Monday, August 13, 2012

ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ


      ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ
                            ਰਣਜੀਤ ਸਿੰਘ ਪ੍ਰੀਤ
ਭਾਰਤ ਲਈ 66 ਕਿਲੋ ਭਾਰ ਦੀ ਫ੍ਰੀ-ਸਟਾਈਲ ਕੁਸ਼ਤੀ ਵਿੱਚੋਂ ਬਿਮਾਰ ਹੋਣ ਦੇ ਬਾਵਜੂਦ ਵੀ ਚਾਂਦੀ ਦਾ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੂੰ ਪਹਿਲਵਾਨੀ ਦੀ ਗੁੜ੍ਹਤੀ ਦਾਦਾ,ਪਿਤਾ,ਅਤੇ ਭਰਾ ਤੋਂ ਮਿਲੀ ਹੈ । ਇਸ ਪਹਿਲਵਾਨ ਦਾ ਜਨਮ ਬਪਰੋਲਾ (ਦਿੱਲੀ) ਵਿੱਚ 26 ਮਈ 1983 ਨੂੰ ਡੀਟੀਸੀ ਬੱਸ ਡ੍ਰਾਈਵਰ ਦੀਵਾਨ ਸਿੰਘ ਅਤੇ ਮਾਤਾ ਕਮਲਾ ਦੇਵੀ ਦੇ ਘਰ ਹੋਇਆ । ਪੰਜ ਫੁਟ ਪੰਜ ਇੰਚ ਕੱਦ ਦੇ ਸੁਸ਼ੀਲ ਨੇ ਦਿੱਲੀ ਦੇ ਐਨ ਆਈ ਐਸ ਨਾਲ ਜੁੜਨ ਅਤੇ ਸਤਪਾਲ ਪਦਮਸ਼੍ਰੀ ਅਤੇ ਯਸ਼ਵੀਰ ਸਿੰਘ ਤੋਂ ਕੁਸ਼ਤੀ ਦੇ ਗੁਰਮੰਤਰ ਸਿਖੇ ਹਨ । ਸੁਸ਼ੀਲ ਦੀ ਪੱਤਨੀ ਸਵੀ ਸੋਲੰਕੀ ਨੇ ਵੀ ਆਪਣਾ ਸਾਰਥਕ ਸਹਿਯੋਗ ਦਿੱਤਾ ਹੈ । ਇਨਾਮਾਂ-ਸਨਮਾਨਾਂ ਨੇ ਵੀ ਹੌਂਸਲਾ ਵਧਾਇਆ ਹੈ। ਇਸ ਭਾਰਤੀ ਭਲਵਾਨ ਦੇ ਮੁਕਾਬਲਿਆਂ ਦੀ ਕਹਾਣੀ ਇਹ ਵੇਰਵੇ ਬਿਆਂਨ ਕਰਦੇ ਹਨ ;
ਓਲੰਪਿਕ ਖੇਡਾਂ
ਚਾਂਦੀ
66ਕਿਲੋ
ਕਾਂਸੀ
ਵਿਸ਼ਵ ਚੈਪੀਅਨਸ਼ਿੱਪ
ਸੋਨਾ
66 ਕਿਲੋ
ਸੋਨਾ
2003 ਲੰਦਨ
60 ਕਿਲੋ
ਸੋਨਾ
2005 ਕੈਪ ਟਾਊਨ
66 ਕਿਲੋ
ਸੋਨਾ
2007 ਲੰਦਨ
66 ਕਿਲੋ
ਸੋਨਾ
2009 ਜਲੰਧਰ
66 ਕਿਲੋ
ਸੋਨਾ
2010 ਦਿੱਲੀ
66 ਕਿਲੋ
ਸੋਨਾ
2010 ਨਵੀਂ ਦਿੱਲੀ
66 ਕਿਲੋ
ਚਾਂਦੀ
66 ਕਿਲੋ
ਕਾਂਸੀ
2003 ਨਵੀਂ ਦਿੱਲੀ
66 ਕਿਲੋ
ਕਾਂਸੀ
2008 ਜੀਜੂ ਆਈਸਲੈਂਡ
66 ਕਿਲੋ

Friday, August 3, 2012

ਜੀਹਨੂੰ ਖ਼ਵਾਬਾਂ ਵਿੱਚ ਵੀ ਮਿਲਦੇ ਸਨ ਦਰਸ਼ਕ ;ਫਲੋ ਜੋਅ

            ਜੀਹਨੂੰ ਖ਼ਵਾਬਾਂ ਵਿੱਚ ਵੀ ਮਿਲਦੇ ਸਨ ਦਰਸ਼ਕ ;ਫਲੋ ਜੋਅ
                                                        ਰਣਜੀਤ ਸਿੰਘ ਪ੍ਰੀਤ
  ਹੈਪਟਾਥਲੋਨ ਅਤੇ ਲੰਬੀ ਛਾਲ ਦੀ ਅਥਲੀਟ ਜੈਕੀ ਜੋਇਨਰ ਕਰਸੀ ਦੀ ਲਾਡਲੀ ਭਰਜਾਈ ਅਤੇ ਅਲ ਜੋਇਨਰ ਦੀ ਪਤੱਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ ਦਾ ਜਨਮ 21 ਦਸੰਬਰ 1959 ਨੂੰ ਲਾਸ ਏਂਜਲਸ,ਕੈਲੇਫੋਰਨੀਆਂ ਵਿਖੇ ਹੋਇਆ । ਅਮਰੀਕੀ ਸਹਿਰਨ 5 ਫੁੱਟ 7 ਇੰਚ ਕੱਦ ਵਾਲੀ,59 ਕਿਲੋ ਵਜਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ,ਜਿਸ ਨੂੰ ਪਿਆਰ ਨਾਲ ਫਲੋ ਜੋਅ ਵੀ  ਕਿਹਾ ਕਰਦੇ ਸਨ । ਅਲ ਜੋਇਨਰ ਨਾਲ ਵਿਆਹ ਕਰਵਾਉਣ ਮਗਰੋਂ ਫਲੋਰੈਂਸ ਡਿਲੋਰਿਜ ਗਿ੍ਰਫਿਥ ਜੋਇਨਰ ਜਾਂ ਫਲੋਰੈਂਸ ਗਿ੍ਰਫਿਥ ਜੋਇਨਰ ਅਖਵਾਉਂਣ ਲੱਗੀ ।
                  ਹਾਰ ਸ਼ਿੰਗਾਰ ਦੀ ਸ਼ੁਕੀਨਣ ਨੇ ਲੰਬੇ ਲੰਬੇ ਰੱਖੇ ਨਹੁੰਆਂ ਉੱਤੇ ਰੰਗ-ਬਿਰੰਗੀ ਨਹੁੰ ਪਾਲਸ਼ ਲਾਉਂਣੀ, ਗੰਢੇ ਦੇ ਛਿਲਕੇ ਵਰਗੀ ਪੁਸ਼ਾਕ ਪਹਿਨਣੀ, ਅਤੇ ਹਰੇਕ ਨਾਲ ਹੱਸ ਕਿ ਬੋਲਣਾ ਉਹਦੀ ਆਦਤ ਸੀ । ਦਰਸ਼ਕਾਂ ਦੇ ਦਿਲਾਂ ਦੀ ਰਾਣੀ,ਖਵਾਬਾਂ ਦੀ ਮਲਕਾ ਅਤੇ ਟਰੈਕ ਦੀ ਪਰੀ ਫਲੋ ਜੋਅ ਨੇ ਪਹਿਲੀ ਵਾਰੀ ਓਲੰਪਿਕ ਖੇਡਾਂ ਵਿੱਚ 1984 ਨੂੰ ਲਾਸ ਏਂਜਲਸ ਸਮੇ ਸਮੂਲੀਅਤ ਕੀਤੀ । ਉਸ ਨੇ 200 ਮੀਟਰ ਭਾਜ ਵਿੱਚ ਹਿੱਸਾ ਲਿਆ ਅਤੇ 22.04 ਸਮੇ ਨਾਲ ਚਾਂਦੀ ਦਾ ਤਮਗਾ ਜਿੱਤਿਆ ।
                            ਰੋਜ਼ਾਨਾ ਇੱਕ ਹਜ਼ਾਰ ਬੈਠਕਾਂ ਮਾਰਨ ਅਤੇ ਬਾਈਬਲ ਪੜਨ ਵਾਲੀ ਫਲੋਰੈਂਸ ਗਿ੍ਰਫਿਥ ਜੋਇਨਰ 1988 ਦੀਆਂ ਸਿਓਲ ਓਲੰਪਿਕ ਖੇਡਾਂ ਸਮੇ ਬੁਲੰਦੀਆਂ ‘ਤੇ ਰਹੀ । ਹਰ ਪਾਸੇ ਇਸ ਦੇ ਚਰਚੇ ਸਨ । ਇਸ ਨੇ 5 ਅਗਸਤ 1984 ਨੂੰ 100 ਮੀਟਰ ਦਾ 10.97 ਸਮੇ ਵਾਲਾ ਬਣਿਆਂ ਰਿਕਾਰਡ, 16 ਜੁਲਾਈ 1988 ਨੂੰ 10.49 ਸਮੇ ਨਾਲ ਤੋੜਿਆ । ਫਲੋ ਜੋਅ ਦਾ ਇਹ ਵਿਸ਼ਵ ਰਿਕਾਰਡ ਵੀ ਸੀ । ਉਹਦੇ ਲਈ 1988 ਵਾਲੀਆਂ ਓਲੰਪਿਕ ਖੇਡਾਂ ਵਾਸਤੇ ਇਹ ਬਹੁਤ ਹੌਂਸਲਾ ਦੇਣ ਵਾਲਾ ਰਿਕਾਰਡ ਸੀ । ਪਰ ਓਲੰਪਿਕ ਸਮੇਂ ਉਸ ਨੇ 24 ਸਤੰਬਰ 1988 ਨੂੰ 10.88 ਸੈਕਿੰਡ ਸਮੇ ਨਾਲ ਓਲੰਪਿਕ ਰਿਕਾਰਡ ਬਣਾਇਆ । ਏਸੇ ਦਿਨ ਦੂਜੀ ਹੀਟ ਵਿੱਚ 10.62 ਸਮਾਂ ਰੱਖਿਆ । ਪਰ ਫਾਈਨਲ ਮੁਕਾਬਲਾ 10.54 ਨਾਲ ਜਿੱਤ ਕੇ ਉਹਨੇ ਧਰਤੀ ਨੂੰ ਚੁੰਮਿਆਂ ਅਤੇ ਅਮਰੀਕੀ ਹਰਡਲਰ ਆਂਦਰੇ ਫਿਲਿਪਸ ਨੇ ਉਸ ਨੂੰ ਝੰਡਾ ਫੜਾਉਂਦਿਆਂ ਉਹਦੇ ਕੰਨ ਵਿੱਚ ਕੁੱਝ ਕਿਹਾ ,ਉਹ ਮੁਸਕਰਾਈ ਅਤੇ ਟਰੈਕ ਦਾ ਚੱਕਰ ਲਾਉਣ ਲੱਗੀ । ਉਹਦੇ ਨਾਲੋ ਨਾਲ ਉਹਦਾ ਟ੍ਰੇਨਰ,ਪਤੀ ਅਤੇ ਕੈਮਰਾਮੈਨ ਦੌੜਦੇ ਜਾ ਰਹੇ ਸਨ ।
                          28 ਸਤੰਬਰ ਨੂੰ 200 ਮੀਟਰ ਦੌੜ ਦਾ ਮੁਕਾਬਲਾ ਹੋਇਆ । ਫਲੋਰੈਂਸ ਗਿ੍ਰਫਿਥ ਜੋਇਨਰ ਨੇ ਕੁਆਰਟਰ ਫਾਈਨਲ ਵਿੱਚ 21.76 (ਓਲੰਪਿਕ ਰਿਕਾਰਡ),ਸੈਮੀਫਾਈਨਲ ਵਿੱਚ 21.56 (ਓਲੰਪਿਕ ਅਤੇ ਵਿਸ਼ਵ ਰਿਕਾਰਡ),29 ਸਤੰਬਰ ਦੇ ਫਾਈਨਲ ਵਿੱਚ 21.34 ਸੈਕਿੰਡ ਸਮੇ ਨਾਲ ਓਲੰਪਿਕ ਅਤੇ ਵਿਸ਼ਵ ਰਿਕਾਰਡ ਬਣਾਉਂਦਿਆਂ ਇਸ ਦੌੜ ਦੀ ਉਹ ਜੇਤੂ ਬਣੀ । ਫਲੋ ਜੋਅ ਨੇ ਤੀਜਾ ਸੋਨ ਤਮਗਾ 4 *100 ਮੀਟਰ ਰਿਲੇਅ ਵਿੱਚੋਂ 41.98 ਸਮੇ ਨਾਲ ਜਿੱਤਿਆ । ਪਰ 4*400 ਮੀਟਰ ਵਿੱਚੋਂ 3:15.51 ਸਮੇ ਨਾਲ ਚਾਂਦੀ ਦਾ ਤਮਗਾ ਹੀ ਲੈ ਸਕੀ । ਜੋ 1987 ਵਿੱਚ ਵਿਸਵ ਚੈਂਪੀਅਨਸ਼ਿੱਪ ਰੋਮ ਵਿਖੇ ਹੋਈ ਸੀ,ਉਦੋਂ 4*100 ਮੀਟਰ ਰਿਲੇਅ ਵਿੱਚੋਂ ਸੋਨੇ ਦਾ,ਅਤੇ 200 ਮੀਟਰ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਸੀ । ਸਿਓਲ ਦੀਆਂ ਪ੍ਰਾਪਤੀਆਂ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਨਮਾਨ ਕਰਦਿਆਂ ਥਾਪੜਾ ਦਿੱਤਾ।
                          ਪਰ ਉਸ ਵੱਲੋਂ ਪੱਤਰਕਾਰਾਂ ਦੀਆਂ ਬੁਕਲਾਂ ਵਿੱਚ ਬਹਿ ਬਹਿ ਖਿਚਵਾਈਆਂ ਫੋਟੋਆਂ ਅੱਜ ਇੱਕ ਯਾਦ ਬਣਕੇ ਰਹਿ ਗਈਆਂ ਹਨ । ਉਸ ਦੇ ਗਲੈਮਰ ਕਿੱਸੇ ਕਹਾਣੀਆਂ ਬਾਤਾਂ ਬਣ ਗਏ ਹਨ,ਮਹਿਜ 38 ਸਾਲ ਦੀ ਉਮਰ ਵਿੱਚ ਟਰੈਕ ਦੀ ਇਹ ਪਰੀ,ਮਿਸਿਨ ਵੀਜੋ, ਕੈਲੇਫੋਰਨੀਆਂ ਵਿਖੇ 21 ਸਤੰਬਰ 1998 ਨੂੰ ਸਦਾ ਸਦਾ ਲਈ ਜ਼ਿੰਦਗੀ ਦੇ ਟਰੈਕ ਤੋਂ ਓਝਲ ਹੋ ਗਈ । ਜਿੱਥੋਂ ਨਾ ਕੋਈ ਵਾਪਸ ਆਇਆ ਹੈ,ਅਤੇ ਨਾ ਹੀ ਫਲੋ ਜੋਅ ਨੇ ਹੁੰਗਾਰਾ ਭਰਨਾ ਹੈ । ਪਰ ਓਲੰਪਿਕ ਇਤਿਹਾਸ ਦੇ ਪੰਨੇ ਉਸ ਨੂੰ ਭੁਲਾ ਨਹੀਂ ਸਕਣਗੇ ।   
ਰਣਜੀਤ ਸਿੰਘ ਪ੍ਰੀਤ
98157-07232

Wednesday, August 1, 2012

ਭਾਰਤੀ ਖੇਡ ਜਗਤ ਦਾ ਮਾਣ ਗਗਨ ਨਾਰੰਗ


              ਭਾਰਤੀ ਖੇਡ ਜਗਤ ਦਾ ਮਾਣ ਗਗਨ ਨਾਰੰਗ
                                                 ਰਣਜੀਤ ਸਿੰਘ ਪ੍ਰੀਤ

       10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤ ਕਿ ਭਾਰਤ ਦਾ ਖਾਤਾ ਖੋਲ੍ਹਿਆ ਹੈ । ਇਸ ਨੇ 10.7,9.6, 10.6,10.7, 10.4,10.6, 9.9,9.5,10.3, 10.7, 103.1, 701.1 ਅੰਕ ਲੈ ਕੇ ਇਹ ਤਮਗਾ ਜਿੱਤਿਆ ਹੈ । ਸਿਰਫ਼ 0.4 ਅੰਕਾਂ ਨਾਲ ਚਾਂਦੀ ਦੇ ਤਮਗੇ ਤੋਂ ਵਾਂਝਾ ਰਹਿ ਗਿਆ । ਪਹਿਲਾਂ ਕੁਆਲੀਫਾਈ ਗੇੜ ਵਿੱਚ 600 ਵਿੱਚੋਂ 598 ਅੰਕ ਹਾਸਲ ਕਰਕੇ ਤੀਜਾ ਸਥਾਨ ਲਿਆ ਸੀ ।
         ਇਸ ਸ਼ੂਟਰ ਦਾ ਸਬੰਧ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ ,ਪੀਰ ਇਹਨਾਂ ਦੇ ਦਾਦਾ ਜੀ ਹਰਿਆਣਾ ਦੇ ਪਾਨੀਪਤ ਜਿ਼ਲ੍ਹੇ ਨਾਲ ਸਬੰਧਤ ਸਮਾਲਖਾ ਵਿਖੇ ਜਾ ਵਸੇ । ਜਿੱਥੋ’ ਹੈਦਰਾਬਾਦ ਚਲੇ ਗਏ । ਸ਼ੂਟਰ ਨਰੰਗ ਦਾ ਜਨਮ ਚੇਨੱਈ ਵਿੱਚ 6 ਮਈ 1983 ਨੂੰ ਹੋਇਆ । ਇਸਦਾ ਅੱਜ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ :
ਓਲੰਪਿਕ 2012 ਲੰਦਨ ;ਕਾਂਸੀ ਦਾ ਤਮਗਾ,ਕਾਮਨਵੈਲਥ ਖੇਡਾਂ ਮੈਲਬੌਰਨ2006ਸਮੇਸੋਨ ਤਮਗਾ (10 ਮੀਟਰ ਏਅਰ ਰਾਈਫਲ,ਵਿਅਕਤੀਗਤ),ਸੋਨ ਤਮਗਾ (10 ਮੀਟਰ ਏਅਰ ਰਾਈਫਲ,ਪੇਅਰਜ਼),ਸੋਨ ਤਮਗਾ(50 ਮੀਟਰ ਰਾਈਫਲ 3 ਪੁਜ਼ੀਸ਼ਨ ਵਿਅਕਤੀਗਤ),ਸੋਨ ਤਮਗਾ (50 ਮੀਟਰ ਰਾਈਫਲ 3 ਪੁਜ਼ੀਸ਼ਨ,ਪੇਅਰਜ਼) ਜਿੱਤੇ ਹਨ । ਏਵੇਂ ਹੀ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ ਸਮੇਂ ਇਹਨਾਂ ਹੀ ਚਾਰਾਂ ਮੁਕਾਬਲਿਆਂ ਵਿੱਚੋਂ ਇੱਕ ਵਾਰ ਫਿਰ ਸੁਨਹਿਰੀ ਤਮਗੇ ਜਿੱਤ ਕਿ ਭਾਰਤ ਨੂੰ ਮਾਣ ਦਿਵਾਇਆ ਹੈ ।
              26 ਅਕਤੂਬਰ 2003 ਨੂੰ ਐਫਰੋ ਏਸ਼ੀਅਨ ਖੇਡਾਂ ਹੈਦਰਾਬਾਦ ਸਮੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚੋਂ,ਅਤੇ ਅਪ੍ਰੈਲ 2010 ਵਿੱਚ ਵਿਸ਼ਵ ਕੱਪ ਵਿੱਚੋਂ ਵੀ ਸੋਨ ਤਮਗੇ ਜਿੱਤੇ ਹਨ । ਪ੍ਰੀ-ਓਲੰਪਿਕ ਮੁਕਾਬਲੇ ਵਿੱਚ ਹੈਨਓਵਰ (ਜਰਮਨੀ) ਵਿਖੇ ਆਸਟਰੀਆ ਦੇ ਥੌਮਸ ਫਰਨਿਕ ਵੱਲੋਂ 2006 ਵਿੱਚ 703.1 ਅੰਕਾਂ ਵਾਲਾ ਵਿਸ਼ਵ ਰਿਕਾਰਡ 704.3 ਅੰਕਾਂ ਨਾਲ ਤੋੜਿਆ । ਦੋ ਵਾਰ ਪ੍ਰਫੈਕਟ 600/600 ਅੰਕ ਲੈਣ ਵਾਲੇ ਗਗਨ ਨਾਰੰਗ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਜੀ ਵੱਲੋਂ 29 ਅਗਸਤ 2011 ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੈ ।
ਗਗਨ ਨਾਰੰਗ ਬਾਰੇ ਕੁੱਝ ਅਜਿਹਾ ਵੀ ਹੈ ,ਜਿਸ ਬਾਰੇ ਖੇਡ ਪ੍ਰੇਮੀ ਬਹੁਤ ਘੱਟ ਜਾਣਦੇ ਹਨ ; ਗਗਨ ਨਾਰੰਗ ਵਾਲਥਰ ਐਲਜੀ 300 ਦੀ ਵਰਤੋਂ ਕਰਦਾ ਹੈ,ਸ਼ੂਟਰ ਹੋਣ ਦੇ ਬਾਵਜੂਦ ਵੀ ਇਹਦਾ ਰੋਲ ਮਾਡਲ ਅਮਰੀਕਨ ਮੁੱਕੇਬਾਜ਼ ਮੁਹੰਮਦ ਅਲੀ ਹੈ । ਖੇਡ ਕੋਟੇ ਮੁਤਾਬਕ ਗਗਨ ਦੀ ਪੋਸਟਿੰਗ ਏਅਰ ਇੰਡੀਆ ਕਮਰਸ਼ੀਅਲ ਵਿਭਾਗ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਵਜੋਂ ਹੋਈ ਵੀ ਹੈ । ਇਸ ਦੀ ਮਨ ਪਸੰਦ ਫ਼ਿਲਮ ਅਮਰੀਕਾ ਦੇ ਡਰਾਮੇ ‘ਤੇ ਅਧਾਰਤ ਇਨ ਪਰਸੂਟ ਆਫ਼ ਹੈਪੀਨੈੱਸ ਹੈ ।
       ਇਸ ਦੇ ਮਨ ਪਸੰਦ ਖਿਡਾਰੀ ਰੋਜ਼ਰ ਫ਼ੈਡਰਰ ਅਤੇ ਮਾਈਕਲ ਸ਼ੁਮਾਕਰ ਹਨ । ਇਸ ਨੂੰ ਕ੍ਰਿਕਟ ਅਤੇ ਟੇਨਿਸ ਵੇਖਣਾਂ ਬਹੁਤ ਪਸੰਦ ਹੈ । ਵਿਹਲੇ ਸਮੇ ਮਲੇਸ਼ੀਆ ਵਿੱਚ ਸਮਾਂ ਬਿਤਾਉਣਾ ਇਸ ਲਈ ਬਹੁਤ ਮਨ ਲੁਭਾਉਣਾ ਹੁੰਦਾ ਹੈ । ਗਗਨ ਨਾਰੰਗ ਲਈ ਸਭ ਤੋਂ ਯਾਦਗਗਾਰੀ ਪਲ ਉਹ ਹਨ ,ਜਦ ਉਸ ਨੇ ਬੈਂਕਾਕ ਵਿੱਚ 5 ਨਵੰਬਰ 2008 ਨੂੰ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 600/600 ਨਿਸ਼ਾਨੇ ਲਗਾਏ ਸਨ । ਇਸ ਸ਼ੂਟਰ ਦਾ ਮਨ ਪਸੰਦ ਗੀਤ ਡੀਡਾਨੇ ਕਾ ਵਾਈਟ ਫਲੈਗ ਹੈ ਅਤੇ ਇਸ ਦਾ ਦਿਲ ਲੱਗਿਆ ਸਟਾਰ ਹੈ ਨਿਕੋਲੋ ਕਿਡਮੈਨ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
98157-07232           

Friday, July 27, 2012

ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ


             ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ
                         ਲੇਖਕ ਰਣਜੀਤ ਸਿੰਘ ਪ੍ਰੀਤ
                      ਪ੍ਰਕਸ਼ਨ ਵਿਸ਼ਵ ਭਾਰਤੀ ਪ੍ਰਕਾਸ਼ਨ
                                    ਪੰਨੇ 152
                                 ਕੀਮਤ ;150
           ਖੇਡ ਲੇਖਣੀ ਦੇ ਖ਼ੇਤਰ ਵਿੱਚ ਰਣਜੀਤ ਸਿੰਘ ਪ੍ਰੀਤ ਇੱਕ ਜਾਣਿਆਂ-ਪਛਾਣਿਆਂ ਨਾਮ ਹੈ । ਜਿਸ ਨੇ ਹੁਣ ਤੱਕ ਕੁੱਲ ਮਿਲਾਕੇ 21 ਕਿਤਾਬਾਂ ਲਿਖੀਆਂ ਹਨ । ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦਾ ਸਫ਼ਰ ਇਹਨਾਂ ਦੀ 22 ਵੀਂ ਕਿਤਾਬ ਹੈ । ਕੋਈ ਅਜਿਹਾ ਮਿਆਰੀ ਅਖ਼ਬਾਰ/ਮੈਗਜ਼ੀਨ ਨਹੀਂ ਜਿਸ ਵਿੱਚ ਸ਼੍ਰੀ ਪ੍ਰੀਤ ਨਾ ਛਪਿਆ ਹੋਵੇ । ਇੱਕ ਗਜ਼ਟਿਡ ਅਫ਼ਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਉਹਨਾਂ ਨੇ ਕਲਮ ਨੂੰ ਮਜ਼ਬੂਤੀ ਨਾਲ ਹੱਥ ਪਾਇਆ ਹੀ ਸੀ ਕਿ ਉਹਨਾਂ ਦੀ ਪਤੱਨੀ ਬਿੰਦਰਜੀਤ ਕੌਰ ਪ੍ਰੀਤ “ਪ੍ਰੀਤ ਆਲ੍ਹਣੇ ” ਨੂੰ ਵਰਾਨ ਕਰਕੇ ਸਦਾ ਲਈ ਇਸ ਦੁਨੀਆਂ ਤੋਂ ਤੁਰ ਗਈ । ਪਰ ਉਹਨਾਂ ਕੁੱਝ ਦੇਰ ਸੰਜੀਦਾ ਰਹਿਣ ਮਗਰੋਂ ਕਲਮ ਨੂੰ ਫਿਰ ਸਾਥੀ ਬਣਾ ਲਿਆ ਹੈ । ਓਲੰਪਿਕ ਹਾਕੀ ਬਾਰੇ ਉਹਨਾਂ ਦੀ ਇਹ ਕਿਤਾਬ ਬਹੁਤ ਜਾਣਕਾਰੀ ਦੇਣ ਵਾਲੀ ਹੈ । ਜਦੋਂ ਤੋਂ ਹਾਕੀ ਖੇਡੀ ਜਾਣੀ ਸ਼ੁਰੂ ਹੋਈ,ਗੱਲ ਉੱਥੋਂ ਸ਼ੁਰੂ ਕਰਕੇ ਹਰੇਕ ਓਲੰਪਿਕ ਵਿੱਚ ਖੇਡੀ ਗਈ ਹਾਕੀ ਦੇ ਹਰੇਕ ਮੈਚ ਦੇ ਪੂਰੇ ਵੇਰਵੇ ਦਰਸਾਏ ਗਏ ਹਨ । ਸ਼ਾਇਦ ਹਾਕੀ ਦੇ ਖੇਤਰ ਦੀ ਇਹ ਅਜਿਹੀ ਪਹਿਲੀ ਕਿਤਾਬ ਹੈ । ਜਿਸ ਵਿੱਚ ਐਨਾ ਕੁੱਝ ਸਮੋਇਆ ਹੋਇਆ ਹੈ। ਅੰਕੜਿਆਂ ਸਹਿਤ ਭਾਰਤੀ ਟੀਮ ਦੀ ਸਥਿੱਤੀ ਨੂੰ ਵੀ ਦੂਜੀਆਂ ਟੀਮਾਂ ਵਾਂਗ ਹੀ ਸੰਭਾਲਿਆ ਹੈ । ਹਾਕੀ ਦੀਆਂ ਵੰਨਗੀਆਂ,ਜਿੱਤਾਂ-ਹਾਰਾਂ ਅਤੇ ਵਿਸ਼ਵ ਦੀ ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ,ਭਰਾਵਾਂ,ਪਰਿਵਾਰ ਮੈਂਬਰਾਂ ਆਦਿ ਬਾਰੇ ਵੀ ਪੂਰੇ ਵੇਰਵੇ ਦਰਜ ਹਨ । ਗੋਲ ਕਰਨ ਵਾਲੇ ਖਿਡਾਰੀ,2020 ਤੱਕ ਦੀਆਂ ਮੇਜ਼ਬਾਨੀਆਂ,ਯਾਦਗਾਰੀ ਤਸਵੀਰਾਂ ਵੀ ਇਸ ਵਿੱਚ ਸ਼ਾਮਲ ਹਨ । ਕੁੱਲ ਮਿਲਾਕੇ ਇਹ ਕਿਤਾਬ ਪੜ੍ਹਨਯੋਗ ਅਤੇ ਅਹਿਮ ਦਸਤਾਵੇਜ ਵਜੋਂ ਸੰਭਾਲਣ ਯੋਗ ਹੈ । ਓਲੰਪਿਕ ਖੇਡਾਂ ਮੌਕੇ ਛਪੀ ਇਸ ਕਿਤਾਬ ਦੀ ਅਹਿਮੀਅਤ ਹੋਰ ਵੀ ਨਿਖ਼ਰੀ ਹੈ । ਕਿਤਾਬ ਦੀ ਤਿਆਰੀ ਲਈ ਕੀਤੀ ਮਿਹਨਤ ਪਾਠਕਾਂ ਦਾ ਭਰਵਾਂ ਹੁੰਗਾਰਾ ਮੰਗਣ ਦਾ ਹੱਕ ਰਖਦੀ ਹੈ ।
      ਜਗਰੂਪ ਸਿੰਘ ਜਰਖ਼ੜ

ਜਿਉਂਦੇ ਜੀਅ ਅਮਜਦ,ਗੱਬਰ ਨੂੰ ਮਾਰ ਨਾ ਸਕਿਆ


     ਜਿਉਂਦੇ ਜੀਅ ਅਮਜਦ,ਗੱਬਰ ਨੂੰ ਮਾਰ ਨਾ ਸਕਿਆ
                                               ਰਣਜੀਤ ਸਿੰਘ ਪ੍ਰੀਤ
                    ਸਲੀਮ ਜਾਵੇਦ ਦੀ ਕਹਾਣੀ ‘ਤੇ ਅਧਾਰਤ ਜਦ ਰਮੇਸ਼ ਸਿੱਪੀ ਨੇ 1975 ਵਿੱਚ ਫਿ਼ਲਮ ਸੋ਼ਅਲੇ ਬਣਾਈ ਤਾਂ, ਉਹਨਾਂ ਨੂੰ ਅਤੇ ਸੈਂਸਰ ਬੋਰਡ ਨੂੰ ਇਹ ਭਰਮ ਸੀ ਕਿ ਧਰਮਿੰਦਰ ਅਤੇ ਅਮਿਤਾਬ ਦੇ ਰੋਲ ਨੂੰ ਲੋਕ ਅਦਰਸ ਮੰਨਣਗੇ ਅਤੇ ਬਰਾਈਆਂ ਜਾਂ ਬੁਰੇ ਵਿਅਕਤੀਆਂ ਵਿਰੁੱਧ ਲਾਮਬੰਦ ਹੋਣ ਨੂੰ ਪਹਿਲ ਦੇਣਗੇ । ਪਰ ਜਦ ਇਹ ਫਿਲਮ ਰਿਲੀਜ ਹੋਈ ਤਾਂ ਸਾਰਾ ਕੁੱਝ ਹੀ ਉਲਟਾ-ਪੁਲਟਾ ਹੋ ਗਿਆ । ਅਮਜਦ ਖਾਨ ਜਿਸ ਨੇ ਗੱਬਰ ਦਾ ਰੋਲ ਕਰਿਆ ਸੀ ਦੇ ਡਾਇਲਾਗ ਅਤੇ ਚਾਲ-ਢਾਲ ਦਾ ਸਟਾਈਲ ਬੱਚੇ ਬੱਚੇ ਦੀ ਜੁਬਾਂਨ ‘ਤੇ ਛਾ ਗਿਆ । ਲੋਕਾਂ ਨੇ ਉਹਦੇ ਬੋਲੇ ਡਾਇਲਾਗ ਆਡੀਓ ਕੈਸਿਟਾਂ ਵਿੱਚ ਭਰਵਾ ਲਏ । ਧਰਮਿੰਦਰ ਅਤੇ ਅਮਿਤਾਬ ਵਰਗੇ ਨਾਮੀ ਕਲਾਕਾਰ ਪਿਛਾਂਹ ਰਹਿ ਗਏ । ਹੀਰੋ ਦੀ ਬਜਾਇ ਵਿਲੇਨ ਹੀ ਹੀਰੋ ਬਣ ਗਿਆ । ਇਸ ਰੋਲ ਵਿੱਚ ਐਨੀ ਜਾਨ ਸੀ ਕਿ ਖੁਦ ਅਮਜਦ ਖਾਨ ਵੀ ਉਮਰ ਭਰ ਇਸ ਨੂੰ ਦੁਹਰਾ ਨਾ ਸਕਿਆ । 
                       ਇਸ ਅਦਾਕਾਰ ਨੇ ਸੋਅਲੇ ਤੋਂ ਪਹਿਲਾਂ “ਮਾਇਆ” ਫਿਲਮ ਵਿੱਚ ਬਾਲ ਕਲਾਕਾਰ ਵਜੋਂ ਦੇਵਾ ਆਨੰਦ ਅਤੇ ਮਾਲਾ ਸਿਨਾਹ ਨਾਲ ਰੋਲ ਨਿਭਾਇਆ ਸੀ । ਇਸ ਤੋਂ ਇਲਾਵਾ ਰਾਮਾਨੰਦ ਦੀ ਫਿਲਮ “ਚਰਸ” ਵਿੱਚ ਰੋਲ ਵੀ ਕੀਤਾ ਅਤੇ 21 ਅਕਤੂਬਰ 1949 ਨੂੰ ਜਨਮੇ ਅਮਜਦ ਨੇ ਕੇ ਆਸਿਫ ਦੀ ਫਿਲਮ “ਲਵ ਐਂਡ ਗਾਡ ” ਵਿੱਚ ਗੁਲਾਮ ਹਬਸੀ ਦੀ ਭੂਮਿਕਾ ਵੀ ਨਿਭਾਈ । ਅਮਜਦ ਖਾਨ ਨੇ ਕੁੱਲ ਮਿਲਾਕੇ 300 ਫਿਲਮਾਂ ਵਿੱਚ ਕੰਮ ਕਰਿਆ ।
                     ਉਹਦੇ ਅੱਬਾ ਜਾਨ ਜੋ ਇੱਕ ਸੜਕ ਹਾਦਸੇ ਵਿੱਚ ਚੱਲ ਵਸੇ ਸਨ, ਦੀਆਂ ਆਖੀਆਂ ਗੱਲਾਂ ਨੂੰ ਯਾਦ ਕਰਦਿਆਂ ਅਤੇ ਉਹਦੀਆਂ ਖਵਾਇਸਾਂ ਅਨੁਸਾਰ ਅਮਜਦ ਨੇ ਪਹਿਲਾਂ ਸਟੇਜ ਰਾਹੀਂ ਐਕਟਿੰਗ ਸਿੱਖੀ । ਫਿਰ ਸਹਾਇਕ ਨਿਰਦੇਸਕ ਵਜੋਂ “ਹਿੰਦੁਸਤਾਂ ਕੀ ਕਸਮ”ਅਤੇ “ਲਵ ਐਂਡ ਗਾਡ” ਲਈ ਵੀ ਕੰਮ ਕਰਿਆ । ਜਦ ਫਿਲਮ ਸੋਅਲੇ ਦੀ ਗੱਲ ਤੁਰੀ ਅਤੇ ਕਲਾਕਾਰਾਂ ਦੀ ਚੋਣ ਕੀਤੀ ਗਈ ਤਾਂ ਗੱਬਰ ਦੇ ਰੋਲ ਵਿੱਚ ਡੈਨੀ ਨੂੰ ਲੈਣ ਦਾ ਫੈਸਲਾ ਹੋਇਆ । ਪਰ ਉਹ ਫਿਰੋਜਖਾਨ ਦੀ ਫਿਲਮ “ਧਰਮਾਤਮਾਂ ” ਲਈ ਸੂਟਿੰਗ ਤਾਰੀਖਾਂ ਨਿਰਧਾਰਤ ਕਰ ਚੁੱਕਿਆ ਸੀ । ਬਦਲ ਵਜੋਂ ਜਦ ਅਮਜਦ ਨੇ ਇਹ ਰੋਲ ਕਰਿਆ,ਤਾਂ ਸਭ ਨੂੰ ਲੱਗਿਆ ਕਿ ਸਾਇਦ ਇਹ ਠੀਕ ਹੀ ਹੋਇਆ ਹੈ ।
                      ਅਮਜਦ “ ਗ੍ਰੇਟ ਗੈਂਬਲਰ ” ਦੀ ਸੂਟਿੰਗ ਲਈ 1977 ਵਿੱਚ ਜਦ ਗੋਆ ਜਾ ਰਿਹਾ ਸੀ ,ਤਾਂ ਉਹਦਾ ਐਕਸੀਡੈਂਟ ਹੋ ਗਿਆ । ਭਾਵੇਂ ਜਾਨ ਤਾਂ ਬਚ ਗਈ ਪਰ ਸਰੀਰ ਵਿੱਚ ਆਈ ਕਿਸੇ ਖਰਾਬੀ ਦੀ ਵਜਾ ਕਰਕੇ ਉਹਦਾ ਵਜਨ ਵਧਣਾ ਸੁਰੂ ਹੋ ਗਿਆ । ਏਸੇ ਹੀ ਮੋਟਾਪੇ ਦੀ ਹਾਲਤ ਵਿੱਚ ਉਸ ਨੇ ਸਤਿਆਜੀਤ ਰੇਅ ਦੀ ਫਿਲਮ “ ਸਤਰੰਜ ਕੇ ਖਿਲਾੜੀ “ ਵਿੱਚ ਭੂਮਿਕਾ ਨਿਭਾਈ । ਇਸ ਫਿਲਮ ਵਿੱਚ ਉਹ ਨਵਾਬ ਵਾਜਿਦ ਅਲੀ ਬਣਿਆਂ । ਉਸਨੇ “ ਚੋਰ ਪੁਲੀਸ “,ਅਤੇ “ਅਮੀਰ ਆਦਮੀ,ਗਰੀਬ ਆਦਮੀ “ ਫਿਲਮਾਂ ਦਾ ਨਿਰਮਾਣ ਵੀ ਕਰਿਆ ।
                  ਬਲੱਡ ਪ੍ਰੈਸਰ, ਮੋਟਾਪਾ,ਅਤੇ ਦਿਲ ਦਾ ਦੌਰਾ ਤਿੰਨੇ ਇਕੱਠੇ ਹੀ ਕਰਿੰਘੜੀ ਪਾ ਕੇ ਚਲਦੇ ਹਨ । ਇਸ ਅਨੁਸਾਰ ਅਮਜਦ ਖਾਨ ਨੂੰ ਮੋਟਾਪੇ ਸਦਕਾ ਬਲੱਡ ਪ੍ਰੈਸਰ ਨੇ ਲਪੇਟੇ ਵਿੱਚ ਲੈ ਲਿਆ ਅਤੇ ਇਹੀ ਲਪੇਟਾ 49 ਵਰਿਆਂ ਦੇ ਗੱਬਰ ਨੂੰ 27 ਜੁਲਾਈ 1992 ਨੂੰ ਇਸ ਦੁਨੀਆਂ ਤੋਂ ਅਦਿਖ ਦੁਨੀਆਂ ਵਿੱਚ ਲੈ ਗਿਆ । ਪਰ ਅਮਜਦ ਕਿਸੇ ਵੀ ਹੋਰ ਰੋਲ ਰਾਹੀਂ ਗੱਬਰ ਨੂੰ ਜਿੰਦਗੀ ਭਰ ਮਾਰ ਨਹੀਂ ਸਕਿਆ । ਅੱਜ ਵੀ ਜਦ ਉਹਦੇ ਇਹ ਬੋਲ “ ਤੇਰਾ ਕੀ ਹੋਗਾ ਕਾਲੀਆ “ “ ਸਾਲੇ ਤੀਨੋਂ ਬਚ ਗਏ “ ਉਸ ਨੂੰ ਜਿੰਦਾ ਰੱਖ ਰਹੇ ਹਨ । ਜਿਤਨੀ ਦੇਰ ਤੱਕ ਇਹ ਬੋਲ ਗੂੰਜਦੇ ਰਹਿਣਗੇ,ਉਤਨੀ ਦੇਰ ਤੱਕ ਗੱਬਰ ਜਿਉਂਦਾ ਰਹੇਗਾ ਅਤੇ ਅਮਜਦ ਖਾਨ ਵੀ ਉਹਦੀ ਉਂਗਲ ਫੜ ਉਤਨੀ ਦੇਰ ਤੱਕ ਪੁਲਾਂਘਾ ਪੁਟਦਾ ਰਹੇਗਾ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232

Thursday, July 12, 2012

ਨਹੀਂ ਰਿਹਾ ਪੰਜਾਬ ਦਾ ਹੀਰਾ ਪੁੱਤ ; ਦਾਰਾ ਸਿੰਘ

        ਨਹੀਂ ਰਿਹਾ ਪੰਜਾਬ ਦਾ ਹੀਰਾ ਪੁੱਤ ; ਦਾਰਾ ਸਿੰਘ
                                           ਰਣਜੀਤ ਸਿੰਘ ਪ੍ਰੀਤ      

  ਰੈਸਲਰ ਅਤੇ ਫਿਲਮੀ ਐਕਟਰ ਦਾਰਾ ਸਿੰਘ ਜਿਸਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ 7 ਜੁਲਾਈ ਸਨਿਚਰਵਾਰ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਲਾ-ਇਲਾਜ ਹਾਲਤ ਵੇਖਦਿਆਂ ਬੁੱਧਵਾਰ ਸ਼ਾਮ ਨੂੰ ਹੀ ਘਰ ਭੇਜ ਦਿੱਤਾ ਗਿਆ ਸੀ। ਜਿੱਥੇ ਉਹਨਾ ਨੇ ਅੱਜ ਵੀਰਵਾਰ ਦੀ ਸਵੇਰ ਨੂੰ 7.30 ਵਜੇ ਆਖ਼ਰੀ ਸਾਹ ਲਿਆ । ਇਹ ਦੁਖਿਦ ਖ਼ਬਰ ਨਾਲ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ,ਫ਼ਿਲਮੀ ਸਨਅਤ ਵਿੱਚ ਸ਼ੋਕ ਦੀ ਲਹਿਰ ਫ਼ੈਲ ਗਈ,ਖ਼ਾਸ਼ਕਰ ਪੰਜਾਬ ਵਿੱਚ ਬਹੁਤ ਹੀ ਗ਼ਮਗੀਨ ਮਹੌਲ ਬਣ ਗਿਆ । ਠੰਡੇ ਪਏ ਫ਼ੌਲਾਦੀ ਜਿਸਮ ਨੂੰ ਅੱਜ ਬਾਅਦ ਦੁਪਹਿਰ ਸਪੁਰਦ-ਇ-ਆਤਸ਼ ਕੀਤਾ ਗਿਆ । ਡਾਕਟਰਾਂ ਅਨੁਸਾਰ ਹਸਪਤਾਲ ਦਾਖ਼ਲ ਕਰਵਾਉਂਣ ਸਮੇ 84 ਸਾਲਾਂ ਦੇ ਦਾਰਾ ਸਿੰਘ ਦਾ  ਬਲੱਡ ਪ੍ਰੈਸਰ ਕਾਫੀ ਘੱਟ ਸੀ ,ਅਤੇ ਉਹਨਾਂ ਦੇ ਦਿਮਾਗ ਦੀ ਨਾੜੀ ਵਿੱਚ ਖੂਨ ਦਾ ਕਲਾਟ ਰੁਕਿਆ ਹੋਇਆ ਸੀ । ਉਹਨਾਂ ਦੀ ਨਬਜ਼ ਵੀ ਰੁਕੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ । ਗੁਰਦੇ ਫੇਲ੍ਹ ਹੋਣ ਦੀ ਵਜ੍ਹਾ ਕਰਕੇ ਡਾਇਲਸਿਸ ਦੀ ਵੀ ਵਰਤੋਂ ਕਰਨੀ ਪੈ ਰਹੀ ਸੀ । ਰੋਬੋਟ ਵਰਗੇ ਸ਼ਕਤੀਸ਼ਾਲੀ ਦਾਰਾ ਸਿੰਘ ਨੂੰ ਆਈ ਸੀ ਯੂ ਵਿੱਚ ਵੈਟੀਲੇਟਰ ਉੱਤੇ ਮਸੀਨਾਂ ਸਹਾਰੇ ਜਿਉਂਦਾ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਸਨ । ਗਿਆਰਾਂ ਜੁਲਾਈ ਨੂੰ 3.37 ਵਜੇ ਡਾਕਟਰਾਂ ਨੇ ਮੀਡੀਏ ਨੂੰ ਦੱਸਿਆ ਕਿ ਦਾਰਾ ਜੀ ਦਾ ਦਿਮਾਗ ਨਕਾਰਾ ਹੋ ਚੁੱਕਿਆ ਹੈ ਅਤੇ ਰਿਕਵਰੀ ਦੀ ਸੰਭਾਵਨਾ ਵੀ ਖ਼ਤਮ ਹੋ ਗਈ ਸੀ।
                                 ਕਿੰਗਕਾਂਗ ਅਤੇ ਫੌਲਾਦ ਵਰਗੇ ਨਾਵਾਂ ਦੀਆਂ ਫ਼ਿਲਮਾਂ ਦੇ ਐਕਟਰ ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਧਰਮੂਚੌਕ (ਅੰਮ੍ਰਿਤਸਰ) ਵਿਖੇ ਸੂਰਤ ਸਿੰਘ ਰੰਧਾਵਾ ਅਤੇ ਬਲਵੰਤ ਕੌਰ ਦੇ ਘਰ ਹੋਇਆ । ਲਾਡਲੇ ਨਾਂ ਦਾਰਾ ਨਾਲ ਪੁਕਾਰੇ ਜਾਣ ਵਾਲੇ ਇਸ ਰੈਸਲਰ ਅਤੇ ਐਕਟਰ ਦਾ ਪੂਰਾ ਨਾਅ ਦਾਰਾ ਸਿੰਘ ਰੰਧਾਵਾ ਸੀ । ਇਸ 6 ਫੁੱਟ 2 ਇੰਚ ਕੱਦ ਵਾਲੇ ਦਾਰੇ ਦਾ ਦੂਜਾ ਵਿਆਹ 11 ਮਈ 1961 ਨੂੰ ਸੁਰਜੀਤ ਕੌਰ ਨਾਲ ਹੋਇਆ । ਉਹ 1962 ਤੋਂ 2007 ਤੱਕ ਜਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਗਰਮ ਰਿਹਾ । ਫ਼ਿਲਮੀ ਦੁਨੀਆਂ ਵਿੱਚ 1952 ਨੂੰ ਫ਼ਿਲਮ ਸੰਗਦਿਲ ਨਾਲ ਪੈਰ ਰੱਖਿਆ । ਦਾਰਾ ਸਿੰਘ ਨੇ ਆਪਣੀ ਜ਼ਿੰਦਗੀ ਦਾ ਆਖਰੀ ਰੋਲ ਇਮਤਿਆਜ ਅਲੀ ਦੀ ਫਿਲਮ ਜਬ ਵੁਈ ਮੈੱਟ (2007) ਵਿੱਚ ਕਰੀਨਾ ਕਪੂਰ ਦੇ ਦਾਦਾ ਵਜੋਂ ਨਿਭਾਇਆ । ਉਸ ਨੇ ਵਤਨ ਸੇ ਦੂਰ,ਦਾਦਾ,ਰੁਸਤਮ-ਇ-ਬਗਦਾਦ,ਸਿਕੰਦਰ-ਇ-ਆਜ਼ਮ,ਰਾਕਾ,ਮੇਰਾ ਨਾਅ ਜੌਕਰ,ਧਰਮ-ਕਰਮ,ਮਰਦ, ਸੰਗਦਿਲ (1952), ਸੇਰ ਦਿਲ (1965),ਤੂਫਾਨ (1969),ਦੁਲਹਨ ਹਮ ਲੇ ਜਾਏਂਗੇ (2000) ਵਿੱਚ ਜਬਰਦਸਤ ਭੂਮਿਕਾ ਨਿਭਾਈ । ਕਈ ਪੰਜਾਬੀ ਫਿਲਮਾਂ ਵਿੱਚ ਵੀ ਰੋਲ ਨਿਭਾਏ । ਅੱਠ ਫ਼ਿਲਮਾਂ ਦਾ ਨਿਰਮਾਣ ਵੀ ਕਰਿਆ।

 ਛੋਟੀ ਉਮਰ ਵਿੱਚ ਹੀ  ਉਸ ਦੀ ਡੀਲ ਡੌਲ ਵੇਖ ਕੇ ਨਿਆਣੇ-ਸਿਆਣੇ ਉਸ ਨੂੰ ਭਲਵਾਨ ਆਖਣ ਲੱਗ ਪਏੇ ਸਨ । ਜਿਸ ਨਾਲ ਉਸ ਨੂੰ ਹੌਂਸਲਾ ਮਿਲਿਆ ਅਤੇ ਉਹ ਅਖਾੜਾ ਬਣਾ ਕੇ ਅਭਿਆਸ ਕਰਨ ਲੱਗਿਆ।  ਫਿਰ ਮੇਲੇ-ਮੁਸਾਵਿਆਂ ਵਿੱਚ ਜੌਹਰ ਦਿਖਾਉਣ ਦੀ ਜਾਚ ਆ ਗਈ । ਭਾਰਤ ਦੇ ਵੱਡੇ ਵੱਡੇ ਰੈਸਲਰ ਮੁਕਾਬਲਿਆਂ ਵਿੱਚ ਜਾ ਲੰਗੋਟ ਪਹਿਨਣ ਲੱਗਿਆ । ਭਾਰਤੀ ਸਟਾਈਲ ਰੈਸਲਿੰਗ ਵਿੱਚ 1947 ਨੂੰ ਉਸ ਨੇ ਸਿੰਗਾਪੁਰ ਦਾ ਭਲਵਾਨੀ ਗੇੜਾ ਲਾਇਆ । ਕੁਆਲਾਲੰਪੁਰ ਵਿਖੇ ਤਰਲੋਕ ਸਿੰਘ ਨੂੰ ਹਰਾ ਕੇ ਮਲੇਸੀਅਨ ਚੈਂਪੀਅਨ ਦਾ ਖਿਤਾਬ ਜਿੱਤਿਆ । ਦਾਰਾ ਸਿੰਘ ਨੇ 1952 ਵਿੱਚ ਵਾਪਸੀ ਕੀਤੀ ਅਤੇ 1954 ਵਿੱਚ ਭਾਰਤ ਦਾ ਚੈਂਪੀਅਨ ਬਣ ਗਿਆ । ਰੁਸਤਮ-ਇ-ਪੰਜਾਬ ਦਾ ਖਿਤਾਬ 1966 ਵਿੱਚ ਅਤੇ ਰੁਸਤਮ-ਇ-ਹਿੰਦ ਦਾ ਖਿਤਾਬ 1978 ਵਿੱਚ ਹਾਸਲ ਕਰਿਆ। ਦਾਰਾ ਸਿੰਘ ਨੇ ਸਾਰੇ ਕਾਮਨਵੈਲਥ ਮੁਲਕਾਂ ਦਾ ਟੂਰ ਲਾਇਆ ਅਤੇ ਕਿੰਗ ਕੌਂਗ,ਜੌਰਜ ਗੌਰਡਿੰਕੋ,(ਕੈਨੇਡਾ),ਜੌਹਨ ਡਿਸਿਲਵਾ (ਨਿਊਜੀਲੈਂਡ),ਨੂੰ ਵੀ ਹਰਾਇਆ ਅਤੇ 1959 ਵਿੱਚ ਕਾਮਨਵੈਲਥ ਚੈਂਪੀਅਨ ਵੀ ਅਖਵਾਇਆ ।

ਦਾਰਾ ਸਿੰਘ ਨੇ ਅਮਰੀਕਾ ਦੇ ਲੌ ਥੈਸਿਜ ਨੂੰ ਮਾਤ ਦਿੱਤੀ ਅਤੇ 29 ਮਈ 1968 ਨੂੰ ਉਹ ਵਿਸਵ ਚੈਂਪੀਅਨ ਬਣ ਗਿਆ । ਆਪਣੇ ਇਸ ਖਿਤਾਬ ਦੀ ਰੱਖਿਆ ਲਈ ਇੱਕ ਵਾਰ ਫਿਰ ਵਿਸਵ ਭ੍ਰਮਣ ਕਰਿਆ ਅਤੇ ਅਖੀਰ ਰਿਟਾਇਰ ਹੋਣ ਦੇ ਐਲਾਨ 1983 ਤੱਕ ਉਸ ਨੂੰ ਕੋਈ ਨਾ ਹਰਾ ਸਕਿਆ । ਉਸ ਦੇ ਸਖਤ ਮੁਕਾਬਲੇ ਪਾਕਿਸਤਾਨ ਦੇ ਤਾਰਿਕ ਅਲੀ,ਮਜੀਦ ਅਕਰਾ,ਸਾਨੇ ਅਲੀ(ਪਾਕਿਸਤਾਨ),ਪ੍ਰਿੰਸ ਕਮਾਲੀ (ਅਫਰੀਕੀ ਚੈਪੀਅਨ), ਗਰੇਟ ਰਿੱਕੀਡੋਜਾਨ (ਜਪਾਨ),ਬਿੱਲ ਰੌਬਿਨਸਨ (ਯੂਰਪੀਅਨ ਚੈਪੀਅਨ),ਪਟਰੌਚ (ਇੰਗਲੈਡ ਚੈਪੀਅਨ),ਤੋਂ ਇਲਾਵਾ ਡੇਵਿਡ ਟੇਲਰ,ਡੈਨੀ ਲਾਂਚ,ਮਨ ਮੌਂਟੇਨ ਜੈਕ,ਕੈਸਵੈੱਲ ਜੈਕ,ਸਕਾਈ ਹਾਇ,ਜੌਰਜ ਬਰਗਰਜ,ਵੀ ਇਸ ਤੋਂ ਤ੍ਰਹਿੰਦੇ ਸਨ । ਰੈਸਲਰ ਗੁਰ ਮੰਤਰ ਸਿੱਖਣ ਵਾਲਿਆਂ ਅਤੇ ਹੋਰਨਾਂ ਭਲਵਾਨਾਂ ਦਾ ਦਾਰਾ ਸਿੰਘ ਕੋਲ ਮੇਲਾ ਹੀ ਲੱਗਿਆ ਰਹਿੰਦਾ ਸੀ । ਇੱਕ ਅੰਦਾਜੇ ਅਨੁਸਾਰ ਉਸ ਨੇ 500 ਮੁਕਾਬਲੇ ਲੜੇ ਅਤੇ ਜਿੱਤੇ । ਦਾਰਾ ਸਿੰਘ ਦੀ ਭਲਵਾਨੀ ਏਨੀ ਬਲਵਾਨ ਸੀ ਕਿ ਉਹਦਾ ਮੁਕਾਬਲਾ ਵੇਖਣ ਲਈ ਭੀੜਾਂ ਜੁੜ ਜਾਇਆ ਕਰਦੀਆਂ ਸਨ । ਇੱਥੋਂ ਤੱਕ ਕਿ ਦੇਸ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ,ਮੁਰਾਰ ਜੀ ਡਿਸਾਈ,ਚੌਧਰੀ ਚਰਨ ਸਿੰਘ,ਰਾਜੀਵ ਗਾਂਧੀ,ਚੰਦਰਸੇਖਰ ਅਤੇ ਭਾਰਤ ਦੇ ਰਾਸਟਰਪਤੀ ਗਿਆਂਨੀ ਜੈਲ ਸਿੰਘ ਵਰਗੇ ਵੀ ਉਹਦੇ ਜੌਹਰ ਵੇਖਿਆ ਕਰਦੇ ਸਨ । ਹਿੰਦੀ ਫਿਲਮਾਂ ਰਾਹੀਂ 1962 ਨੂੰ ਫਿਲਮੀ ਖੇਤਰ ਵਿੱਚ ਪ੍ਰਵੇਸ ਪਾਉਣ ਵਾਲੇ ਦਾਰਾ ਸਿੰਘ ਨੂੰ ਅਗਸਤ 2003 ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਵੀ ਨੌਮੀਨੇਟ ਕੀਤਾ ।
ਦਾਰਾ ਸਿੰਘ ਵੱਲੋਂ ਭਲਵਾਨੀ ਤੋਂ ਰਿਟਾਇਰ ਹੋਣ ਦੇ ਐਲਾਨ ਸਮੇ ਦਿੱਲੀ ਵਿੱਚ ਰਾਜੀਵ ਗਾਂਧੀ ਦੀ ਹਾਜਰੀ ਵਿੱਚ ਰਾਸਟਰਪਤੀ ਗਿਆਨੀ ਜੈਲ ਸਿੰਘ ਨੇ ਐਕਸਨ ਕਿੰਗ ਆਫ ਬਾਲੀਵੁੱਡ ਕਹਿੰਦਿਆਂ ਸਨਮਾਨਿਤ ਕਰਿਆ । ਇਸ ਤੋਂ ਬਾਅਦ 1970 ਵਿੱਚ ਵੀ ਵਿਸੇਸ ਸਨਮਾਨ ਦਿੱਤਾ ਗਿਆ । ਤਿੰਨ ਪੁੱਤਰਾਂ ਪਰਦੱਮਣ ਸਿੰਘ,ਵਿੰਦੂ ਦਾਰਾ ਸਿੰਘ,ਅਮਰੀਕ ਸਿੰਘ ਤੋਂ ਇਲਾਵਾ ਤਿੰਨ ਧੀਆਂ ਦੇ ਪਿਤਾ ਦਾਰਾ ਸਿੰਘ ਦੀ ਫਿਲਮੀ ਖੇਤਰ ਵਿੱਚ ਵੀ ਪੂਰੀ ਭਲਵਾਨੀ ਚੱਲੀ । ਸਮੇ ਦੀ ਨਾਮਵਰ ਐਕਟਰਿਸ ਮੁਮਤਾਜ ਨਾਲ 16 ਫਿਲਮਾਂ ਵਿੱਚ ਕੰਮ ਕੀਤਾ । ਰਾਮਾ ਨੰਦ ਸਾਗਰ ਦੇ ਰਮਾਇਣ ਟੀਵੀ ਸੀਰੀਅਲ 1980 ਅਤੇ 1990 ਵਿੱਚ ਦਾਰਾ ਸਿੰਘ ਨੇ ਹਨੂਮਾਨ ਦੀ ਜਬਰਦਸਤ ਭੂਮਿਕਾ ਨਿਭਾਈ । ਉਹ ਹਦ ਕਰ ਦੀ,ਵਿੱਚ ਵੀ ਵਧੀਆ ਨਿਭਿਆ। ਕਰੀਬ 100 ਫਿਲਮਾਂ ਵਿੱਚ ਕੰਮ ਕਰਨ ਵਾਲੇ ਦਾਰਾ ਸਿੰਘ ਨੇ ਦਿਲ ਆਪਨਾ ਪੰਜਾਬੀ,ਮੈ ਮਾਂ ਪੰਜਾਬੀ ਵਿੱਚ ਵੀ ਭੂਮਿਕਾ ਨਿਭਾਈ ਅਤੇ ਉਸ ਨੇ ਮੁਹਾਲੀ ਵਿੱਚ ਦਾਰਾ ਫਿਲਮੀ ਸਟੁਡੀਓ ਵੀ ਬਣਾਇਆ । ਜਿਸ ਨੇ ਕਿਸੇ ਵੀ ਕੁਸ਼ਤੀ ਮੁਕਾਬਲੇ ਵਿੱਚ ਹਾਰ ਨਹੀਂ ਸੀ ਮੰਨੀ,ਉਹ ਜ਼ਿੰਦਗੀ ਦੀ ਆਖ਼ਰੀ ਕੁਸ਼ਤੀ ਹਾਰ ਗਿਆ ।

                                  **********************************
ਰਣਜੀਤ ਸਿੰਘ ਪ੍ਰੀਤ

Monday, July 2, 2012

ਯੂਰੋ ਕੱਪ ਫਾਈਨਲ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ

ਯੂਰੋ ਕੱਪ ਫਾਈਨਲ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ
ਕਈ ਰਿਕਾਰਡ ਦਰਜ ਹੋਏ ਸਪੇਨ ਦੇ ਨਾਅ
ਰਣਜੀਤ ਸਿੰਘ ਪ੍ਰੀਤ ਦੀ ਰਿਪੋਰਟ
8 ਜੂਨ ਤੋਂ ਪੋਲੈਂਡ ਅਤੇ ਯੂਕਰੇਨ ਦੀ ਮੇਜਬਾਨੀ ਅਧੀਨ ਖੇਡੇ ਗਏ 14 ਵੇਂ ਯੂਰੋ ਕੱਪ ਦਾ ਪਹਿਲੀ ਜੁਲਾਈ ਵਾਲਾ ਓਲੰਪਿਕ ਸਟੇਡੀਅਮ ਕੀਵ ਵਿਚਲਾ ਫਾਈਨਲ ਜਦ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ ਤਾਂ ਇਸ ਦੇ ਨਾਲ ਹੀ ਕਈ ਨਵੇਂ ਰਿਕਾਰਡ ਫੁੱਟਬਾਲ ਇਤਿਹਾਸ ਦੇ ਨਵੇਂ ਪੰਨਿਆਂ ਦਾ ਸਿੰਗਾਰ ਬਣ ਗਏ । ਫਾਈਨਲ ਮੈਚ ਨੂੰ ਸੁਰੂ ਹੋਇਆਂ ਅਜੇ 14 ਮਿੰਟ ਹੀ ਹੋਏ ਸਨ ਕਿ ਡੇਵਿਡ ਸਿਲਵਾ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਬੜਤ ਦਿਵਾ ਦਿੱਤੀ । ਜੋਰਡੀ ਅਲਬਾ ਨੇ 41 ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਸਮੇ ਦੇ ਅੰਕ ਵੀ 14 ਤੋਂ 41 ਵਿੱਚ ਬਦਲ ਦਿਖਾਏ । ਧੀਮੀ ਖੇਡ ਰਹੀ ਇਟਲੀ ਲਈ ਵਾਪਸੀ ਦੇ ਰਸਤੇ ਕਰੀਬ ਕਰੀਬ ਬੰਦ ਹੀ ਹੋ ਚੁੱਕੇ ਸਨ । ਅੱਧੇ ਸਮੇ ਤੱਕ ਸਕੋਰ 2-0 ਨਾਲ ਸਪੇਨ ਦੇ ਪੱਖ ਵਿੱਚ ਰਿਹਾ । ਮੈਚ ਦੇ 84 ਵੇਂ ਮਿੰਟ ਵਿੱਚ ਫਰਨਾਂਡੋ ਟੌਰਿਸ ਨੇ ਤੀਜਾ ਗੋਲ ਦਾਗ ਦਿੱਤਾ । ਹੁਣ ਸਪੇਨ ਨੂੰ ਆਪਣੀ ਜਿੱਤ ਯਕੀਨੀ ਦਿਸਣ ਲੱਗੀ । ਪਰ ਅਜੇ 4 ਮਿੰਟ ਹੀ ਹੋਰ ਬੀਤੇ ਸਨ ਜਾਂ ਇਹ ਕਹਿ ਲਵੋ ਕਿ ਮੈਚ ਸਮਾਪਤੀ ਤੋਂ ਸਿਰਫ ਦੋ ਹੀ ਮਿੰਟ ਪਹਿਲਾਂ ਜੁਆਨ ਮੱਤਾ ਨੇ ਚੌਥਾ ਗੋਲ ਕਰਦਿਆਂ ਸਪੇਨ ਦੀ ਜਿੱਤ ਉੱਤੇ ਮੁਹਰ ਲਗਾ ਦਿੱਤੀ । ਜਿਓਂ ਹੀ ਇਸ ਮੁਕਾਬਲੇ ਦੇ ਆਖਰੀ 31 ਵੇਂ ਮੈਚ ਦੇ ਸਮੇ ਦੀ ਸਮਾਪਤੀ ਲਈ ਸੀਟੀ ਪੁਰਤਗਾਲ ਦੇ ਰੈਫਰੀ ਪੈਡਰੋ ਪ੍ਰੋਇਨਸਾ ਨੇ ਵਜਾਈ ਤਾਂ ਜਿੱਥੇ ਸਪੈਨਿਸ ਖਿਡਾਰੀ ਨੱਚ ਉੱਠੇ ,ਉੱਥੇ 63 ਹਜਾਰ ਦਰਸਕ ਵੀ ਤਾੜੀਆਂ-ਕਿਲਕਾਰੀਆਂ ਮਾਰਨ ਲੱਗੇ । ਸਪੇਨੀ ਖਿਡਾਰੀ ਅੰਡਰਿਸ ਇਨਇਸਟਾ ਮੈਨ ਆਫ ਦਾ ਮੈਚ ਅਖਵਾਇਆ ਅਤੇ ਕੋਚ ਵਿਕਿੰਟੇ ਡੈਲ ਬੌਸਕੀ ਤੋਂ ਖੁਸੀ ਵਿੱਚ ਬੋਲਿਆ ਵੀ ਨਹੀਂ ਸੀ ਜਾ ਰਿਹਾ ।
ਇਸ ਵਾਰੀ 3-3 ਗੋਲ ਕਰਨ ਵਾਲੇ ਭਾਵੇਂ 6 ਖਿਡਾਰੀ ਸਨ ,ਪਰ ਗੋਲਡਨ ਬੂਟ ਦਾ ਖਿਤਾਬ ਸਪੇਨ ਦੇ ਫਰਨਾਂਡੋ ਟੌਰਿਸ ਦੇ ਹਿੱਸੇ ਰਿਹਾ । ਪਿਛਲੇ 2008 ਵਾਲੇ ਯੂਰੋ ਕੱਪ ਸਮੇ ਵੀ ਸਪੇਨ ਦੇ ਹੀ ਡੇਵਿਡ ਵਿੱਲਾ ਨੇ 4 ਗੋਲ ਕਰਕੇ ਗੋਲਡਨ ਬੂਟ ਹਾਸਲ ਕਰਿਆ ਸੀ । ਪਿਛਲੀ ਵਾਰ 77 ਗੋਲ ਹੋਏ ਸਨ,ਪਰ ਇਸ ਵਾਰੀ 76 ਹੋਏ ਹਨ । ਜਦੋਂ ਕਿ ਇਸ ਪੱਖ ਤੋਂ ਰਿਕਾਰਡ 85 ਗੋਲਾਂ ਦਾ ਹੈ ।
                       ਯੂਰੋ ਕੱਪ 2012 ਦੇ ਫਾਈਨਲ ਨੇ ਕਈ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ । ਇਹ ਪਹਿਲਾ ਅਜਿਹਾ ਫਾਈਨਲ ਹੈ ਜਿਸ ਵਿੱਚ 90 ਮਿੰਟ ਦੌਰਾਂਨ 4-0 ਨਾਲ ਕੋਈ ਟੀਮ ਜੇਤੂ ਬਣੀ ਹੈ । ਇਹ ਰਿਕਾਰਡ ਸਪੇਨ ਦੇ ਨਾਅ ਦਰਜ ਹੋ ਗਿਆ ਹੈ । ਸਪੇਨ ਨੇ ਯੂਰੋ ਕੱਪ ਦੀ ਉਹ .ਪਰੰਪਰਾ ਵੀ ਤੋੜ ਦਿੱਤੀ ਹੈ ਕਿ ਕੋਈ ਟੀਮ ਲਗਾਤਾਰ ਦੋ ਵਾਰੀ ਖਿਤਾਬ ਜੇਤੂ ਨਹੀਂ ਬਣ ਸਕਦੀ । ਸਪੇਨ ਨੇ 2008 ਅਤੇ 2012 ਦਾ ਫਾਈਨਲ ਜਿੱਤ ਕੇ ਇਹ ਰਿਕਾਰਡ ਬਣਾਇਆ ਹੈ । ਸਪੇਨ ਨੇ ਵਿਸਵ ਕੱਪ,ਅਤੇ ਦੋ ਵਾਰ ਯੂਰੋ ਕੱਪ ਜਿੱਤ ਕੇ ਵੀ ਲਗਾਤਾਰ ਤਿੰਨ ਜਿੱਤਾਂ ਦਾ ਰਿਕਾਰਡ ਕਾਇਮ ਕਰਿਆ ਹੈ । ਸਪੇਨ ਹੀ ਅਜਿਹਾ ਮੁਲਕ ਹੈ ਜਿਸ ਨੇ ਇਸ ਮੁਕਾਬਲੇ ਵਿੱਚ 9 ਵਾਰੀ ਭਾਗ ਲੈਂਦਿਆਂ 4 ਵਾਰੀ ਸੈਮੀਫਾਈਨਲ ਪ੍ਰਵੇਸ ਪਾ ਕੇ ਚਾਰੋਂ ਵਾਰ ਹੀ ਫਾਈਨਲ ਖੇਡਕੇ 3 ਵਾਰ (1964,2008,2012) ਖਿਤਾਬ ਜਿੱਤਿਆ ਹੈ ਅਤੇ ਜਰਮਨੀ ਦੀ ਬਰਾਬਰੀ ਕਰ ਲਈ ਹੈ । ਫਾਈਨਲ ਖੇਡੀਆਂ ਦੋਹਾਂ ਟੀਮਾਂ ਦੇ ਹਿੱਸੇ ਵੀ ਬਰਾਬਰ ਬਰਾਬਰ ਹੀ 13-13 ਪੀਲੇ ਕਾਰਡ ਰਹੇ ਹਨ । ਪਰ ਸਪੇਨ ਨੇ ਪੂਰਾ ਇੱਕ ਸੈਂਕੜਾ ਅਤੇ ਇਟਲੀ ਨੇ 97 ਫਾਊਲ ਕੀਤੇ ਹਨ । ਇਟਲੀ ਭਾਵੇਂ ਖਿਤਾਬ ਨਹੀਂ ਜਿੱਤ ਸਕਿਆ,ਪਰ ਉਸ ਨੇ 62 ਅਤੇ ਸਪੇਨ ਨੇ 37 ਟਾਰਗਿਟ ਹਮਲੇ ਕੀਤੇ ਹਨ । ਸਪੇਨ ਦਾ ਕਪਤਾਨ ਇੱਕਰ ਕੈਸਿਲਸ 2000 ਤੋਂ 2012 ਤੱਕ ਯੂਰੋ ਕੱਪ ਖੇਡਿਆ ਹੈ,ਇਸ ਨੇ 14 ਮੈਚਾਂ ਵਿੱਚ ਹਿੱਸਾ ਲਿਆ ਹੈ ਅਤੇ 9 ਕਲੀਨ ਸੀਟ ਲਈਆਂ ਹਨ ।
             ਯੂਰੋ ਕੱਪ ਦੇ ਫਾਈਨਲ ਵਿੱਚ ਹੁਣ ਤੱਕ 12 ਟੀਮਾਂ ਹੀ ਪਹੁੰਚੀਆਂ ਹਨ,ਪਰ ਇਹਨਾ ਵਿੱਚੋਂ 9 ਟੀਮਾਂ ਹੀ ਖਿਤਾਬ ਜੇਤੂ ਅਖਵਾਈਆਂ ਹਨ । ਇਸ ਵਾਰੀ ਪਨੈਲਟੀ ਸੂਟ ਆਊਟ ਵਾਲੇ ਮੈਚ ਤੋਂ ਬਿਨਾਂ ਸਪੇਨ ਸਿਰ ਸਿਰਫ ਇੱਕ ਗੋਲ ਹੀ ਹੋਇਆ,ਜਦੋਂ ਕਿ 12 ਗੋਲ ਕੀਤੇ । ਸਪੇਨ ਨੇ 5 ਮੈਚ ਜਿੱਤੇ,ਇੱਕ ਸਾਵਾਂ ਖੇਡਿਆ । ਇਟਲੀ ਨੇ 8 ਵਾਰੀ ਯੂਰੋ ਕੱਪ ਖੇਡਦਿਆਂ,5 ਸੈਮੀਫਾਈਨਲ ਖੇਡੇ ਹਨ,ਪਰ ਇੱਕ ਹੀ ਜਿੱਤ 1968 ਵਿੱਚ ਹਾਸਲ ਕੀਤੀ ਹੈ,2000 ਅਤੇ 2012 ਵਿੱਚ ਦੂਜਾ ਸਥਾਨ ਲਿਆ ਹੈ । ਇਸ ਵਾਰੀ 3 ਜਿੱਤੇ ,2 ਬਰਾਬਰ ਰੱਖੇ,ਅਤੇ ਫਾਈਨਲ ਹਾਰਿਆ । ਕੁੱਲ 10 ਗੋਲ ਕੀਤੇ ਅਤੇ 9 ਕਰਵਾਏ । ਫਾਈਨਲ ਖੇਡਣ ਵਾਲੇ ਦੋਨੋ ਮੁਲਕਾਂ ਦਾ ਕੁੱਲ ਮਿਲਾਕੇ ਇਹ 27 ਵਾਂ ਮੈਚ ਸੀ,ਜਿਸ ਵਿੱਚੋ ਦੋਹਾਂ ਨੇ 8-8 ਮੈਚ ਜਿੱਤੇ ਹਨ,ਅਤੇ 11 ਮੈਚ ਬਰਾਬਰ ਰਹੇ ਹਨ ।

ਹੁਣ ਤੱਕ ਦੇ ਜੇਤੂਆਂ ਦਾ ਵੇਰਵਾ;-

ਸਾਲ
ਮੇਜ਼ਬਾਨ
ਫਾਈਨਲ
ਜੇਤੂ
ਸਕੋਰ
ਉਪ-ਜੇਤੂ
1960

ਫਰਾਂਸ
ਸੋਵੀਅਤ ਸੰਘ

2-1
ਯੋਗੋਸਲਾਵੀਆ

1964

ਸਪੇਨ

ਸੋਵੀਅਤ ਸੰਘ

1972

ਬੈਲਜੀਅਮ
ਪੱਛਮੀ ਜਰਮਨੀ

ਸੋਵੀਅਤ ਸੰਘ

1976

ਯੋਗੋਸਲਾਵੀਆ 
ਚੈਕੋਸਲਵਾਕੀਆ

2–2
      (5–3) ਪਸ
ਪੱਛਮੀ ਜਰਮਨੀ

1980

ਇਟਲੀ 
ਪੱਛਮੀ ਜਰਮਨੀ
ਬੈਲਜੀਅਮ

1984
ਫਰਾਂਸ
ਫਰਾਂਸ

ਸਪੇਨ

1988

ਪੱਛਮੀ ਜਰਮਨੀ 
ਨੀਦਰਲੈਂਡ

ਸੋਵੀਅਤ ਸੰਘ

1992

ਸਵੀਡਨ
ਡੈਨਮਾਰਕ

ਜਰਮਨੀ

1996

ਇੰਗਲੈਂਡ
ਜਰਮਨੀ

ਚੈੱਕ ਗਣਰਾਜ

2000

ਬੈਲਜੀਅਮ
ਨੀਦਰਲੈਂਡ
ਫਰਾਂਸ

ਇਟਲੀ

2004

ਪੁਰਤਗਾਲ
ਯੂਨਾਨ

ਪੁਰਤਗਾਲ

2008
ਆਸਟਰੀਆ
ਸਵਿਟਜ਼ਰਲੈਂਡ
ਸਪੇਨ

ਜਰਮਨੀ

2012

ਪੋਲੈਂਡ
ਯੁਕਰੇਨ
ਸਪੇਨ
4-0
ਇਟਲੀ