰ ਮੁਕਾਬਲਾ ਖੇਡਿਆ ਹੈ । ਇਸ ਤਰ੍ਹਾਂ ਕੁੱਲ ਮਿਲਾਕੇ ਹੁਣ ਤੱਕ 15 ਦੇਸ਼ਾਂ ਨੇ ਹੀ ਸ਼ਿਰਕਤ ਕੀਤੀ ਹੈ । ਸੱਭ ਤੋਂ ਘੱਟ 2-2 ਮੈਚ ਅਫਗਾਨਿਸਤਾਨ ਅਤੇ ਕੀਨੀਆਂ ਨੇ ਖੇਡੇ ਹਨ ਅਤੇ ਇਹੀ ਹਾਰੇ ਹਨ । ਸੱਭ ਤੋਂ ਵੱਧ 20 ਮੈਚ ਪਾਕਿਸਤਾਨ ਖੇਡਿਆ ਹੈ ,ਇਹਨਾ ਵਿੱਚੋਂ ਉਸ ਨੇ 12 ਜਿੱਤੇ,7 ਹਾਰੇ ਅਤੇ ਇੱਕ ਟਾਈਡ ਰਿਹਾ ਹੈ । ਸ੍ਰੀਲੰਕਾ ਨੇ 18 ਮੈਚ ਖੇਡ ਕੇ 12 ਜਿੱਤੇ,6 ਹਾਰੇ ਹਨ । ਭਾਰਤੀ ਅਤੇ ਇੰਗਲੈਂਡ ਟੀਮ ਨੇ 17-17 ਮੈਚ ਖੇਡੇ ਹਨ। ਦੋਹਾਂ ਨੇ 8-8 ਜਿੱਤੇ ਹਨ,ਭਾਰਤ ਨੇ 7 ਹਾਰੇ,ਇੱਕ ਟਾਈਡ,ਅਤੇ ਇੱਕ ਬੇ-ਨਤੀਜਾ ਰਿਹਾ ਹੈ । ਜਦੋਂ ਕਿ ਇੰਗਲੈਂਡ ਨੇ 8 ਹਾਰੇ ਅਤੇ ਇੱਕ ਬੇ-ਨਤੀਜਾ ਰਿਹਾ ਹੈ । ਇਸ ਵਾਰੀ ਕੁੱਲ 27 ਮੈਚ ਖੇਡੇ ਜਾਣੇ ਹਨ ।
ਇਸ ਵਾਰੀ ਕਦੋਂ ਕਿਸ ਨੇ,ਕਿਸ ਤਾਰੀਖ਼ ਨੂੰ ਕਿੰਨੇ ਵਜੇ,ਕਿਹੜੇ ਮੈਦਾਨ ਵਿੱਚ ਜੇਤੂ ਬਣਨ ਲਈ ਸੰਘਰਸ਼ ਕਰਨਾ ਹੈ ਦਾ ਸੁਪਰ-8 ਤੱਕ ਪਹੁੰਚਣ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;
ਮੰਗਲਵਾਰ 18 ਸਤੰਬਰ,19:30 ਸਥਾਨਕ, ਪਹਿਲਾ ਮੈਚ ਪੂਲ ਸੀਸ਼੍ਰੀਲੰਕਾ ਬਨਾਮ ਜ਼ਿੰਬਾਬਵੇ,ਐਮ ਆਰ ਕੌਮਾਂਤਰੀ ਕ੍ਰਿਕਟ ਸਟੇਡੀਅਮ ਹੈਬਿਨਟੋਟਾ ।
ਬੁੱਧਵਾਰ 19 ਸਤੰਬਰ,15:30 ਸਥਾਨਕ, ਮੈਚ ਦੂਜਾ ਪੂਲ ਬੀਆਸਟਰੇਲੀਆ-ਆਇਰਲੈਂਡ
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ।
ਬੁੱਧਵਾਰ 19 ਸਤੰਬਰ,19:30 ਸਥਾਨਕ, ਮੈਚ ਤੀਜਾ ਪੂਲ ਏਭਾਰਤ-ਅਫਗਾਨਿਸਤਾਨ
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ।
ਵੀਰਵਾਰ 20 ਸਤੰਬਰ,19:30 ਸਥਾਨਕ, ਮੈਚ ਚੌਥਾ ਪੂਲ ਸੀ-ਦੱਖਣੀ ਅਫਰੀਕਾ-ਜ਼ਿੰਬਾਬਵੇ
ਐਮ ਆਰ ਕੌਮਾਂਤਰੀ ਕ੍ਰਿਕਟ ਸਟੇਡੀਅਮ ਹੈਬਿਨਟੋਟਾ ।
ਸ਼ੁੱਕਰਵਾਰ 21 ਸਤੰਬਰ,15:30 ਸਥਾਨਕ, ਮੈਚ 5 ਵਾਂ ਪੂਲ ਡੀ- ਬੰਗਲਾ ਦੇਸ਼ ਨਿਊਜ਼ੀਲੈਂਡ
ਪਾਲਕਿਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਕੈਂਡੀ ।
ਸ਼ੁੱਕਰਵਾਰ 21 ਸਤੰਬਰ,19:30 ਸਥਾਨਕ, ਮੈਚ 6 ਵਾਂ ਪੂਲ ਏ- ਇੰਗਲੈਂਡ-ਅਫਗਾਨਿਸਤਾਨ
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ।
ਸ਼ਨਿਚਰਵਾਰ 22 ਸਤੰਬਰ,15:30 ਸਥਾਨਕ, ਮੈਚ 7 ਵਾਂ ਪੂਲ ਸੀ-ਸ੍ਰੀਲੰਕਾ-ਦੱਖਣੀ ਅਫਰੀਕਾ,ਐਮ ਆਰ ਕੌਮਾਂਤਰੀ ਕ੍ਰਿਕਟ ਸਟੇਡੀਅਮ ਹੈਬਿਨਟੋਟਾ ।
ਸ਼ਨਿਚਰਵਾਰ 22 ਸਤੰਬਰ,19:30 ਸਥਾਨਕ, ਮੈਚ 8 ਵਾਂ ਪੂਲ ਬੀ- ਆਸਟਰੇਲੀਆ-ਵੈਸਟ ਇੰਡੀਜ਼ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ।
ਐਤਵਾਰ 23 ਸਤੰਬਰ,15:30 ਸਥਾਨਕ, ਮੈਚ 9 ਵਾਂ ਪੂਲ ਡੀ- ਨਿਊਜ਼ੀਲੈਂਡ-ਪਾਕਿਸਤਾਨ
ਪਾਲਕਿਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਕੈਂਡੀ ।
ਐਤਵਾਰ 23 ਸਤੰਬਰ,19:30 ਸਥਾਨਕ, ਮੈਚ 10 ਵਾਂ ਪੂਲ ਏ ਭਾਰਤ-ਇੰਗਲੈਂਡ
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ।
ਸੋਮਵਾਰ 24 ਸਤੰਬਰ,19:30 ਸਥਾਨਕ, ਮੈਚ 11 ਵਾਂ ਪੂਲ ਬੀ ਵੈਸਟ ਇੰਡੀਜ਼-ਆਇਰਲੈਂਡ
ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ।
ਮੰਗਲਵਾਰ 25 ਸਤੰਬਰ,19:30 ਸਥਾਨਕ, ਮੈਚ 12 ਵਾਂ ਪੂਲ ਡੀ- ਪਾਕਿਸਤਾਨ-ਬੰਗਲਾਦੇਸ਼
ਪਾਲਕਿਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਕੈਂਡੀ ।
                      ***********************
ਰਣਜੀਤ ਸਿੰਘ ਪ੍ਰੀਤ
ਮੁਬਾਇਲ ਸੰਪਰਕ;98157-07232

Friday, September 14, 2012

ਨਹੀਂ ਰਿਹਾ ਦਿਲ ਵੱਟੇ ਦਿਲ ਵਟਾਉਂਣ ਵਾਲਾ ;ਹਾਕਮ ਸੂਫ਼ੀ


             ਅੱਜ 14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;

       ਨਹੀਂ ਰਿਹਾ ਦਿਲ ਵੱਟੇ ਦਿਲ ਵਟਾਉਂਣ ਵਾਲਾ ;ਹਾਕਮ ਸੂਫ਼ੀ
                              ਰਣਜੀਤ ਸਿੰਘ ਪ੍ਰੀਤ
  ਅੱਜ 14 ਸਤੰਬਰ ਦੀ ਦੁਪਹਿਰ ਨੂੰ ਸਾਫ਼-ਸੁਥਰੀ ਗਾਇਕੀ ਦੇ ਸ਼ਾਹ ਸਵਾਰ ਹਾਕਮ ਸੂਫ਼ੀ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਕੁੱਝ ਉਹ ਲੋਕ ਵੀ ਸਪੀਕਰ ਦਾ ਅੜਾਟ ਪਵਾਉਂਣਗੇ ,ਜਿੰਨ੍ਹਾਂ ਨੇ ਨਿੱਜੀ ਵੱਡੇ ਸਰਮਾਇ ਦੇ ਬਾਵਜੂਦ ਵੀ ਬਿਮਾਰੀ ਸਮੇ ਹਾਕਮ ਸੂਫ਼ੀ ਦੀ ਮਦਦ ਲਈ ਹੱਥ ਨਹੀਂ ਵਧਾਇਆ । ਇਹਨਾਂ ਦੇ ਮਗਰਮੱਛੀ ਹੰਝੂ ਅੱਜ ਵੇਖਣ ਵਾਲੇ ਹੋਣਗੇ । ਗਾਇਕੀ ਦੇ ਸਿਖ਼ਰ ਤੇ ਬੈਠੇ ਅਤੇ ਹਾਕਮ ਸੂਫ਼ੀ ਨੂੰ ਆਪਣਾ ਉਸਤਾਦ ਕਹਿਣ ਵਾਲਿਆਂ ਨੇ ਵੀ ਮੁਸ਼ਕਲਾਂ ਸਮੇ ਘੇਸਲ ਵੱਟੀ ਰੱਖੀ । ਅੱਜ ਦੁੱਖ ਜੇ ਹੈ ਤਾਂ ਪੰਜਾਬੀ ਮਾਂ ਬੋਲੀ ਨੂੰ ,ਅੱਜ ਜੇ ਦੁੱਖ ਹੈ ਤਾਂ ਪੰਜਾਬੀਅਤ ਨੂੰ,ਅੱਜ ਜੇ ਦੁੱਖ ਹੈ ਤਾਂ ਉਹਦੇ ਭਰਾਵਾਂ ਹਰਚਰਨ ਚੀਨਾ,ਨਛੱਤਰ ਬਾਬਾ,ਭੈਣਾਂ ਸ਼ਾਤੀ,ਇੰਦਰਜੀਤ ਅਤੇ ਜਗਦੀਪ ਨੂੰ ,ਜਾਂ ਉਹਦੇ ਪਾਗੀ ਭਰਾਵਾਂ ਵਰਗੇ ਦੋਸਤਾਂ ਨੂੰ ਅਤੇ ਸਾਫ਼ ਸੁਥਰੀ ਲੇਖਣੀ ਵਾਲੀਆਂ ਕਲਮਾਂ ਨੂੰ,ਬਾਕੀ ਸੱਭ ਲੋਕ ਵਿਖਾਵਾ-ਡਰਾਮੇਬਾਜ਼ੀ-ਰਾਜਨੀਤੀ ਅਤੇ ਭਾਸ਼ਨ ਦੇਣ ਦਾ ਚਾਅ ਪੂਰਾ ਕਰਨ ਵਾਲੀਆਂ ਗੱਲਾਂ ਹਨ । ਅਜਿਹਾ ਕਿਸੇ ਨੇਤਾ ਜਾਂ ਪੈਸੇ ਦੇ ਪੁੱਤ ਨਾਲ ਵਾਪਰਿਆ ਹੁੰਦਾ,ਤਾਂ ਅੱਜ ਦੁਨੀਆਂ ਦੇ ਵੱਡੇ ਵੱਡੇ ਨੇਤਾਵਾਂ ਦੇ ਵੀ ਸ਼ੋਕ ਸੁਨੇਹੇਂ ਪਹੁੰਚਣੇ ਸਨ । ਦੇਸ਼ ਦੇ ਵੱਡੇ ਵੱਡੇ ਮੰਤਰੀਆਂ,ਨੇਤਾਵਾਂ ਦੀਆਂ ਗੱਡੀਆਂ ਨੇ ਗਿੱਦੜਬਹਾ ਦੇ ਰਾਹਾਂ ਨੂੰ ਗਰਦਾਗੋਰ ਕਰ ਦੇਣਾ ਸੀ । ਪਰ ਉਹ ਇੱਕ ਗਰੀਬੜਾ ਜਿਹਾ ਅਧਿਆਪਕ ਸੀ । ਕਾਲੀ ਕੰਬਲੀ ਅਤੇ ਡੱਫਲੀ ਉਹਦੀਆਂ ਸਾਥਣਾਂ ਸਨ । ਟੁੱਟਿਆ-ਭੱਜਿਆ ਸਾਇਕਲ ਉਹਦੇ ਔਖੇ ਸੌਖੇ ਰਾਹਾਂ ਦਾ ਸਾਥੀ ਸੀ । ਇਸ ਮੌਕੇ ਉਸ ਨੂੰ ਯਾਦ ਕਰਨਾ ਅਤੇ ਜੀਵਨ ਕਹਾਣੀ ਜਾਨਣਾ ਅਤੇ ਸਾਰਿਆਂ ਨਾਲ ਸਾਂਝੀ ਕਰਨਾ ਵੀ ਜ਼ਰੂਰੀ ਜਾਪਦਾ ਹੈ ।
                     ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਗੁੱਝੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ,ਨਾਭੇ ਤੋਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 22 ਜਨਵਰੀ 1976 ਨੂੰ ਅਧਿਆਪਕ ਵਜੋਂ ਜੰਗੀਰਾਣਾ ਸਕੂਲ ਵਿੱਚ ਹਾਜ਼ਰ ਹੋਣ ਅਤੇ ਏਥੋਂ ਹੀ 34 ਸਾਲਾਂ ਬਾਅਦ 31 ਮਾਰਚ 2010 ਨੂੰ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ 4 ਸਤੰਬਰ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਜਿੱਥੇ ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਹਰਚਰਨ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰਡ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਅਤੀ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਇਹਨਾਂ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਇੱਕ ਭੈਣ ਬਲਵਿੰਦਰ ਕੌਰ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਹਨ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਾ-ਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ਯਾਰੀ ਜੱਟ ਦੀਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਅੱਜ ਵੀ ਪੰਜਾਬੀਆਂ ਦੀ ਜ਼ੁਬਾਂਨ ਤੇ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ਦਿਲ ਵੱਟੇ ਦਿਲਅਤੇ ਦਿਲ ਤੜਫੇਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । ਉਸ ਨੇ ਪੈਸੇ ਲੈ ਕੇ ਨਹੀਂ ਗਾਇਆ,ਜਿਸ ਨੇ ਜੋ ਵੀ ਦੇ ਦਿੱਤਾ ,ਦੇ ਦਿੱਤਾ । ਚਰਖੇ ਦੀ ਟੁੱਟ ਗਈ ਮਾਹਲ ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਪਾਕਿਸਤਾਨੀ ਪੰਜਾਬ ਦੇ ਬਾਜ਼ਾਰ ਵਿੱਚ ਵੀ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ । ਉਸ ਦਾ ਕੁਦਰਤ ਨਾਲ ਬਹੁਤ ਮੋਹ ਸੀ । ਜੰਗੀਰਾਣਾ ਸਕੂਲ ਗਵਾਹੀ ਭਰਦਾ ਹੈ ਕਿ ਉੱਥੇ ਏਨੀ ਹਰਿਆਵਲ ਕਿਹੜੇ ਹੱਥਾਂ ਦੀ ਦੇਣ ਹੈ । ਗਿੱਦੜਬਹਾ ਦੇ ਸ਼ਮਸ਼ਾਨ ਘਾਟ ਦੀ ਹਰਿਆਵਲ ਇਸ ਗੱਲ ਨੂੰ ਤਸਦੀਕ ਕਰਦੀ ਹੈ ।

                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ । ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ ।ਉਸ ਨੂੰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਬਠਿੰਡਾ ਵਿਖੇ ਨਵੰਬਰ 2011 ਨੂੰ ਲਾਲ ਚੰਦ ਯਮਲਾ ਜੱਟ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਪਰ ਫਿਰ ਅਲੱਗ ਅਲੱਗ ਗਾਉਣ ਲੱਗੇ, ਸ਼ਾਇਦ ਗੁਰਦਾਸ ਮਾਨ ਦਾ ਫ਼ਰਸ਼ ਤੋਂ ਅਰਸ਼ ਤੇ ਜਾਣਾ ਕਾਰਣ ਰਿਹਾ ਹੋਵੇ । ਕਰੀਬ 15 ਸਾਲਾਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਪਰ ਦੋਨੋ ਨਮ ਅੱਖਾਂ ਨਾਲ ਇੱਕ ਦੂਜੇ ਨੂੰ ਵੇਖ ਰਹੇ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ । ਜਿਸ ਨੂੰ ਗੁਰਦਾਸ ਮਾਨ ਨੇ ਅਪਣਾਇਆ ਅਤੇ ਖ਼ੂਬ ਨਾਮ ਕਮਾਇਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ । ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁੰਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ ਹਨ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਲੋਕ ਹਾਕਮ ਸੂਫੀ ਨੂਂ ਹੀ ਉਸਤਾਦ ਮੰਨਦੇ ਹਨ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਝੁੱਗੀਆਂਝੌਂਪੜੀਆਂ ਵਾਲੇ, ਜੋਗੀ,ਗੱਡੀਆਂ ਵਾਲੇ ਰਮਤਾ ਕਬੀਲੇ ਅਤੇ ਉਹਦੇ ਪ੍ਰਸੰਸਕ ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ ? ਪਰ ਉਹ ਅਜਿਹੀਆਂ ਅਮਿਟ ਪੈੜਾਂ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ਼ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫ਼ੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

Thursday, September 13, 2012

76 ਸਾਲਾਂ ਬਾਅਦ ਬਰਤਾਨੀਆਂ ਨੇ ਜਿੱਤਿਆ ਟੇਨਿਸ ਖ਼ਿਤਾਬ,


      76 ਸਾਲਾਂ ਬਾਅਦ ਬਰਤਾਨੀਆਂ ਨੇ ਜਿੱਤਿਆ ਟੇਨਿਸ ਖ਼ਿਤਾਬ,
                               ਰਣਜੀਤ ਸਿੰਘ ਪ੍ਰੀਤ
                       ਅਮਰੀਕੀ ਓਪਨ ਦੇ ਇਤਿਹਾਸ ਵਿੱਚ ਬਰਤਾਨੀਆਂ ਦੇ ਐਂਡੀ ਮਰੇ ਨੇ ਸਰਬੀਆ ਦੇ ਨੋਵਾਕ ਜੋਕੋਵਿੱਚ ਨੂੰ 7-6,7-5,2-6,3-6,6-2 ਨਾਲ ਹਰਾ ਕੇ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ । ਬਰਤਾਨੀਆਂ ਦੀ ਪੁਰਸ਼ ਗਰੈਂਡਸਲੈਮ ਲਈ 76 ਸਾਲਾਂ ਤੋਂ ਲੱਗੀ ਔੜ ਨੂੰ ਤੋੜਨ ਵਿੱਚ ਸਫ਼ਲ ਰਿਹਾ ਮਰੇ ਨੇ ਖ਼ਿਤਾਬ ਜਿੱਤ ਕੇ ਵੱਡੇ ਚੈਪੀਅਨ ਬਣਨ ਦਾ ਤਾਜ ਪਹਿਨਿਆਂ ਹੈ । ਇਸ ਤੋਂ ਪਹਿਲਾਂ ਫ੍ਰੈਡ ਪੈਰੀ ਨੇ 1936 ਵਿੱਚ ਅਮਰੀਕੀ ਓਪਨ ਦਾ ਖ਼ਿਤਾਬ ਜਿੱਤਿਆ ਸੀ । ਇਹ ਮੈਚ 4 ਘੰਟੇ 54 ਮਿੰਟ ਤੱਕ ਚੱਲਿਆ । ਜੋ ਅਮਰੀਕੀ ਓਪਨ ਇਤਿਹਾਸ ਦਾ ਦੂਜਾ ਲੰਬੇ ਸਮੇ ਤੱਕ ਚੱਲਿਆ ਮੈਚ ਹੈ ।
                  25 ਵਰ੍ਹਿਆਂ ਦੇ ਮਰੇ ਨੇ ਮੈਚ ਵਿੱਚ 5 ਏਸ ਅਤੇ ਵਿਰੋਧੀ ਨੇ 7 ਏਸ ਲਗਾਏ । ਟੇਨਿਸ ਰੈਕਿੰਗ ਦੇ ਟਾਪ ਟੈੱਨ ਖਿਡਾਰੀਆਂ ਨਾਲ ਇਸ ਸਾਲ ਮਰੇ ਨੇ 7 ਮੈਚ ਖੇਡੇ ਹਨ । ਜਿੰਨ੍ਹਾਂ ਵਿੱਚੋਂ 6 ਵਿੱਚ ਜਿੱਤ ਹਾਸਲ ਕੀਤੀ ਹੈ । ਇੱਕੋ ਇੱਕ ਹਾਰ ਵਿੰਬਿਲਡਨ ਦੇ ਫਾਈਨਲ ਵਿੱਚ ਰੋਜ਼ਰ ਫੈਡਰਰ ਹੱਥੋਂ ਹੋਈ ਹੈ । ਅਮਰੀਕੀ ਓਪਨ ਵਿੱਚ ਆਰਥਰ ਐਸ਼ ਕੋਰਟ ਤੇ ਇਕ ਹੋਰ ਇਤਿਹਾਸ ਵੀ 17 ਸਾਲਾਂ ਬਾਅਦ ਬਣਿਆਂ ,ਜਦ ਫਾਈਨਲ ਦੂਜੇ ਅਤੇ ਤੀਜੇ ਦਰਜੇ ਦੇ ਖਿਡਾਰੀਆਂ ਦਰਮਿਆਂਨ ਖੇਡਿਆ ਗਿਆ ।ਇਸ ਤੋਂ ਪਹਿਲਾਂ 1995 ਵਿੱਚ ਦੂਜੇ ਦਰਜੇ ਦੇ ਪੀਟ ਸਪਰਾਂਸ ਨੇ ਤੀਜੇ ਦਰਜੇ ਦੇ ਬੋਰਿਸ ਬੈਕਰ ਨੂੰ ਮਾਤ ਦਿੱਤੀ ਸੀ । ਇੱਕ ਹੋਰ ਬਹੁਤ ਰੌਚਕ ਗੱਲ ਇਹ ਵੀ ਹੈ ਕਿ ਮਰੇ ਨੇ ਜਿੱਥੇ ਇਹ ਇਸ ਸਾਲ ਦਾ 7 ਵਾਂ ਮੁਕਾਬਲਾ ਖੇਡਿਆ ,ਉੱਥੇ ਉਹ ਉੱਚੀ ਰੈਂਕਿੰਗ ਵਾਲੇ ਨੌਵਾਕ ਜੋਕੋਵਿੱਚ ਤੋਂ 7 ਦਿਨ ਹੀ ਵੱਡਾ ਹੈ । ਯੂ ਐਸ ਓਪਨ ਦੇ ਇਤਿਹਾਸ ਇਹ ਪਹਿਲਾ ਮੌਕਾ ਹੈ ਕਿ ਏਨੀ ਥੋੜੀ ਉਮਰ ਦੇ ਫ਼ਰਕ ਵਾਲਿਆਂ ਦਾ ਫਾਈਨਲ ਮੈਚ ਹੋਇਆ । ਇਸ ਤੋਂ ਪਹਿਲਾਂ ਇਹ ਰਿਕਾਰਡ 16 ਦਿਨਾਂ ਦੀ ਉਮਰ ਦੇ ਫ਼ਰਕ ਵਾਲਾ ਸੀ,ਜੋ 1977 ਵਿੱਚ ਗਿਲੇਰਮੋ ਵਿਲਾਸ ਅਤੇ ਜਿਮੀ ਕਾਨਰਜ਼ ਦੇ ਖੇਡਣ ਨਾਲ ਬਣਿਆ ਸੀ । ਵਿਲਾਸ ਦੀ ਉਮਰ ਵਿਰੋਧੀ ਤੋਂ ਵੱਧ ਸੀ । ਐਂਡੀ ਮਰੇ ਦਾ ਜਨਮ 15 ਮਈ 1987 ਨੂੰ ਸਕਾੇਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਟੇਨਿਸ ਕੋਚ ਜੂਡੀ ਦੀ ਕੁੱਖੋਂ ਹੋਇਆ ਅਤੇ ਉਸ ਨੇ ਆਣੇ ਬੇਟੇ ਨੂੰ 5 ਸਾਲ ਦੀ ਉਮਰ ਵਿੱਚ ਟੇਨਿਸ ਖੇਡ ਵੱਲ ਮੋੜਿਆ । ਉਹ ਅਜੇ 8 ਸਾਲਾਂ ਦਾ ਹੀ ਸੀ ਕਿ 1996 ਵਿੱਚ ਡਨਬਲੇਨ ਦੇ ਕਤਲੇਆਮ ਸਮੇਂ ਉਹ ਫਸਾਦੀਆਂ ਦੇ ਘੇਰੇ ਵਿੱਚ ਫਸ ਗਿਆ ਸੀ,ਇਸ ਹਮਲੇ ਵਿੱਚ ਸਕੂਲ ਦੀ ਅਧਿਆਪਕਾ ਸਮੇਤ 16 ਜਾਨਾਂ ਗੀਆਂ ਸਨ । ਪਰ ਮਰੇ ਪ੍ਰਿੰਸੀਪਲ ਦੇ ਕਮਰੇ ਵਿੱਚ ਛੁਪ ਗਿਆ ਸੀ ਅਤੇ ਹੁਸ਼ਿਆਰੀ ਨਾਲ ਜਾਨ ਬਚਾ ਲਈ ਸੀ । ਉਹ ਉਦੋਂ 9 ਸਾਲ ਦਾ ਸੀ ਜਦ ਉਹਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ । ਮਰੇ ਆਪਣੇ ਭਰਾ ਜੇਮੀ ਨਾਲ ਆਪਣੇ ਪਿਤਾ ਕੋਲ ਹੀ ਰਿਹਾ । ਪਰ ਟੇਨਿਸ ਸਿਖਲਾਈ ਉਹਦੀ ਮਾਂ ਜੂਡੀ ਹੀ ਦਿੰਦੀ ਰਹੀ । ਸਿਰਫ਼ 12 ਸਾਲ ਦੀ ਉਮਰ ਵਿੱਚ ਮਰੇ ਨੇ ਜੂਨੀਅਰ ਓਰੇਂਜ ਬਾਊਲ ਮੁਕਾਬਲਾ ਜਿੱਤ ਕੇ ਸਭ ਦੇ ਮਨ ਮੋਹ ਲਏ ਸਨ । ਇੱਕ ਗੱਲ ਹੋਰ ਜੋ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਐਂਡੀ ਮਰੇ ਦੇ ਗੋਡੇ ਆਮ ਵਿਅਕਤੀ ਵਾਂਗ ਨਹੀਂ ਹਨ । ਇਹਨਾਂ ਵਿੱਚ ਫ਼ਰਕ ਹੈ । ਪਰ ਟੇਨਿਸ ਪੂਰੀ ਸ਼ਕਤੀ ਨਾਲ ਖੇਡਦਾ ਹੈ । ਐਂਡੀ ਮਰੇ ਨੂੰ ਵਧੀਆ ਰੈਕਿੰਗ 17 ਅਗਸਤ 2009 ਨੂੰ 2 ਮਿਲੀ,ਜਦੋਂ ਕਿ ਹੁਣ ਉਹਦੀ ਰੈਂਕਿੰਗ 3 ਹੈ । ਮਰੇ ਤੇ ਇਸ ਗੱਲ ਦਾ ਵੀ ਇਸ ਫਾਈਨਲ ਸਮੇ ਦਬਾਅਸੀ ਕਿ ਉਹ ਪੰਜਵੀ ਵਾਰ ਫਾਈਨਲ ਹਾਰਨ ਵਾਲਾ ਵਿਸ਼ਵ ਦਾ ਦੂਜਾ ਖਿਡਾਰੀ ਨਾ ਬਣ ਜਾਵੇ । ਇਸ ਤੋਂ ਪਹਿਲਾਂ ਟੇਨਿਸ ਇਤਿਹਾਸ ਵਿੱਚ ਪੰਜ ਗਰੈਂਡਸਲੈਮ ਹਾਰਨ ਆਸਟਰੇਲੀਆ ਦੇ ਫ੍ਰੈਡ ਸਟੋਲ ਦੇ ਨਾਅ ਬੋਲਦਾ ਹੈ । ਜਿਸ ਨੇ ਵਿੰਬਿਲਡਨ 1963,1964, ਆਸਟਰੇਲੀਆਈ ਓਪਨ 1964,1965,ਅਤੇ ਯੂ ਐਸ ਓਪਨ ਵਿੱਚ 1964 ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।

Tuesday, September 11, 2012

ਯੂ ਐਸ ਓਪਨ ਦਾ ਖ਼ਿਤਾਬ ਚੌਥੀ ਵਾਰ ਰਿਹਾ ਸੇਰੇਨਾ ਦੇ ਨਾਅ


       ਯੂ ਐਸ ਓਪਨ ਦਾ ਖ਼ਿਤਾਬ ਚੌਥੀ ਵਾਰ ਰਿਹਾ ਸੇਰੇਨਾ ਦੇ ਨਾਅ
                                     ਰਣਜੀਤ ਸਿੰਘ ਪ੍ਰੀਤ
ਮੀਂਹ ਪੈਣ ਕਾਰਣ ਇੱਕ ਦਿਨ ਲੇਟ ਖੇਡੇ ਗਏ ਫਾਈਨਲ ਵਿੱਚ ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਸੇਰੇਨਾ ਵਿਲਿਅਮਜ ਨੇ ਬੀਤੀ ਰਾਤ ਆਰਥਰ ਐਸ਼ ਸਟੇਡੀਅਮ ਅਮਰੀਕਾ ਵਿੱਚ ਪਹਿਲੇ ਦਰਜੇ ਵਾਲੀ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ 6-2,2-6,7-5 ਨਾਲ ਹਰਾਕੇ ਅਮਰੀਕੀ ਓਪਨ ਟੇਨਿਸ ਦਾ ਖ਼ਿਤਾਬ ਜਿੱਤ ਲਿਆ । ਇਹ ਉਸਦੇ ਟੇਨਿਸ ਕੈਰੀਅਰ ਦਾ 15 ਵਾਂ ਗਰੈਂਡਸਲੈਮ ਅਤੇ ਅਮਰੀਕੀ ਓਪਨ ਦਾ ਚੌਥਾ ਖ਼ਿਤਾਬ ਹੈ । ਸੇਰੇਨਾ 1995 ਤੋਂ ਮਗਰੋਂ ਦੀ ਅਜਿਹੀ ਖਿਡਾਰਨ ਬਣ ਗਈ ਹੈ ਜਿਸ ਨੇ ਵਿੰਬਲਡਨ,ਓਲੰਪਿਕ ਅਤੇ ਅਮਰੀਕੀ ਓਪਨ ਖ਼ਿਤਾਬ ਜਿੱਤਿਆ ਹੈ । ਇਸ ਫਾਈਨਲ ਨੇ 1995 ਤੋਂ ਮਗਰੋਂ ਇਹ ਰਿਕਾਰਡ ਵੀ ਬਣਾਇਆਂ ਹੈ ਕਿ ਇਹ ਤਿੰਨ ਸੈਟਾਂ ਤੱਕ ਚੱਲਿਆ । ਸਨ 1995 ਵਿੱਚ ਮੋਨਿਕਾ ਸੈਲੇਸ ਅਤੇ ਸਟੈਫੀ ਗਰਾਫ਼ ਦਾ ਫਾਈਨਲ ਮੁਕਾਬਲਾ ਤੀਜੇ ਸੈੱਟ ਤੱਕ ਚੱਲਿਆ ਸੀ । ਇਹਦੇ ਵਾਂਗ ਇਸ ਤੋਂ ਪਹਿਲਾਂ ਇਹਦੀ ਭੈਣ ਵੀਨਸ ਵਿਲਿਅਮ ਅਤੇ ਸਟੈਫ਼ੀ ਗਰਾਫ਼ ਹੀ ਅਜਿਹਾ ਕਰ ਸਕੀਆਂ ਸਨ । ਫਾਈਨਲ ਮੈਚ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦ ਸੇਰੇਨਾ ਤੀਜੇ ਸੈੱਟ ਵਿੱਚ ਦੋ ਵਾਰ ਇੱਕ ਬ੍ਰੇਕ ਨਾਲ ਪਛੜ ਗਈ ਸੀ । ਪਰ ਉਸ ਨੇ ਆਪਣੇ ਲੰਬੇ ਤਜੁਰਬੇ ਦਾ ਲਾਹਾ ਲੈਂਦਿਆਂ 2 ਘੰਟੇ 18 ਮਿੰਟ ਤੱਕ ਚੱਲੇ ਇਸ ਫਾਈਨਲ ਨੂੰ ਜਿੱਤਣ ਵਿੱਚ ਸਫ਼ਲਤਾ ਹਾਸਲ ਕਰ ਲਈ । ਇਸ ਤੋਂ ਪਹਿਲਾਂ 1981 ਵਿੱਚ ਫਾਈਨਲ ਲੰਬਾ ਸਮਾਂ ਚੱਲਿਆ ਸੀ । ਉਂਜ ਅਮਰੀਕੀ ਓਪਨ ਵਿੱਚ 2011 ਨੂੰ 3 ਘੰਟੇ 16 ਮਿੰਟ ਤੱਕ ਚੱਲੇ ਮੈਚ ਦਾ ਰਿਕਾਰਡ ਹੈ । ਸੇਰੇਨਾ ਨੇ ਬਹੁਤ ਹੀ ਖ਼ੁਸ ਮਿਜ਼ਾਜ ਅੰਦਾਜ਼ ਵਿੱਚ ਮੀਡੀਆ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਬੇਬਾਕੀ ਨਾਲ ਦਿੰਦਿਆਂ ਕਿਹਾ ਕਿ ਮੈਨੂੰ ਤਾਂ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਮੈ ਜਿੱਤ ਗਈ ਹਾਂ । ਮੈ ਤਾਂ ਮੀਡੀਏ ਨੂੰ ਜਵਾਬ ਦੇਣ ਲਈ ਉਪ-ਵਿਜੇਤਾ ਵਜੋਂ ਸਪੀਚ ਦੇਣ ਲਈ ਤਿਆਰੀ ਕਰਕੇ ਆਈ ਸੀ । ਓਪਨ ਖ਼ਿਤਾਬ ਦੀਆਂ ਜੇਤੂ ਰਹਿਣ ਵਾਲੀਆਂ ਵਡੇਰੀ ਉਮਰ ਦੀਆਂ ਖਿਡਾਰਨਾਂ ਵਿੱਚ ਵੀ ਸੇਰੇਨਾ ਦਾ ਨਾਅ ਦਰਜ ਹੋ ਗਿਆ ਹੈ । ਸੇਰੇਨਾ 26 ਸਤੰਬਰ ਨੂੰ 31 ਸਾਲਾਂ ਦੀ ਹੋ ਰਹੀ ਹੈ । ਇਸ ਤਹਿਤ ਅਮਰੀਕੀ ਓਪਨ ਜਿੱਤਣ ਵਾਲੀ ਇਹ ਦੂਜੀ ਖਿਡਾਰਨ ਬਣ ਗਈ ਹੈ । ਇਸ ਤੋਂ ਪਹਿਲਾਂ  ਆਸਟਰੇਲੀਆ ਦੀ ਮਾਰਗਰੇਟ ਨੇ 1973 ਵਿੱਚ ਖਿਤਾਬ ਜਿੱਤਿਆ ਤਾਂ ਉਹਦੀ ਉਮਰ 31 ਸਾਲ ਇੱਕ ਮਹੀਨਾ ਸੀ । ਮਾਰਟੀਨਾ ਨਵਰਾਤੀਲੋਵਾ ਦੀ ਉਮਰ 1987 ਵਿੱਚ ਅਮਰੀਕੀ ਓਪਨ ਜਿੱਤਣ ਸਮੇਂ 30 ਸਾਲ ਤੋਂ ਵੱਧ ਸੀ । ਸੇਰੇਨਾ ਨੇ ਇਸ ਜਿੱਤ ਨਾਲ ਟਰਾਫ਼ੀ ਸਮੇਤ 420000 ਡਾਲਰ ਦੀ ਰਾਸ਼ੀ ਵੀ ਹਾਸਲ ਕੀਤੀ ਹੈ ।ਉਸ ਨੇ ਟੂਰਨਾਂਮੈਂਟ ਦੇ ਮਾਧਿਅਮ ਨਾਲ 40090142 ਡਾਲਰ (222 ਕਰੋੜ 58 ਲੱਖ ਰੁਪਏ) ਵੀ ਇਨਾਮੀ ਰਕਮ ਵਜੋਂ ਕਮਾਏ ਹਨ । ਉਹਦਾ ਇਹ ਵੀ ਰਿਕਾਰਡ ਬਣਿਆਂ ਹੈ ।
                ਸੇਰੇਨਾ ਨੇ ਅਮਰੀਕੀ ਓਪਨ ਖ਼ਿਤਾਬ ਇਸ ਤੋਂ ਪਹਿਲਾਂ 1999,2002,2008 ਵਿੱਚ ਜਿੱਤਿਆ ਹੈ । ਇਸ ਤੋਂ ਇਲਾਵਾ ਫਰੈਂਚ ਓਪਨ 2002,ਆਸਟਰੇਲੀਆ ਓਪਨ 2003,2005,2007,2009,2012 ਵਿੱਚ ਜਿੱਤੀ ਹੈ । ਵਿੰਬਿਲਡਨ ਖ਼ਿਤਾਬ ਪੰਜ ਵਾਰ 2002,2003,2009,2010,ਅਤੇ 2012 ਵਿੱਚ ਜਿੱਤਿਆ ਹੈ । ਮੈਚ ਦੀ ਸਮਾਪਤੀ ਮੌਕੇ ਅਜਾਰੇਕਾ ਨੇ ਕਿਹਾ ਕਿ ਸੇਰੇਨਾ ਹੀ ਇਸ ਜਿੱਤ ਦੀ ਹੱਕਦਾਰ ਸੀ । ਮੈਨੂੰ ਖੁਸ਼ੀ ਹੈ ਕਿ ਮੈ ਉਪ-ਵਿਜੇਤਾ ਬਣੀ ਹਾਂ । ਮੈਨੂੰ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ,ਉਸ ਨੇ ਸੇਰੇਨਾ ਨੂੰ ਜਿੱਤ ਲਈ ਮੁਬਾਰਕਬਾਦ ਵੀ ਦਿੱਤੀ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232
*************************************************************

Sunday, September 9, 2012

Paralympic Games & Record Holder Swimmer Freney



 Paralympic Games & Record Holder         Swimmer  Freney
Ranjit Singh Preet
20 ਵਰ੍ਹਿਆਂ ਦੀ 6 ਜੂਨ 1992 ਨੂੰ ਜਨਮੀ ਅਤੇ ਹੁਣ ਪੜ੍ਹਾਈ ਕਰ ਰਹੀ ਆਸਟਰੇਲੀਅਨ ਤੈਰਾਕ ਫਰੈਂਸੀ ਜੈਕੂਲੀਨ ਨੇ ਪੈਰਾਲੰਪਿਕ ਖੇਡਾਂ ਵਿੱਚੋਂ 8 ਸੋਨ ਤਮਗੇ ਜਿੱਤ ਕੇ ਸਭ ਦੇ ਮਨ ਮੋਹ ਲਏ । ਇਸ ਦਾ ਦਾਦਾ ਵੀ ਤੈਰਾਕ ਸੀ ਅਤੇ ਪਿਤਾ ਅਥਲੀਟ । ਇਸ ਦਾ ਦਾਦਾ ਪੀਟਰ ਫਰੈਂਸੀ ਵੀ ਤੈਰਾਕ ਅਤੇ ਕੋਚ ਸੀ । ਇਸ ਦਾ ਪਿਤਾ ਮਾਈਕਲ ਫਰੈਂਸੀ ਵੀ ਖਿਡਾਰੀ ਸੀ ਅਤੇ ਆਪਣੀ ਅਪਾਹਜ ਬੇਟੀ ਨੂੰ ਉਤਸ਼ਾਹਤ ਕਰਦਾ ਰਿਹਾ ਹੈ । ਇਹ ਰਿਚਮੰਡ ਵੈਲੀ ਸਵਿਮ ਕਲੱਬ ਆਸਟਰੇਲੀਆ ਨਾਲ ਜੁੜੀ ਹੋਈ ਹੈ ।
ਇਸ ਨੇ ਇਹ 8 ਸੁਨਹਿਰੀ ਤਮਗੇ ਇਥੇ ਦਰਜ ਤੈਰਾਕੀ ਦੀਆਂ ਇਹਨਾਂ ਈਵੈਂਟਸ ਵਿੱਚੋਂ ਹਾਸਲ ਕੀਤੇ ਹਨ ;

Thursday, September 6, 2012

ਸਿਵਿਆਂ ਵਿੱਚ ਸੌਣ ਵਾਲਾ,ਉੱਥੋਂ ਦਾ ਹੀ ਵਾਸੀ ਬਣ ਗਿਆ,ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ


        ਸਿਵਿਆਂ ਵਿੱਚ ਸੌਣ ਵਾਲਾ,ਉੱਥੋਂ ਦਾ ਹੀ ਵਾਸੀ ਬਣ ਗਿਆ       ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ
                                                    ਰਣਜੀਤ ਸਿੰਘ ਪ੍ਰੀਤ
ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਅਸਫਲ ਪਿਆਰ ਦੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ ਅਧਿਆਪਕ ਵਜੋਂ 31 ਮਾਰਚ 2010 ਨੂੰ ਜੰਗੀਰਾਣਾ ਸਕੂਲ ਤੋਂ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰੜ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਚਾਰ ਭਰਾਵਾਂ ਵਿੱਚੋਂ ਇੱਕ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕਿਆ ਸੀ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ਯਾਰੀ ਜੱਟ ਦੀਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਜਿਸ ਨੂੰ ਅੱਜ ਤੱਕ ਬੱਚੇ ਵੀ ਗੁਣ-ਗੁਣਾਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ਦਿਲ ਵੱਟੇ ਦਿਲਅਤੇ ਦਿਲ ਤੜਫੇਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । ਚਰਖੇ ਦੀ ਟੁੱਟ ਗਈ ਮਾਹਲ ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਬਾਜ਼ਾਰ ਵਿੱਚ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ ।
                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਫਿਰ ਅਲੱਗ ਅਲੱਗ ਗਾਉਣ ਲੱਗੇ, ਕਰੀਬ 15 ਸਾਲਾਂ ਬਾਅਦ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ ।ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਦੋਹਾਂ ਦਾ ਪਿਆਰ ਬਹੁਤ ਸੀ । ਗੁਰਦਾਸ ਮਾਨ ਉਸ ਨੂੰ ਮਿਲੇ ਬਗੈਰ ਨਹੀਂ ਸੀ ਰਹਿ ਸਕਿਆ ਕਰਦਾ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ । ਪਰ ਉਹ ਅਜਿਹੀਆਂ ਅਮਿਟ ਪੈੜਾ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

Wednesday, September 5, 2012

ਚਿੱਤ-ਚੇਤੇ ਵੀ ਨਹੀਂ ਪੈਰਾਲੰਪਿਕ ਖੇਡਾਂ


                    ਚਿੱਤ-ਚੇਤੇ ਵੀ ਨਹੀਂ ਪੈਰਾਲੰਪਿਕ ਖੇਡਾਂ
                                                    ਰਣਜੀਤ ਸਿੰਘ ਪ੍ਰੀਤ

ਪੈਰਾਲੰਪਿਕ ਖੇਡਾਂ ਲੰਦਨ ਵਿੱਚ ਸ਼ੁਰੂ ਹੋ ਚੁਕੀਆਂ ਹਨ । ਪਰ ਅਫਸੋਸ ਅਤੇ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ 12 ਅਗਸਤ ਨੂੰ ਖ਼ਤਮ ਹੋਈਆਂ ਓਲੰਪਿਕ ਖੇਡਾਂ ਨੂੰ ਪ੍ਰਚਾਰਿਆ-ਪ੍ਰਸਾਰਿਆ ਗਿਆ,ਉਸ ਪੱਧਰ ਉੱਤੇ ਇਹ ਖੇਡਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹਨ । ਇਹ ਵੀ ਗਰਮ ਰੁੱਤ ਅਤੇ ਸਰਦ ਰੁੱਤ ਖੇਡਾਂ ਹਨ । ਇਹਨਾਂ ਵਿੱਚ ਵੀ ਰਿਕਾਰਡ ਬਣਦੇ,ਟੁਟਦੇ ਹਨ । ਡੋਪਿੰਗ ਦੀ ਬਜਾਏ ਕੁੱਝ ਹੋਰ ਤਰੀਕੇ ਵੀ ਖੇਡ ਪ੍ਰਫਾਰਮੈਂਸ ਲਈ ਵਰਤੇ ਜਾਂਦੇ ਹਨ । ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ (ਆਈਪੀਸੀ) ਵੀ ਬਣੀ ਹੋਈ ਹੈ,ਕੋਚਾਂ-ਖਿਡਾਰੀਆਂ ਲਈ ਵੱਡੇ ਵੱਡੇ ਇਨਾਮ ਵੀ ਮਿਥੇ ਗਏ ਹਨ । ਪਰ ਫਿਰ ਵੀ ਇਹ ਖੇਡਾਂ ਗੁੰਮਨਾਮੀ ਦਾ ਸ਼ਿਕਾਰ ਹਨ । ਅਧੁਨਿਕ ਓਲੰਪਿਕ ਖੇਡਾਂ 1896 ਨੂੰ ਸ਼ੁਰੂ ਹੋਈਆਂ ਅਤੇ 1900 ਤੋ 1908 ਤੱਕ ਦੀਆਂ ਓਲੰਪਿਕ ਖੇਡਾਂ ਵਿੱਚ ਪੋਲੀਓ ਦਾ ਸ਼ਿਕਾਰ ਹੋਏ ਅਮਰੀਕੀ ਅਥਲੀਟ ਰੇਮੰਡ ਰੇਅ ਕਲਾਰਿੰਸ ਐਵਰੀ ਨੇ ਲੰਬੀ ਛਾਲ,ਉੱਚੀ ਛਾਲ,ਤੀਹਰੀ ਛਾਲ ਵਿੱਚ ਤੰਦਰੁਸਤ ਅਥਲੀਟਾਂ ਨੂੰ ਲਾਗੇ ਨਾ ਫਟਕਣ ਦਿੱਤਾ । ਇਸ ਨੇ 8 ਸੋਨ ਤਮਗੇ ਜਿੱਤੇ,ਕਾਂਸੀ ਜਾਂ ਚਾਂਦੀ ਦਾ ਕੋਈ ਤਮਗਾ ਪਸੰਦ ਨਾ ਕਰਿਆ । ਜਿਹੜਾ ਉਸ ਨੇ 29 ਅਗਸਤ 1904 ਨੂੰ 3.47 ਮੀਟਰ ਲੰਬੀ ਛਾਲ ਲਗਾਕੇ ਵਿਸ਼ਵ ਰਿਕਾਰਡ ਬਣਾਇਆ,ਉਹ ਤੰਦਰੁਸਤਾਂ ਲਈ 1938 ਤੱਕ ਵੰਗਾਰ ਬਣਿਆਂ ਰਿਹਾ । 

                      1904 ਦੀਆਂ ਓਲੰਪਿਕ ਖੇਡਾਂ ਵਿੱਚ ਬਣਾਉਟੀ ਖੱਬੀ ਲੱਤ ਸਹਾਰੇ ਅਮਰੀਕੀ ਜਿਮਨਾਸਿਟ ਜੌਰਜ ਲੁਡਵਿਗ ਫਰੈਂਡਰਿਚ ਜੂਲੀਅਸ ਆਇਸਰ ਨੇ 29 ਅਕਤੂਬਰ ਨੂੰ 6 ਤਮਗੇ (3 ਸੋਨ,2 ਚਾਂਦੀ,ਇੱਕ ਕਾਂਸੀ) ਜਿੱਤੇ । ਇਸ ਤੋਂ ਬਾਅਦ ਕਿਸੇ ਬਣਾਉਟੀ ਅੰਗ ਵਾਲੇ ਨੇ 2008 ਦੀਆਂ ਖੇਡਾਂ ਤੱਕ ਹਿੱਸਾ ਨਹੀਂ ਲਿਆ । ਪੇਈਚਿੰਗ 2008 ਖੇਡਾਂ ਸਮੇ ਦੱਖਣੀ ਅਫਰੀਕਾ ਦੀ ਨੈਟਲੀ ਡੂ ਟੋਇਟ ਹੀ ਅਜਿਹੀ ਪਹਿਲੀ ਮਹਿਲਾ ਤੈਰਾਕ ਸੀ,ਜਿਸ ਦੀ 14 ਸਾਲ ਦੀ ਉਮਰ ਵਿੱਚ ਫਰਵਰੀ 2001 ਕਾਰ ਦੀ ਟੱਕਰ ਵੱਜਣ ਕਾਰਣ ਗੋਡੇ ਕੋਲੋਂ ਖੱਬੀ ਲੱਤ ਕੱਟਣੀ ਪਈ ਸੀ,ਅਤੇ ਉਹ ਬਣਾਉਟੀ ਲੱਤ ਸਹਾਰੇ ਤੁਰਦੀ ਸੀ । ਉਹਦੇ ਲਈ ਅਤੇ ਅਪਾਹਜ ਖਿਡਾਰੀਆਂ ਜਾਂ ਦੂਸਰਿਆਂ ਲਈ ਇਹ ਬਹੁਤ ਫ਼ਖ਼ਰ ਵਾਲੀ ਗੱਲ ਹੈ ਕਿ ਉਹ ਟੀਮ ਦੀ ਝੰਡਾ ਬਰਦਾਰ ਵੀ ਸੀ । ਉਸ ਨੇ ਚੀਨ ਦੀਆਂ ਪੈਰਾਲੰਪਿਕ ਸਮੇ ਵੀ ਇਹ ਫ਼ਰਜ਼ ਮਾਣ ਨਾਲ ਨਿਭਾਇਆ । ਲੰਦਨ ਓਲੰਪਿਕ ਸਮੇ ਬਲੇਡ ਰੱਨਰ ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕੀ ਅਥਲੀਟ ਆਸਕਰ ਪਿਸਟੋਰੀਅਸ ਨੇ ਵੀ ਦੋਨੋ ਬਣਾਉਟੀ ਪੈਰਾਂ ਨਾਲ ਦੌੜ ਲਗਾਈ ਅਤੇ ਅੱਠਵੇਂ ਸਥਾਨ ਉੱਤੇ ਰਿਹਾ । ਪੋਲੈਂਡ ਦੀ ਨਤਾਲਿਆ ਜਿਸ ਦਾ ਸੱਜਾ ਹੱਥ ਹੀ ਨਹੀਂ ਹੈ ਨੇ ਵੀ  ਟੇਬਲ ਟੇਨਿਸ ਖਿਡਾਰਨ ਵਜੋਂ ਹਿੱਸਾ ਲਿਆ ।
                          ਦੂਜੇ ਵਿਸ਼ਵ ਯੁੱਧ ਸਮੇ ਅਪਾਹਜ ਹੋਏ ਦਿਗਜ਼ਾਂ ਨੂੰ ਉਥਾਨ ਦੇਣ ਲਈ,ਇਲਾਜ ਕਰਨ ਦੇ ਨਾਲ ਨਾਲ ਸਟੌਕ ਮੰਡਵਿਲੇ ਹਸਪਤਾਲ ਦੇ ਡਾਕਟਰ ਲੁਡਵਿਗ ਗੁੱਟਮਾਨ ਨੇ ਪੈਰਾਲੰਪਿਕ ਖੇਡਾਂ ਦੀ 1948 ਲੰਦਨ ਵਿੱਚ ਮੋਹੜੀ ਗੱਡੀ । ਛੋਟੇ ਰੂਪ ਨਾਲ ਇਹ 1952 ਨੂੰ ਵੀ ਹੋਈਆਂ । ਪਰ ਇਹ 1960 ਰੋਮ ਓਲੰਪਿਕ ਤੋਂ ਲਗਾਤਾਰ ਹੋਣ ਲੱਗੀਆਂ । ਉਦੋਂ 18 ਤੋਂ 25 ਸਤੰਬਰ ਤੱਕ 23 ਮੁਲਕਾਂ ਦੇ 400 ਖਿਡਾਰੀਆਂ ਨੇ 8 ਖੇਡਾਂ ਦੀਆਂ 57 ਈਵੈਂਟਸ ਵਿੱਚ ਭਾਗ ਲਿਆ ਸੀ । ਤਮਗਾ ਸੂਚੀ ਵਿੱਚ ਇਟਲੀ 29,28,23=80 ਤਮਗਿਆਂ ਨਾਲ ਸਿਖ਼ਰ ਉੱਤੇ ਸੀ । ਟੋਕੀਓ ਵਿੱਚ 1964 ਨੂੰ 21 ਦੇਸ਼ਾਂ ਦੇ 375 ਖਿਡਾਰੀਆਂ ਨੇ 9 ਖੇਡਾਂ ਦੀਆਂ 144 ਵੰਨਗੀਆਂ ਵਿੱਚ 3 ਤੋਂ 12 ਨਵੰਬਰ ਤੱਕ ਭਾਗ ਲਿਆ । ਇਸ ਵਾਰੀ ਅਮਰੀਕਾ 50,41,32=123 ਨਾਲ ਮੀਰੀ ਰਿਹਾ । ਤੈਲਅਵੀਵ ਵਿਖੇ 1968 ਵਿੱਚ 10 ਖੇਡਾਂ ਦੀਆਂ 181 ਵੰਨਗੀਆਂ ਲਈ ,29 ਮੁਲਕਾਂ ਦੇ 750 ਖਿਡਾਰੀ 4 ਤੋਂ 13 ਨਵੰਬਰ ਤੱਕ ਤਮਗਿਆਂ ਲਈ ਸੰਘਰਸ਼ ਕਰਦੇ ਰਹੇ । ਅਮਰੀਕਾ ਫਿਰ ਝੰਡੀ ਲੈ ਗਿਆ । ਜਰਮਨੀ ਦੇ ਸ਼ਹਿਰ ਹੈਲਬਰਗ ਵਿੱਚ 41 ਦੇਸ਼ਾਂ ਦੇ 1004 ਖਿਡਾਰੀਆਂ ਨੇ 10 ਖੇਡਾਂ ਦੇ 187 ਵਰਗਾਂ ਵਿੱਚ 2 ਤੋਂ 11 ਅਗਸਤ 1972 ਤੱਕ,ਭਾਗ ਲਿਆ । ਜਰਮਨੀ 28,17,22=67 ਨਾਲ ਸਿਖ਼ਰ ਤੇ ਰਿਹਾ ।

                    ਟਰਾਂਟੋ 1976 ਖੇਡਾਂ ਵਿੱਚ 32 ਮੁਲਕਾਂ ਦੇ 1657 ਖਿਡਾਰੀ,(1404 ਪੁਰਸ਼,253 ਮਹਿਲਾਵਾਂ) ਨੇ 13 ਖੇਡਾਂ ਦੀਆਂ 447 ਸ੍ਰੇਣੀਆਂ ਵਿੱਚ 3 ਤੋਂ 11 ਅਗਸਤ ਤੱਕ ਹਿੱਸਾ ਲਿਆ । ਅਮਰੀਕਾ ਫਿਰ ਮੁਹਰੀ ਰਿਹਾ ਅਤੇ ਭਾਰਤ ਗੈਰਹਾਜ਼ਰ । ਨੀਦਰਲੈਂਡ ਵਿਖੇ 1980 ਨੂੰ 1973 ਖਿਡਾਰੀਆਂ ਨੇ 42 ਦੇਸ਼ਾਂ ਤੋਂ,12 ਖੇਡਾਂ ਦੇ 489 ਵਰਗਾਂ ਵਿੱਚ 21 ਤੋਂ 30 ਜੂਨ ਤੱਕ ਭਾਗ ਲਿਆ । ਅਮਰੀਕਾ 75,66,54=195 ਤਮਗਿਆਂ ਨਾਲ ਮੀਰੀ ਬਣਿਆਂ । ਅਗਲੀਆਂ 1984 ਵਾਲੀਆਂ ਇਹਨਾਂ ਖੇਡਾਂ ਦੀਆਂ ਕੁੱਝ ਵੰਨਗੀਆਂ ਅਮਰੀਕਾ ਵਿੱਚ ਅਤੇ ਕੁੱਝ ਇੰਗਲੈਂਡ ਵਿੱਚ ਹੋਈਆਂ । ਅਮਰੀਕਾ ਵਿੱਚ 17 ਤੋਂ 30 ਜੂਨ ਤੱਕ,ਇੰਗਲੈਂਡ ਵਿੱਚ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਨੇਪਰੇ ਚੜ੍ਹੀਆਂ । ਤਮਗਾ ਸੂਚੀ ਵਿੱਚ ਅਮਰੀਕਾ ਅੱਵਲ ਰਿਹਾ ,ਭਾਰਤ ਨੇ ਵੀ 2 ਚਾਂਦੀ ਦੇ,2 ਕਾਂਸੀ ਦੇ ਤਮਗੇ ਜਿੱਤਕੇ 37 ਵਾਂ ਸਥਾਨ ਲਿਆ । ਸਿਓਲ 1988 ਦੀਆਂ ਓਲੰਪਿਕ ਸਮੇ 24 ਸਾਲਾਂ ਬਾਅਦ ਫੈਸਲਾ ਕੀਤਾ ਗਿਆ ਕਿ ਇਹ ਖੇਡਾਂ ਵੀ ਆਮ ਖੇਡਾਂ ਵਾਲੇ ਸਥਾਨ ਤੇ ਹੀ ਹੋਇਆ ਕਰਨਗੀਆਂ । ਇਸ ਵਾਰੀ 61 ਦੇਸ਼ਾਂ ਦੇ 3057 ਖਿਡਾਰੀਆਂ ਨੇ 16 ਖੇਡਾਂ ਦੀਆਂ 732 ਵੰਨਗੀਆਂ ਵਿੱਚ 15 ਤੋਂ 24 ਅਕਤੂਬਰ ਤੱਕ ਸ਼ਿਰਕਤ ਕੀਤੀ । ਅਮਰੀਕਾ ਫਿਰ ਮੀਰੀ ਰਿਹਾ ।
                          ਬਾਰਸਿਲੋਨਾ ਵਿੱਚ 1992 ਨੂੰ 3020 ਖਿਡਾਰੀ 82 ਮੁਲਕਾਂ ਤੋਂ 15 ਖੇਡਾਂ ਦੀਆਂ 487 ਕਿਸਮਾਂ ਵਿੱਚ 3 ਤੋਂ 14 ਸਤੰਬਰ ਤੱਕ ਭਾਗ ਲੈਣ ਆਏ । ਐਟਲਾਂਟਾ ਵਿਖੇ 1996 ਨੂੰ 104 ਦੇਸ਼ਾਂ (2469 ਪੁਰਸ਼,790 ਮਹਿਲਾਵਾਂ) ਨੇ 20 ਖੇਡਾਂ ਦੀਆਂ 508 ਸ੍ਰੇਣੀਆਂ ਵਿੱਚ 16 ਤੋਂ 25 ਅਗਸਤ ਤੱਕ ਭਾਗ ਲਿਆ ,1992 ਵਾਂਗ ਇਸ ਵਾਰੀ ਵੀ ਅਮਰੀਕਾ ਮੁਹਰੀ ਰਿਹਾ । ਸਿਡਨੀ 2000 ਖੇਡਾਂ ਵਿੱਚ 127 ਮੁਲਕਾਂ ਤੋਂ (2867 ਪੁਰਸ਼,979 ਔਰਤਾਂ) ਨੇ 18 ਤੋਂ 29 ਅਕਤੂਬਰ ਤੱਕ 20 ਖੇਡਾਂ ਦੇ 551 ਵਰਗਾਂ ਵਿੱਚ ਹਿੱਸਾ ਲਿਆ । ਹੈਰਾਨੀਜਨਕ ਗੱਲ ਇਹ ਰਹੀ ਕਿ ਜਿੱਥੇ ਆਸਟਰੇਲੀਆ ਨੇ ਪਹਿਲਾ ਸਥਾਨ ਮੱਲਿਆ ਉੱਥੇ ਅਮਰੀਕਾ ਨੂੰ 5 ਵੀਂ ਪੁਜ਼ੀਸ਼ਨ ਹਾਸਲ ਹੋਈ । ਏਥਨਜ਼ 2004 ਸਮੇ 136 ਮੁਲਕਾਂ ਤੋਂ 3806 ਖਿਡਾਰੀਆਂ ਨੇ,19 ਖੇਡਾਂ ਦੇ 519 ਵਰਗਾਂ ਵਿੱਚ 17 ਤੋਂ 28 ਸਤੰਬਰ ਤੱਕ ਭਾਗ ਲਿਆ । ਪਹਿਲੀ ਵਾਰੀ ਸ਼ਾਮਲ ਚੀਨ ਨੇ ਤਮਗਾ ਸੂਚੀ ਵਿੱਚ ਪਹਿਲਾ ਸਥਾਨ ਮੱਲਿਆ ।
                        ਪੇਈਚਿੰਗ 2008 ਨੂੰ 4200  ਖਿਡਾਰੀਆਂ ਨੇ 148 ਮੁਲਕਾਂ ਤੋਂ 20 ਖੇਡਾਂ ਦੇ 472 ਵਰਗਾਂ ਵਿੱਚ 6 ਤੋਂ 17 ਸਤੰਬਰ ਤੱਕ ਹਿੱਸਾ ਲਿਆ । ਚੀਨ ਫਿਰ ਮੁਹਰੀ ਰਿਹਾ । ਲੰਦਨ 2012 ਵਿੱਚਲੀਆਂ ਇਹਨਾਂ ਖੇਡਾਂ ਵਿੱਚ ਇਸ ਵਾਰੀ 164 ਦੇਸ਼ਾਂ ਦੇ 4294 ਖਿਡਾਰੀ 20 ਖੇਡਾਂ ਦੀਆਂ 503 ਈਵੈਂਟਸ ਵਿੱਚ 9 ਸਤੰਬਰ ਤੱਕ ਜੇਤੂ ਬਣਨ ਲਈ ਸੰਘਰਸ਼ ਕਰ ਰਹੇ ਹਨ । ਪਰ ਲਗਦਾ ਏ ਚੀਨ ਕਿਸੇ ਨੂੰ ਲਾਗੇ ਨਹੀਂ ਫਟਕਣ ਦੇਵੇਗਾ ।